ਭਾਰੀ ਮੀਂਹ ਦਰਮਿਆਨ ਗੜ੍ਹਸ਼ੰਕਰ ''ਚ ਪਿੰਡ-ਪਿੰਡ ਜਾ ਕੇ ਨਿਮਿਸ਼ਾ ਮਹਿਤਾ ਨੇ ਲਿਆ ਹਾਲਾਤ ਦਾ ਜਾਇਜ਼ਾ

07/09/2023 4:36:57 PM

ਗੜ੍ਹਸ਼ੰਕਰ- ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਮਿਸ਼ਾ ਮਹਿਤਾ ਨੇ ਪਿੰਡਾਂ ਵਿਚ ਜਾ ਕੇ ਮੀਂਹ ਦੇ ਪਾਣੀ ਕਾਰਨ ਹੋ ਰਹੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਦੇ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਜਗ੍ਹਾ-ਜਗ੍ਹਾ ਤੋਂ ਨਹਿਰ ਦੇ ਬੰਨ੍ਹ ਟੁੱਟ ਗਏ ਹਨ, ਜਿਸ ਨਾਲ ਪਿੰਡਾਂ ਵਿਚ ਪਾਣੀ ਆ ਗਿਆ ਹੈ। ਟੁੱਟੇ ਹੋਏ ਨਹਿਰੀ ਬੰਨ੍ਹ ਦਾ ਜਾਇਜ਼ਾ ਲੈਣ ਪਿੰਡ ਰਾਮਪੁਰ ਬਿਲੜੋ ਪਹੁੰਚ ਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਦਿਨ ਪਹਿਲਾ ਬੰਨ੍ਹ ਚੱਕ ਰੌਂਤਾ ਪਿੰਡ ਵਿਚ ਟੁੱਟਾ ਸੀ ਜੇਕਰ ਉਸੇ ਦਿਨ 'ਆਪ' ਦਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਸਿਰਫ਼ ਉਥੇ ਤਸਵੀਰਾਂ ਖਿੱਚਵਾਉਣ ਦੀ ਬਜਾਏ ਅਫ਼ਸਰਾਂ ਨੂੰ ਸਾਰੀ ਜਗ੍ਹਾ ਤੋਂ ਨਹਿਰ ਦਾ ਜਾਇਜ਼ਾ ਲੈਣ ਲਈ ਕਹਿ ਦਿੰਦਾ ਤਾਂ ਨਿਸ਼ਚਿਤ ਇਸ ਨੁਕਸਾਨ ਤੋਂ ਅੱਜ ਹਲਕੇ ਨੂੰ ਬਚਾਇਆ ਜਾ ਸਕਦਾ ਸੀ।  

