ਮੀਂਹ ਕਾਰਨ ਖਰਾਬ ਮੌਸਮ ਦੇ ਬਾਵਜੂਦ ਨਹੀਂ ਘਟਿਆ ਹਿਮਾਚਲ ਜਾਣ ਵਾਲੇ ਸੈਲਾਨੀਆਂ ਦਾ ਉਤਸ਼ਾਹ

01/03/2021 4:07:40 PM

ਜਲੰਧਰ (ਪੁਨੀਤ)— ਨਵੇਂ ਸਾਲ ਦੀ ਪੂਰਬਲੀ ਸ਼ਾਮ ਕਿਸੇ ਕਾਰਨ ਹਿਮਾਚਲ ਨਾ ਜਾ ਸਕਣ ਵਾਲੇ ਲੋਕ ਸ਼ਨੀਵਾਰ ਨੂੰ ਹਿਮਾਚਲ ਲਈ ਰਵਾਨਾ ਹੁੰਦੇ ਵੇਖੇ ਗਏ। ਕਈ ਇਲਾਕਿਆਂ ’ਚ ਧੁੰਦ ਪੈ ਰਹੀ ਹੈ ਅਤੇ ਕਿਤੇ ਮੀਂਹ ਕਾਰਨ ਮੌਸਮ ਖਰਾਬ ਹੈ ਪਰ ਇਸ ਦੇ ਬਾਵਜੂਦ ਹਿਮਾਚਲ ਜਾਣ ਵਾਲੇ ਸੈਲਾਨੀਆਂ ਦਾ ਉਤਸ਼ਾਹ ਨਹੀਂ ਘਟਿਆ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪਹਾੜੀ ਇਲਾਕਿਆਂ ’ਚ ਬਰਫਬਾਰੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ, ਜਿਸ ਕਾਰਨ ਉਹ ਹਿਮਾਚਲ ਜਾ ਕੇ ਬਰਫਬਾਰੀ ਦਾ ਮਜ਼ਾ ਲੈ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

ਸੈਲਾਨੀਆਂ ਦੀ ਭਾਰੀ ਗਿਣਤੀ ਕਾਰਣ 29 ਦਸੰਬਰ ਤੋਂ ਸੜਕਾਂ ’ਤੇ ਭਾਰੀ ਰਸ਼ ਦੇਖਿਆ ਗਿਆ ਹੈ। ਲੱਖਾਂ ਗੱਡੀਆਂ ਨਵੇਂ ਸਾਲ ਤੋਂ ਪਹਿਲਾਂ ਹਿਮਾਚਲ ਪਹੁੰਚੀਆਂ ਹਨ, ਜਿਸ ਕਾਰਣ ਉਥੇ ਪਾਰਕਿੰਗ ਵਿਚ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ ਨਹੀਂ ਹੈ। ਇਸੇ ਕਾਰਣ ਵਧੇਰੇ ਪਾਰਕਿੰਗ ਸਥਾਨਾਂ ਦੇ ਬਾਹਰ ‘ਨੋ ਸਪੇਸ’ ਦਾ ਬੋਰਡ ਲਾ ਦਿੱਤਾ ਗਿਆ ਹੈ। ਲੋਕ ਵੱਧ ਪੈਸੇ ਦੇ ਕੇ ਵੀ ਗੱਡੀ ਨੂੰ ਪਾਰਕਿੰਗ ਵਿਚ ਖੜ੍ਹੀ ਕਰਨੀ ਚਾਹੁੰਦੇ ਹਨ ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਰਹੀਆਂ ਹਨ, ਜਿਸ ਕਾਰਣ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਦੂਰ-ਦੁਰਾਡੇ ਖੜ੍ਹੀਆਂ ਕਰਨੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਇਕ ਪਾਸੇ ਜਿੱਥੇ ਲੋਕ ਆਪਣੀਆਂ ਗੱਡੀਆਂ, ਟੈਕਸੀਆਂ ਆਦਿ ’ਤੇ ਹਿਮਾਚਲ ਨੂੰ ਜਾ ਰਹੇ ਹਨ, ਉਥੇ ਹੀ ਬੱਸਾਂ ’ਚ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਇਸੇ ਕਾਰਣ ਕਈ ਦਿਨਾਂ ਤੋਂ ਹਿਮਾਚਲ ਦਾ ਰੂਟ ਪੰਜਾਬ ਰੋਡਵੇਜ਼ ਅਤੇ ਹਿਮਾਚਲ ਟਰਾਂਸਪੋਰਟ ਵਿਭਾਗ ਲਈ ਫਾਇਦੇਮੰਦ ਸਾਬਿਤ ਹੋ ਰਿਹਾ ਹੈ। ਲੰਮੇ ਅਰਸੇ ਤੋਂ ਬਾਅਦ ਅਜਿਹਾ ਸ਼ਨੀਵਾਰ ਆਇਆ ਹੈ, ਜਦੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਤੋਂ ਆਮਦਨੀ ਹੋਈ ਹੈ। ਲੋਕਾਂ ਵੱਲੋਂ ਹਿਮਾਚਲ ਵਿਚ ਭਾਰੀ ਰਸ਼ ਅਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਨੂੰ ਦੇਖਦੇ ਹੋਏ ਬੱਸਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ

