ਨਾਜਾਇਜ਼ ਸ਼ਰਾਬ ਬਰਾਮਦ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Saturday, Mar 08, 2025 - 07:09 PM (IST)

ਹਾਜੀਪੁਰ (ਜੋਸ਼ੀ)-ਹਾਜੀਪੁਰ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਮੈਡਮ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਸੁਭਾਸ਼ ਚੰਦਰ ਨੇ ਆਪਣੀ ਪੁਲਸ ਪਾਰਟੀ ਨਾਲ ਆਪ੍ਰੇਸ਼ਨ ਸੀਲ-9 ਦੇ ਤਹਿਤ ਇੰਟਰ-ਸਟੇਟ ਪਿੰਡ ਝੰਗ ’ਤੇ ਸਪੈਸ਼ਲ ਨਾਕਾਬੰਦੀ ਦੌਰਾਨ 13,500 ਐੱਮ. ਐੱਲ. ਨਾਜਾਇਜ ਸ਼ਰਾਬ ਬਰਾਮਦ ਕੀਤੀ ਹੈ। ਇਸ ਸ਼ਰਾਬ ਨੂੰ ਇਕ ਅਣਪਛਾਤਾ ਵਿਅਕਤੀ ਹਿਮਾਚਲ ਸਾਈਡ ਤੋਂ ਸਕੂਟਰੀ ’ਤੇ ਲੈ ਕੇ ਆਇਆ, ਜੋ ਪੁਲਸ ਪਾਰਟੀ ਨੂੰ ਵੇਖ ਕੇ ਇਕਦਮ ਸਕੂਟਰੀ ਪਿੱਛੇ ਮੋੜਨ ਲੱਗਾ ਤਾਂ ਉਸ ਦੀ ਸਕੂਟਰੀ ਤੋਂ ਇਕ ਕੈਨੀ ਪਲਾਸਟਿਕ ਥੱਲੇ ਡਿੱਗ ਪਈ।
ਇਹ ਵੀ ਪੜ੍ਹੋ : Punjab: NRI ਨੇ ਉਡਾ 'ਤੇ 2 ਬੰਦੇ, ਕਈ ਕਿਲੋਮੀਟਰ ਘੜੀਸਿਆ ਮੋਟਰਸਾਈਕਲ, ਮੰਜ਼ਰ ਵੇਖ ਸਹਿਮੇ ਲੋਕ
ਉਹ ਸਕੂਟਰੀ ਲੈ ਕੇ ਹਿਮਾਚਲ ਸਾਈਡ ਨੂੰ ਭੱਜ ਗਿਆ। ਜਿਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਆ ਸਕਿਆ। ਪਲਾਸਟਿਕ ਦੀ ਕੈਨੀ ਦਾ ਢੱਕਣ ਖੋਲ੍ਹ ਕੇ ਚੈਕ ਕਰਨ ’ਤੇ ਉਸ ਵਿਚੋਂ 13,500 ਐੱਮ. ਐੱਲ. ਸ਼ਰਾਬ ਨਾਜਾਇਜ਼ ਬਰਾਮਦ ਹੋਈ। ਹਾਜੀਪੁਰ ਪੁਲਸ ਨੇ ਇਸ ਸਬੰਧ ’ਚ ਐਕਸਾਈਜ਼ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e