ਸਾੜੀ ਲੜਕੀ ਦੀ ਲਾਸ਼ ਦੀ ਨਹੀਂ ਹੋਈ ਪਛਾਣ, ਪੁਲਸ ਕਰਵਾਏਗੀ ਪੋਸਟਮਾਰਟਮ
Wednesday, Sep 11, 2019 - 04:34 PM (IST)

ਨਵਾਂਸ਼ਹਿਰ (ਮਨੋਰੰਜਨ) : ਥਾਣਾ ਔੜ ਦੇ ਪਿੰਡ ਉੜਾਪੜ ਦੇ ਨਜ਼ਦੀਕ ਗੰਨੇ ਦੇ ਖੇਤਾਂ 'ਚ ਇਕ ਲੜਕੀ ਦੀ ਹੱਤਿਆ ਕਰ ਕੇ ਸਾੜੀ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਜਦੋਂਕਿ ਸਿਵਲ ਹਸਪਤਾਲ ਨਵਾਂਸ਼ਹਿਰ 'ਚ ਲੜਕੀ ਦੀ ਪਈ ਲਾਸ਼ ਨੂੰ ਪਛਾਣਨ ਲਈ ਕਰੀਬ ਅੱਧਾ ਦਰਜਨ ਪਰਿਵਾਰ ਦੇਖਣ ਆਏ ਸਨ, ਜਿਨ੍ਹਾਂ ਦੀਆਂ ਲੜਕੀਆਂ ਗੁੰਮ ਸਨ। 72 ਘੰਟੇ ਪਛਾਣ ਦੇ ਲਈ ਰੱਖੇ ਜਾਣ ਦੇ ਬਾਅਦ ਸਮਾਂ ਪੂਰਾ ਹੋਣ 'ਤੇ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੁਲਸ ਦੀ ਪੈਟਰੋਲਿੰਗ ਪਾਰਟੀ ਨੂੰ ਪਿੰਡ ਉੜਪੜ 'ਚ ਸ਼ਨੀਵਾਰ ਦੇਰ ਰਾਤ ਸੜਕ ਦੇ ਕਿਨਾਰੇ ਗੰਨੇ ਦੇ ਖੇਤਾਂ 'ਚ ਇਕ ਲੜਕੀ ਦੀ ਲਾਸ਼ ਮਿਲੀ। ਜਿਸ ਨੂੰ ਅੱਗ ਲਾਈ ਹੋਈ ਸੀ। ਪੁਲਸ ਕਰਮਚਾਰੀਆਂ ਨੇ ਅੱਗ ਨੂੰ ਬੁਝਾ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾ ਦਿੱਤਾ ਸੀ। ਅੱਗ ਦੇ ਕਾਰਨ ਲੜਕੀ ਦੀ ਲਾਸ਼ ਕਾਫੀ ਹੱਦ ਤੱਕ ਸੜ ਚੁੱਕੀ ਸੀ। ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਰਹੀ। ਥਾਣਾ ਔੜ ਦੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।