ਵਾਹਨਾਂ ਦੇ ਸਪੇਅਰ ਪਾਰਟ ਤੇ ਰਿਪੇਅਰ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਵੱਡਾ ਵਿੱਤੀ ਨੁਕਸਾਨ
Wednesday, Oct 22, 2025 - 05:03 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)-ਮਿਆਣੀ ਰੋਡ ਸਰਕਾਰੀ ਹਸਪਤਾਲ ਚੌਕ ਨੇੜੇ ਵਿਸ਼ਵਕਰਮਾ ਮੋਟਰਜ਼ ਵਾਹਨਾਂ ਦੇ ਸਪੇਅਰ ਪਾਰਟ ਅਤੇ ਰਿਪੇਅਰ ਦੇ ਗੈਰਜ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਸੰਚਾਲਕ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਅਗਜ਼ਨੀ ਦੀ ਇਹ ਘਟਨਾ ਦੁਪਹਿਰ ਢਾਈ ਵਜੇ ਦੇ ਕਰੀਬ ਹੋਈ, ਜਦੋਂ ਵਿਸ਼ਵਕਰਮਾ ਦਿਵਸ ਦੇ ਚੱਲਦਿਆਂ ਬੰਦ ਦੁਕਾਨ ਵਿਚ ਅਚਾਨਕ ਅੱਗ ਭੜਕ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਇਨਸਾਨੀਅਤ ਸ਼ਰਮਸਾਰ! ਸਤਲੁਜ ਪੁਲ ’ਤੇ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਦੁਕਾਨ ਸੰਚਾਲਕ ਮਨਜੀਤ ਸਿੰਘ ਸੋਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਸਹਿਬਾਜ਼ਪੁਰ ਨੇ ਆਲੇ-ਦੁਆਲੇ ਦੇ ਦੁਕਾਨਦਾਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦਾ ਉੱਦਮ ਕੀਤਾ ਪਰ ਤੇਜ ਅੱਗ ਅੱਗੇ ਉਹ ਬੇਬੱਸ ਰਹੇ। ਜਦੋਂ ਤੱਕ ਦੇਰ ਨਾਲ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅੱਗ ਕਾਫ਼ੀ ਨੁਕਸਾਨ ਪਹੁੰਚਾ ਚੁੱਕੀ ਸੀ। ਗੈਰਜ ਦੇ ਸੰਚਾਲਕ ਨੇ ਦੱਸਿਆ ਕਿ ਅੱਗ ਕਾਰਨ ਦੁਕਾਨ ਦੀ ਫਿਟਿੰਗ, ਹਵਾ ਭਰਨ ਵਾਲੀ ਟੈਂਕੀ ਮੋਟਰਾਂ ਅਤੇ ਹੋਰ ਸਮਾਨ ਨਸ਼ਟ ਹੋ ਗਿਆ।
ਇਹ ਵੀ ਪੜ੍ਹੋ: Punjab:ਦੀਵਾਲੀ ਦੀ ਰਾਤ ਪੈ ਗਿਆ ਰੌਲਾ! ਸ਼ਮਸ਼ਾਨਘਾਟ ਵੱਲ ਭਜਿਆ ਸਾਰਾ ਪਿੰਡ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
