ਚੌਲਾਂਗ ਟੋਲ ਪਲਾਜ਼ਾ ਧਰਨੇ ਦਾ ਚੌਥਾ ਦਿਨ: ਕਿਸਾਨਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ

Sunday, Dec 18, 2022 - 03:11 PM (IST)

ਚੌਲਾਂਗ ਟੋਲ ਪਲਾਜ਼ਾ ਧਰਨੇ ਦਾ ਚੌਥਾ ਦਿਨ: ਕਿਸਾਨਾਂ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਕਿਸਾਨ ਜਥੇਬੰਦੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਚੌਲਾਂਗ ਟੋਲ ਪਲਾਜ਼ਾ ਨੂੰ ਬੰਦ ਕਰਵਾ ਕੇ ਲਾਏ ਪੱਕੇ ਮੋਰਚੇ ਦੇ ਚੌਥੇ ਦਿਨ ਵੀ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਬੀਤੇ ਦਿਨ ਤੋਂ ਹੀ ਕਿਸਾਨਾਂ ਦਾ ਵਿਰੋਧ ਕਰ ਰਹੇ ਟੋਲ ਕਰਮਚਾਰੀ ਵੀ ਸੜਕ ਕਿਨਾਰੇ ਧਰਨਾ ਲਾ ਕੇ ਬੈਠੇ ਰਹੇ। ਅੱਜ ਕਿਸਾਨ ਜਥੇਬੰਦੀ ਨੇ ਮਾਲਬਰੋਜ ਕੰਪਨੀ ਦੇ ਪ੍ਰਦੂਸ਼ਣ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਕੀਤੇ ਗਏ ਪਰਚਿਆਂ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਸੂਬਾ ਸਰਕਾਰ, ਸੀ. ਐੱਮ. ਭਗਵੰਤ ਮਾਨ ਅਤੇ ਦੀਪ ਮਲਹੋਤਰਾ ਦੇ ਪੁਤਲਿਆਂ ਨੂੰ ਫੂਕਿਆ। 

ਸੀਨੀਅਰ ਮੀਤ ਪ੍ਰਧਾਨ ਪੰਜਾਬ ਸਵਿੰਦਰ ਸਿੰਘ ਚੁਤਾਲਾ, ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ, ਗੁਰਪ੍ਰੀਤ ਸਿੰਘ ਖਾਨਪੁਰ, ਹਰਵਿੰਦਰ ਸਿੰਘ ਮਸਾਣੀਆਂ ਅਤੇ ਹਰਦੀਪ ਸਿੰਘ ਫੌਜੀ ਦੀ ਅਗਵਾਈ ’ਚ ਅੱਜ ਦੁਪਹਿਰ ਸੂਬਾ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਚੁਤਾਲਾ ਨੇ ਜ਼ੀਰਾ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਚੱਲ ਰਹੇ ਲੰਬੇ ਧਰਨੇ ਦੌਰਾਨ 125 ਕਿਸਾਨਾਂ ’ਤੇ ਪਰਚੇ ਅਤੇ 10 ਕਿਸਾਨਾਂ ਦੀ ਅਖੌਤੀ ਇਨਕਲਾਬੀ ਸਰਕਾਰ ਵੱਲੋਂ ਗ੍ਰਿਫ਼ਤਾਰੀ ਦੀ ਸਖ਼ਤ ਲਫਜ਼ਾਂ ਵਿਚ ਨਿਖੇਧੀ ਕਰਦਿਆਂ ਆਖਿਆ ਕਿ ਸਰਕਾਰਾਂ ਲਗਾਤਾਰ ਦੀਪ ਮਲਹੋਤਰਾ ਵਰਗੇ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਕੇ ਕੁਦਰਤ ਅਤੇ ਇਨਸਾਨ ਜਾਤੀ ਦੇ ਵਾਤਾਵਰਣ ਨਾਲ ਖਿਲਵਾੜ ਕਰ ਰਹੀਆਂ ਮਿੱਲਾਂ ਦਾ ਸਾਥ ਦੇ ਰਹੀਆਂ ਹਨ ਅਤੇ ਇਹ ਪਰਚੇ ਇਸ ਦਾ ਸਬੂਤ ਹਨ। 

ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ

PunjabKesari

ਉਨ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬਲਰਾਜ ਸਿੰਘ ਠੇਰੂਕੇ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ 15 ਜਨਵਰੀ ਤੱਕ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਗੀ ਨਾ ਵਿਖਾਈ ਤਾਂ ਬਾਅਦ ਵਿਚ ਅੰਦੋਲਨ ਦੀ ਨਵੀਂ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਪਰਮਜੀਤ ਸਿੰਘ ਭੁੱਲਾ, ਕਸ਼ਮੀਰ ਸਿੰਘ ਫੱਤਾ ਕੁੱਲਾ, ਝਿਰਮਲ ਸਿੰਘ ਬੱਜੂਮਾਨ, ਹਰਜੀਤ ਸਿੰਘ ਲੀਲਕਲਾਂ, ਮਨਜੀਤ ਸਿੰਘ ਮਸਾਣੀਆਂ, ਲਖਵਿੰਦਰ ਸਿੰਘ ਵਰਿਆਮ ਨੰਗਲ, ਜੋਗਾ ਸਿੰਘ ਨੱਤ, ਰਸ਼ਪਾਲ ਸਿੰਘ, ਨਰਿੰਦਰ ਕੌਰ, ਅਵਤਾਰ ਸਿੰਘ ਸੀਕਰੀ, ਪਰਮਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਬਾਜਵਾ, ਲਖਵਿੰਦਰ ਸਿੰਘ ਰਿਆੜ ਆਦਿ ਮੌਜੂਦ ਸਨ। ਕਿਸਾਨ ਦਿਨ ਰਾਤ ਟੋਲ ’ਤੇ ਹੀ ਕੱਟ ਰਹੇ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀ ਦੇ ਧਰਨੇ ਦੇ ਵਿਰੋਧ ’ਚ ਟੋਲ ਕਰਮਚਾਰੀ ਵੀ ਹਰਵਿੰਦਰ ਪਾਲ ਸਿੰਘ ਸੋਨੂ ਦੀ ਅਗਵਾਈ ’ਚ ਧਰਨੇ ’ਤੇ ਬੈਠੇ ਰਹੇ। ਸੋਨੂ ਨੇ ਆਖਿਆ ਕਿ ਉਨ੍ਹਾਂ ਦੇ ਸ਼ਾਂਤਮਈ ਵਿਰੋਧ ਵਿਚ ਇਲਾਕੇ ਦੇ ਲੋਕ ਅਤੇ ਟੋਲ ਕਾਮਿਆਂ ਦੇ ਪਰਿਵਾਰ ਵੀ ਸ਼ਾਮਲ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਰਹੇ ਅਨੇਕਾਂ ਮੈਂਬਰ ਤੇ ਅਹੁਦੇਦਾਰ ਜਥੇਬੰਦੀ ਦੇ ਮਾੜੇ ਵਰਤਾਰੇ ਦੇ ਵਿਰੋਧ ਵਿਚ ਮੈਂਬਰਸ਼ਿਪ ਛੱਡਣਗੇ। ਇਸ ਦੌਰਾਨ ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਟੋਲ ਪਲਾਜ਼ਾ ’ਤੇ ਤਾਇਨਾਤ ਸਨ। 

ਇਹ ਵੀ ਪੜ੍ਹੋ : ਸੰਸਦ ਮੈਂਬਰ ਸਿਮਰਨਜੀਤ ਮਾਨ ਦਾ ਵਿਵਾਦਤ ਬਿਆਨ, ਕੇਜਰੀਵਾਲ ਨੂੰ ਟਾਹਲੀ ’ਤੇ ਲਟਕਾ ਕੇ ਲਾਵਾਂਗੇ ਫਾਹਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News