ਹੁਸ਼ਿਆਰਪੁਰ ਵਿਖੇ ਨਿਗਮ ਹਾਊਸ ਦੀ ਮੀਟਿੰਗ ’ਚ ਭਾਰੀ ਹੰਗਾਮਾ, ਵਿਰੋਧੀ ਦੇ 19 ਕੌਂਸਲਰ ਬਾਇਕਾਟ ਕਰਕੇ ਜ਼ਮੀਨ ’ਤੇ ਬੈਠੇ
Saturday, Aug 10, 2024 - 05:34 PM (IST)
ਹੁਸ਼ਿਆਰਪੁਰ (ਜੈਨ)- ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ’ਚ ਅੱਜ ਜੰਮ੍ਹ ਕੇ ਹੰਗਾਮਾ ਹੋਇਆ। ਮੇਅਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ’ਚ ਸ਼ੁਰੂ ਹੋਈ, ਮੀਟਿੰਗ ’ਚ ਕਮਿਸ਼ਨਰ ਡਾ. ਅਮਨਦੀਪ ਕੌਰ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਡਿਪਟੀ ਮੇਅਰ ਰੰਜੀਤ ਚੌਧਰੀ ਦੇ ਇਲਾਵਾ ਸੱਤਾ ਪੱਖ ਦੇ ਕੌਂਸਲਰ ਸ਼ਾਮਲ ਹੋਏ। ਇਸੀ ਦੌਰਾਨ ਵਿਰੋਧੀ ਦੇ 19 ਕੌਂਸਲਰਾਂ ਨੇ ਮੀਟਿੰਗ ਦਾ ਬਾਇਕਾਟ ਕਰ ਮੀਟਿੰਗ ਹਾਲ ’ਚ ਜ਼ਮੀਨ ’ਤੇ ਬੈਠ ਕੇ ਵਿਰੋਧੀ ਸਵਰੂਪ ਧਰਨਾ ਦਿੱਤਾ ਅਤੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ।
ਬਾਇਕਾਟ ਕਰਨ ਵਾਲੇ ਕੌਂਸਲਰਾਂ ਵਿਚ ਗੁਰਮੀਤ ਸਿੱਧੂ, ਐਡਵੋਕੇਟ ਲਵਕੇਸ਼ ਓਹਰੀ, ਮੀਨਾ ਸ਼ਰਮਾ, ਰਜਨੀ ਡਡਵਾਲ, ਨਵਜੋਤ ਕਟੋਚ, ਅਸ਼ੋਕ ਮੈਹਰਾ, ਸੁਲੇਖਾ, ਸੁਨੀਤਾ ਕੁਮਾਰੀ, ਨਰਿੰਦਰ ਕੌਰ, ਐਡਵੋਕੇਟ ਗੁਰਪ੍ਰੀਤ ਕੌਰ, ਗੀਤਿਕਾ ਅਰੋੜਾ ਆਦਿ ਸ਼ਾਮਲ ਸਨ। ਵਿਰੋਧੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਸਦਨ ਦੀ ਪਿਛਲੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਹਰ ਵਾਰਡ ਦੇ ਵਿਕਾਸ ਲਈ 15 ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ ਸੀ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਸ਼ਾਨ-ਏ-ਪੰਜਾਬ ਸਣੇ 26 ਟਰੇਨਾਂ ਰੱਦ ਤੇ 25 ਡਾਇਵਰਟ, ਰੱਖੜੀ ਮੌਕੇ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ
ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ 6 ਮਹੀਨੇ ਬੀਤ ਜਾਣ ਦੇ ਬਾਵਜੂਦ ਵਿਰੋਧੀ ਕੌਂਸਲਰਾਂ ਨੂੰ ਇਕ ਪੈਸਾ ਵੀ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਦੇ ਵਾਰਡ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ, ਪਾਣੀ ਅਤੇ ਸੜਕਾਂ ਦੇ ਕੰਮ ਪੈਂਡਿੰਗ ਪਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਵੱਲੋਂ ਪੂਰੀ ਤਰ੍ਹਾਂ ਪੱਖਪਾਤੀ ਅਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਵਿਰੋਧੀ ਕੌਂਸਲਰਾਂ ਵੱਲੋਂ ਕੀਤੇ ਰੌਲੇ-ਰੱਪੇ ਕਾਰਨ ਸਥਿਤੀ ਵਿਗੜਦੀ ਵੇਖ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਡੀ. ਐੱਸ. ਪੀ. ਅਮਰਨਾਥ ਅਤੇ ਥਾਣਾ ਸਿਟੀ ਨੇ ਕੌਂਸਲਰਾਂ ਨੂੰ ਸ਼ਾਂਤ ਕੀਤਾ। ਸੱਤਾਧਾਰੀ ਪਾਰਟੀ ਨੇ ਕਿਸੇ ਤਰ੍ਹਾਂ ਆਪਣਾ ਕੋਰਮ ਪੂਰਾ ਕੀਤਾ ਅਤੇ ਜਲਦੀ ਹੀ ਮੀਟਿੰਗ ਖ਼ਤਮ ਕਰ ਦਿੱਤੀ।
ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ BSF ਨੇ ਅਪਣਾਈ ਨਵੀਂ ਰਣਨੀਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