PunjabKesari

ਉਨ੍ਹਾਂ ਕਿਹਾ ਕਿ ਵਿਧਾਇਕ ਰੌੜੀ ਚੱਕ ਰੌਂਤਾ ਵਿਖੇ ਸਿਰਫ਼ ਤਸਵੀਰਾਂ ਖਿੱਚਵਾ ਕੇ ਘਰ ਆ ਗਏ ਅਤੇ ਜੇਕਰ ਉਸੇ ਦਿਨ ਅਫ਼ਸਰਾਂ ਨੂੰ ਹੁਕਮ ਜਾਰੀ ਕੀਤੇ ਹੁੰਦੇ ਤਾਂ ਅੱਜ ਲੋਕਾਂ ਦੇ ਘਰਾਂ, ਫਸਲਾਂ, ਖੇਤਾਂ ਅਤੇ ਇਲਾਕੇ ਦੀਆਂ ਸੜਕਾਂ ਦਾ ਇਸ ਤਰ੍ਹਾਂ ਨੁਕਸਾਨ ਨਾ ਹੁੰਦਾ। ਪਿੰਡ ਦੇ ਜ਼ਿੰਮੀਦਾਰਾਂ ਨੇ ਨਿਮਿਸ਼ਾ ਮਹਿਤਾ ਨੂੰ ਕਿਹਾ ਕਿ ਨਹਿਰ ਵਿਚ ਪਾਣੀ ਵੱਧਣ ਦਾ ਵੱਡਾ ਕਾਰਨ ਹਿਮਾਚਲ ਨੂੰ ਜਾਣ ਵਾਲਾ ਪਹਾੜ ਅਤੇ ਜੰਗਲ ਕੱਟ ਕੇ ਬਣਾਇਆ ਮਾਈਨਿੰਗ ਮਾਫ਼ੀਆ ਦਾ ਰਾਹ ਹੈ, ਜਿੱਥੋਂ ਪਾਣੀ ਤੇਜ਼ ਰਫ਼ਤਾਰ ਨਾਲ ਹਿਮਾਚਲ ਪ੍ਰਦੇਸ਼ ਤੋਂ ਸਿੱਧਾ ਰਾਮਪੁਰ ਬਿਲੜੋ ਆ ਰਿਹਾ ਹੈ ਅਤੇ ਉਸ ਨੇ ਜਿੱਥੋਂ-ਜਿੱਥੋਂ ਨਹਿਰ ਕਮਜ਼ੋਰ ਸੀ, ਉਥੇ-ਉਥੇ ਬੰਨ੍ਹ ਤੋੜ ਦਿੱਤਾ ਹੈ। ਇਸ ਨਾਲ ਸਾਰੇ ਪਿੰਡ ਵਿਚ ਪਾਣੀ ਭਰ ਗਿਆ ਹੈ। 

ਇਹ ਵੀ ਪੜ੍ਹੋ- ਸੂਬੇ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਪੰਜਾਬ-ਹਰਿਆਣਾ ਹਾਈਕੋਰਟ ਦੀ ਕਾਰਜਕਾਰਨੀ ਕਮੇਟੀ ਦਾ ਵੱਡਾ ਫ਼ੈਸਲਾ

ਭਾਜਪਾ ਨੇਤਾ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਿੰਡ ਰਾਮਪੁਰ ਬਿਲੜੋ ਹੀ ਨਹੀਂ ਮੁੱਗੋਵਾਲ, ਮੇਗੋਵਾਲ, ਬਰਿਆਣਾ, ਰਾਮਪੁਰ ਬਿਲੜੋ, ਚੱਕ ਰੌਂਤਾ ਅਤੇ ਕਈ ਹੋਰ ਪਿੰਡਾਂ ਵਿਚ ਪਾਣੀ ਕਾਰਨ ਨੁਕਸਾਨ ਹੋਇਆ ਹੈ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਫ਼ਸਰ ਵਿਸ਼ੇਸ਼ ਕਰਕੇ ਬੀ. ਡੀ. ਪੀ. ਓ. ਗੜ੍ਹਸ਼ੰਕਰ ਨਾਲਾਇਕੀ ਅਤੇ ਗੈਰ-ਜ਼ਿੰਮੇਵਾਰੀ ਦਾ ਪੂਰਾ ਸਬੂਤ ਪੇਸ਼ ਕਰਦੇ ਹੋਏ ਲੋਕਾਂ ਦੇ ਬਚਾਅ ਲਈ ਕੋਈ ਪ੍ਰਬੰਧ ਕਰਵਾਉਣ ਦੀ ਬਜਾਏ ਆਪਣੇ ਘਰੀਂ ਲੁਕ ਕੇ ਬੈਠੇ ਹਨ। ਨਿਮਿਸ਼ਾ ਨੇ ਕਿਹਾ ਕਿ ਉਹ ਲੋਕਾਂ ਦੀ ਮਦਦ ਲਈ ਪਿੰਡ-ਪਿੰਡ ਪਹੁੰਚ ਰਹੇ ਹਨ ਅਤੇ ਇਸ ਪਰੇਸ਼ਾਨੀ ਦੀ ਕੜੀ ਵਿਚ ਲੋਕਾਂ ਨਾਲ ਡਟ ਕੇ ਖੜ੍ਹੇ ਹਨ। 

ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


 


shivani attri

Content Editor

Related News