ਆਸਮਾਨੀ ਬਿਜਲੀ ਡਿੱਗਣ ਨਾਲ ਕਰੀਬ 25 ਘਰਾਂ ਦੇ ਬਿਜਲੀ ਉਪਕਰਨ ਸੜੇ
Sunday, Aug 16, 2026 - 07:05 PM (IST)
ਹਾਜੀਪੁਰ (ਜੋਸ਼ੀ)- ਅੱਜ ਹੋਈ ਬਰਸਾਤ ਜਿੱਥੇ ਆਮ ਜਨਤਾ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਅਤੇ ਕਿਸਾਨਾਂ ਲਈ ਖ਼ੁਸ਼ੀ ਲੈ ਕੇ ਆਈ, ਉੱਥੇ ਹੀ ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਇੱਟੀਆਂ ਦੇ ਲੋਕਾਂ ਲਈ ਇਹ ਆਫ਼ਤ ਬਣ ਕੇ ਬਰਸੀ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਆਸਮਾਨ 'ਚ ਗਰਜ-ਚਮਕ ਨਾਲ ਬੱਦਲ ਛਾ ਗਏ। ਇਸੇ ਦੌਰਾਨ ਪਿੰਡ ਦੇ ਰਾਜ ਕੁਮਾਰ ਪੁੱਤਰ ਮਦਨ ਲਾਲ ਦੀ ਹਵੇਲੀ 'ਚ ਲੱਗੀ ਪੱਠੇ ਕੁਤਰਨ ਵਾਲੀ ਮਸ਼ੀਨ ਕੋਲ ਅਚਾਨਕ ਆਸਮਾਨੀ ਬਿਜਲੀ ਆ ਡਿੱਗੀ। ਬਿਜਲੀ ਡਿੱਗਣ ਕਾਰਨ ਮਸ਼ੀਨ ਨੇੜੇ ਇਕ ਵੱਡਾ ਟੋਆ ਪੈ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! 3 ਲੋਕਾਂ ਦੀ ਮੌਤ, ਮੰਜ਼ਰ ਵੇਖ ਸਹਿਮੇ ਲੋਕ
ਇਸ ਘਟਨਾ ਦੀ ਜਾਣਕਾਰੀ ਦਿੰਦੇ ਕੈਪਟਨ ਸੁਰਜੀਤ ਕੌਸ਼ਲ ਨੇ ਦੱਸਿਆ ਕਿ ਆਸਮਾਨੀ ਬਿਜਲੀ ਦੇ ਜ਼ੋਰਦਾਰ ਝਟਕੇ ਨਾਲ ਪਿੰਡ ਦੇ ਕਰੀਬ 20 ਤੋਂ 25 ਘਰਾਂ ਦੇ ਬਿਜਲੀ ਉਪਕਰਨ ਸੜ ਕੇ ਸੁਆਹ ਹੋ ਗਏ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।
ਇਹ ਵੀ ਪੜ੍ਹੋ: ਜੇ ਤੁਹਾਡੇ ਬੱਚੇ ਵੀ ਨਹੀਂ ਪੀਂਦੇ ਦੁੱਧ, ਤਾਂ ਵਿਖਾਓ Pinkoo TV ਦੀ ਇਹ ਵੀਡੀਓ, ਮਿੰਟਾਂ 'ਚ ਲਾਉਣਗੇ ਗਿਲਾਸ ਨੂੰ ਮੂੰਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
