ਚੰਡੀਗੜ੍ਹ-ਨਵਾਂਸ਼ਹਿਰ ਹਾਈਵੇਅ ''ਤੇ ਟਰੱਕ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ

Tuesday, Nov 04, 2025 - 06:19 PM (IST)

ਚੰਡੀਗੜ੍ਹ-ਨਵਾਂਸ਼ਹਿਰ ਹਾਈਵੇਅ ''ਤੇ ਟਰੱਕ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ

ਕਾਠਗੜ੍ਹ (ਰਾਜੇਸ਼ ਸ਼ਰਮਾ) : ਚੰਡੀਗੜ੍ਹ -ਨਵਾਂ ਸ਼ਹਿਰ ਨੈਸ਼ਨਲ ਹਾਈਵੇ ਮਾਰਗ ਦੇ ਨਾਲ ਸਰਵਿਸ ਰੋਡ ਪਿੰਡ ਰੈਲ  ਮਾਜਰਾ ਨੇੜੇ ਕਾਰ ਅਤੇ ਟਰੱਕ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਸ. ਐੱਸ. ਐੱਫ ਟੀਮ ਦੇ ਏ. ਐੱਸ. ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਰੈਲਮਾਜਰਾ ਦੇ ਸਰਵਿਸ ਰੋਡ ਤੇ ਐਕਸੀਡੈਂਟ ਹੋਇਆ ਹੈ। ਟਰੱਕ ਜੋ ਕਿ ਸਰਵਿਸ ਰੋਡ ਤੋਂ ਰੋਪੜ ਸਾਈਡ ਤੋਂ ਬਲਾਚੌਰ ਵੱਲ ਨੂੰ ਜਾ ਰਿਹਾ ਸੀ ਜਦੋਂ ਇਹ ਟਰੱਕ ਪੈਟਰੋਲ ਪੰਪ ਦੇ ਨਜ਼ਦੀਕ ਪਹੁੰਚਿਆ ਤਾਂ ਪਿੰਡ ਰੈਲ ਮਾਜਰਾ ਤੋਂ ਇਕ ਕਾਰ ਰੋਡ ਤੇ ਚੜ੍ਹਨ ਲੱਗੀ ਤਾਂ ਕਾਰ ਤੇ ਟਰੱਕ ਦੀ ਟੱਕਰ ਹੋ ਗਈ ਜਿਸ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਦਸੇ ਦੌਰਾਨ ਨੁਕਸਾਨੀ ਹੋਈ ਕਾਰ ਅਤੇ ਟਰੱਕ ਨੂੰ ਟੀਮ ਵਲੋਂ ਰੋਡ ਤੋਂ ਸਾਈਡ ਕਰਵਾਇਆ ਗਿਆ। ਪੁਲਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


author

Gurminder Singh

Content Editor

Related News