ਲੋਕਾਂ ਦੀ ਭਾਰੀ ਭੀੜ ਕਾਰਨ ਜਿੱਥੇ ਪੰਜਾਬ ਰੋਡਵੇਜ਼ ਵੱਲੋਂ ਹਿਮਾਚਲ ਦੇ ਸਾਰੇ ਰੂਟਾਂ ’ਤੇ ਗੱਡੀਆਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ, ਉਥੇ ਹੀ ਸ਼ਨੀਵਾਰ ਨੂੰ ਹਿਮਾਚਲ ਨੇ ਪੰਜਾਬ ਵਿਚ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵਿਚ ਹੋਰ ਵਾਧਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਵੇਂ ਹਿਮਾਚਲ ਜਾਣ ਵਾਲੇ ਲੋਕ ਅਜੇ ਵੀ ਉਤਸ਼ਾਹ ਦਿਖਾ ਰਹੇ ਹਨ ਪਰ ਵਾਪਸ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਹਿਮਾਚਲ ਤੋਂ ਪੰਜਾਬ ਲਈ ਮਿਲ ਰਹੇ ਵੱਡੀ ਗਿਣਤੀ ਵਿਚ ਯਾਤਰੀਆਂ ਦੀ ਗਿਣਤੀ ਨੂੰ ਵੇਖਦਿਆਂ ਹਿਮਾਚਲ ਵੱਲੋਂ ਇਸ ਨੂੰ ਕੈਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ

ਪੰਜਾਬ ਰੋਡਵੇਜ਼ ਦੇ ਅਧਿਕਾਰੀ ਦੱਸਦੇ ਹਨ ਕਿ ਭਾਵੇਂ ਹਿਮਾਚਲ ਦੀਆਂ ਬੱਸਾਂ ਨਾਲ ਅਜੇ ਵੀ ਫਾਇਦਾ ਹੋ ਰਿਹਾ ਹੈ ਪਰ ਡਿਊਟੀ ’ਤੇ ਜਾਣ ਵਾਲੇ ਲੋਕਾਂ ਨੂੰ ਛੁੱਟੀਆਂ ਬਹੁਤ ਘੱਟ ਮਿਲ ਰਹੀਆਂ ਹਨ। ਸੋਮਵਾਰ ਨੂੰ ਦਫ਼ਤਰਾਂ ਨੂੰ ਜਾਣ ਵਾਲੇ ਲੋਕਾਂ ਨੇ ਐਤਵਾਰ ਸ਼ਾਮ ਤੱਕ ਪੰਜਾਬ ਵਿਚ ਵਾਪਸੀ ਕਰ ਲੈਣੀ ਹੈ। ਹਿਮਾਚਲ ਦੀਆਂ ਬੱਸਾਂ ਵੀ ਭਰ ਕੇ ਪੰਜਾਬ ਪਹੁੰਚੀਆਂ ਹਨ। ਅਧਿਕਾਰੀ ਦੱਸਦੇ ਹਨ ਕਿ ਹਿਮਾਚਲ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਆਉਣ ਵਾਲੇ ਦਿਨਾਂ ਵਿਚ ਕਮੀ ਹੋਣ ਦੇ ਆਸਾਰ ਹਨ।

ਇਹ ਵੀ ਪੜ੍ਹੋ :15 ਸਾਲਾ ਕੁੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕੀਤਾ ਇਹ ਸ਼ਰਮਨਾਕ ਕਾਰਾ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News