ਔਰਤਾਂ ਨੂੰ ਬੰਧਕ ਬਣਾ ਕੇ 4 ਅਣਪਛਾਤਿਆਂ ਨੇ ਘਰ ''ਚ ਕੀਤੀ ਲੁੱਟ ਦੀ ਕੋਸ਼ਿਸ਼

Wednesday, Jun 10, 2020 - 11:46 AM (IST)

ਔਰਤਾਂ ਨੂੰ ਬੰਧਕ ਬਣਾ ਕੇ 4 ਅਣਪਛਾਤਿਆਂ ਨੇ ਘਰ ''ਚ ਕੀਤੀ ਲੁੱਟ ਦੀ ਕੋਸ਼ਿਸ਼

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ)— ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਉਦਯੋਗਪਤੀ ਅਤੇ ਐੱਸ. ਡੀ. ਸਭਾ ਦੇ ਪ੍ਰਧਾਨ ਰਾਕੇਸ਼ ਕੁਮਾਰ ਧੀਰ ਦੇ ਭਰਾ ਰਾਜੇਸ਼ ਧੀਰ ਦੇ ਘਰ 'ਚ ਦਿਨ ਦਿਹਾੜੇ ਵੜ ਕੇ 4 ਅਣਪਛਾਤੇ ਵਿਅਕਤੀਆਂ ਨੇ ਔਰਤਾਂ ਨੂੰ ਬੰਧਕ ਬਣਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਘਰ 'ਚ ਮੌਜੂਦ ਔਰਤਾਂ ਦੇ ਰੋਲਾ ਪਾਉਣ 'ਤੇ ਚਾਰੇ ਮੁਲਜ਼ਮ ਭੱਜ ਗਏ। ਉਕਤ ਘਰਨਾ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਅਤੇ ਥਾਣਾ ਐੱਸ. ਐੱਚ. ਓ. ਸਰਬਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਕੈਪਟਨ ਦੀ ਅਗਵਾਈ 'ਚ 2022 ਦੀ ਚੋਣ ਲੜੇਗੀ ਪਾਰਟੀ: ਜਾਖੜ

PunjabKesari

ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਾਹੀ ਇਲਾਕੇ ਸਥਾਨਕ ਭਾਰਾ ਮਲ ਮੰਦਿਰ ਰੋਡ 'ਤੇ ਸਥਿਤ ਪ੍ਰਮੁੱਖ ਉਦਯੋਗਪਤੀ ਅਤੇ ਐੱਸ. ਡੀ. ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਦੇ ਭਰਾ ਦੀ ਕੋਠੀ 'ਚ ਮੰਗਲਵਾਰ ਸ਼ਾਮ 4.10 ਮਿੰਟ 'ਤੇ ਚਾਰ ਅਣਪਛਾਤੇ ਲੁਟੇਰੇ ਦਾਖਲ ਹੁੰਦੇ ਹਨ ਅਤੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਤੇ ਸਪ੍ਰੇ ਕਰ ਦਿੰਦੇ ਹਨ ਅਤੇ ਉੱਥੇ ਉਨ੍ਹਾਂ ਦੇ ਭਰਾ ਰਾਜੇਸ਼ ਧੀਰ ਦੀ ਪਤਨੀ ਸੋਨਾ ਧੀਰ ਦੇ ਕਮਰੇ 'ਚ ਵੜ ਜਾਂਦੇ ਹਨ ਤੇ ਸੋਨਾ ਧੀਰ ਦਾ ਗਲਾ ਦਬਾਉਂਦੇ ਹੋਏ ਮੂੰਹ 'ਤੇ ਟੇਪ ਲਗਾ ਕੇ ਬੰਧਕ ਬਣਾ ਕੇ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਪਰ ਘਰ 'ਚ ਹੋਰ ਮੌਜੂਦ ਮਹਿਲਾਵਾਂ ਦੇ ਰੌਲਾ ਪਾਉਣ 'ਤੇ ਲੁਟੇਰੇ ਉੱਥੋਂ ਫਰਾਰ ਹੋ ਜਾਂਦੇ ਹਨ। ਪੁਲਸ ਨੂੰ ਜੋ ਸੀ. ਸੀ. ਟੀ. ਵੀ. ਫੁਟੇਜ ਹੱਥ ਲੱਗੀ ਹੈ, ਉਸ 'ਚ ਅਪਰਾਧੀ ਮੂੰਹ ਢੱਕ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜਰ ਆ ਰਹੇ ਹਨ ਤੇ ਆਸਾਨੀ ਨਾਲ ਭੱਜਣ 'ਚ ਵੀ ਸਫਲ ਹੋ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਦਾ ਸੁਰੱਖਿਆ ਕਵਚ ਅਪਰਾਧੀਆਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜਿਸ ਮਾਸਕ ਨੂੰ ਲੋਕ ਢਾਲ ਬਣਾ ਕੇ ਕੋਰੋਨਾ ਤੋਂ ਆਪਣਾ ਬਚਾਅ ਕਰ ਰਹੇ ਹਨ, ਉਹੀ ਮਾਸਕ ਲਗਾ ਕੇ ਅਪਰਾਧੀ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹਨ, ਉਹ ਵੀ ਸ਼ਰੇਆਮ ਤੇ ਦਿਨਦਿਹਾੜੇ। ਇਕ ਪਾਸੇ ਜਿੱਥੇ ਸਰਕਾਰ ਮਾਸਕ ਪਹਿਨ ਕੇ ਲੋਕਾਂ ਨੂੰ ਕੰਮ 'ਤੇ ਨਿਕਲਣ ਦੀ ਸਲਾਹ ਦੇ ਰਹੀ ਹੈ, ਉੱਥੇ ਹੀ ਚੋਰ ਇਸ ਦੀ ਆੜ 'ਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ 'ਚ ਲੱਗੇ ਹੋਏ ਹਨ। ਕੋਰੋਨਾ ਕਾਲ 'ਚ ਅਜਿਹੀ ਘਟਨਾਵਾਂ ਨਾਲ ਪੁਲਸ ਵੀ ਦੁਵਿਧਾ 'ਚ ਪੈ ਗਈ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਚੈਕ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਮੁਲਜਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਬੀਜ ਘੁਟਾਲੇ 'ਤੇ ਬੈਂਸ ਨੇ ਮੰਗੀ ਸੀ.ਬੀ.ਆਈ. ਜਾਂਚ, ਬਾਦਲਾਂ ਨਾਲ ਦੋਸ਼ੀ ਦੀਆਂ ਤਸਵੀਰਾਂ ਵਿਖਾ ਕੇ ਖੋਲ੍ਹੇ ਰਾਜ਼


author

shivani attri

Content Editor

Related News