ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਕ ਵਿਅਕਤੀ ਗ੍ਰਿਫ਼ਤਾਰ

Thursday, Sep 17, 2020 - 12:28 PM (IST)

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਕ ਵਿਅਕਤੀ ਗ੍ਰਿਫ਼ਤਾਰ

ਭੂੰਗਾ/ਗੜਦੀਵਾਲਾ (ਭਟੋਆ)— ਗੜ੍ਹਦੀਵਾਲਾ ਪੁਲਸ ਨੇ ਮਾਈਨਿੰਗ ਮਹਿਕਮੇ ਦੀ ਸ਼ਿਕਾਇਤ 'ਤੇ ਰੇਤਾ ਦੀ ਭਰੀ ਟਰੈਕਟਰ-ਟਰਾਲੀ ਸਮੇਤ ਇਕ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਥਾਣਾ ਗੜ੍ਹਦੀਵਾਲਾ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ. ਐੱਸ. ਆਈ. ਸਤਵਿੰਦਰ ਸਿੰਘ ਚੀਮਾ, ਏ. ਐੱਸ. ਆਈ ਗੁਰਬਚਨ ਸਿੰਘ, ਏ. ਐੱਸ. ਆਈ. ਸੁਖਵਿੰਦਰ ਸਿੰਘ, ਪੀ. ਐੱਚ. ਜੀ. ਕੁਲਵੰਤ ਸਿੰਘ ਆਦਿ ਪੁਲਸ ਪਾਰਟੀ ਗਸਤ-ਬਾ ਚੈਕਿੰਗ ਸ਼ੱਕੀ ਪੁਰਸਾ ਸਬੰਧ 'ਚ ਪਿੰਡ ਖੁਰਦਾ ਤੋ ਚੱਕਨੂਰ ਅਲੀ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਚੱਕ ਨੂਰ ਅਲੀ ਵੱਲੋਂ ਲਿੰਕ ਰੋਡ ਮੇਨ ਜੀ. ਟੀ. ਰੋਡ ਆਉਂਦਾ ਹੈ, ਉਸ 'ਤੇ ਸੇਵਿਆ ਦੇ ਮੋੜ 'ਤੇ ਇਕ ਟਰੈਕਟਰ ਮਾਰਕਾ ਸੋਨਾਲੀਕਾ ਡੀ. ਆਈ. 750 ਬਿਨ੍ਹਾ ਨੰਬਰੀ ਸਮੇਤ ਟਰਾਲੀ ਰੇਤਾ ਦੀ ਭਰੀ ਆਉਂਦਾ ਦਿਖਾਈ ਦਿੱਤਾ ਤਾਂ ਪੁਲਸ ਪਾਰਟੀ ਵੱਲੋਂ ਟਰੈਕਟਰ ਚਾਲਕ ਨੂੰ ਕਾਬੂ ਕਰਕੇ ਉਸ ਦੀ ਪਛਾਣ ਪੁੱਛੀ ਤਾਂ ਉਸ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ਼ ਪਰੀਤ ਪੁੱਤਰ ਨਰਿੰਦਰ ਸਿੰਘ ਵਾਸੀ ਧੂਤ ਕਲਾ ਥਾਣਾ ਹਰਿਆਣਾ ਵਜੋਂ ਦੱਸਿਆ।

ਉਕਤ ਟਰੈਕਟਰ ਚਾਲਕ ਨੇ ਟਰੈਕਟਰ ਮਾਲਕ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਮਨੀ ਪੁੱਤਰ ਅਮਰਜੀਤ ਸਿੰਘ ਵਾਸੀ ਪੰਡੋਰੀ ਸਮੂਲਾ ਥਾਣਾ ਹਰਿਆਣਾ ਵਜੋਂ ਦੱਸੀ। ਇਸ ਮੌਕੇ ਪੁਲਸ ਪਾਰਟੀ ਵੱਲੋਂ ਟਰਾਲੀ 'ਚ ਰੇਤਾ ਲੋਡ ਕਰਨ ਸਬੰਧੀ ਲੀਗਲ ਦਸਤਾਵੇਜ ਦੀ ਮੰਗ ਕੀਤੀ ਗਈ ਪਰ ਟਰੈਕਟਰ ਚਾਲਕ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਮੌਕੇ ਮਾਈਨਿੰਗ ਵਿਭਾਗ ਦੇ ਜੇ. ਈ. ਹਰਮਿੰਦਰਪਾਲ ਸਿੰਘ ਨੂੰ ਮੌਕੇ ਬੁਲਾਇਆ ਗਿਆ।

ਜਿਨ੍ਹਾਂ ਮੌਕੇ 'ਤੇ ਪੁੱਜ ਕੇ ਉਕਤ ਟਰੈਕਟਰ ਚਾਲਕ ਤੋਂ ਪੁੱਛਗਿੱਛ ਕਰਕੇ ਆਪਣੀ ਕਾਰਵਾਈ ਅਮਲ 'ਚ ਲਿਆਂਦੀ। ਇਸ ਉਪਰੰਤ ਥਾਣਾ ਗੜ੍ਹਦੀਵਾਲਾ ਪੁਲਸ ਵੱਲੋਂ ਟਰੈਕਟਰ ਚਾਲਕ ਮਨਪ੍ਰੀਤ ਸਿੰਘ ਉਰਫ਼ ਪਰੀਤ ਪੁੱਤਰ ਨਰਿੰਦਰ ਸਿੰਘ ਵਾਸੀ ਧੂਤ ਕਲਾ ਅਤੇ ਟਰੈਕਟਰ ਟਰਾਲੀ ਮਾਲਕ ਜਸਵਿੰਦਰ ਸਿੰਘ ਉਰਫ਼ ਮਨੀ ਪੁੱਤਰ ਅਮਰਜੀਤ ਸਿੰਘ ਵਾਸੀ ਪੰਡੋਰੀ ਸਮੂਲਾ ਨੂੰ ਰੇਤਾ ਨਾਲ ਭਰੀ ਟਰਾਲੀ ਟਰੈਕਟਰ ਸਮੇਤ ਕਾਬੂ ਕਰਕੇ ਦੋਵਾਂ ਖ਼ਿਲਾਫ਼ ਮਾਈਨਿੰਗ ਮਿਨਰਲ ਐਕਟ ਅ 1957 ਦੀ ਧਾਰਾ 21(1) ਅਧੀਨ ਥਾਣਾ ਗੜਦੀਵਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।


author

shivani attri

Content Editor

Related News