ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ: 12 ਉਮੀਦਵਾਰ ਮੈਦਾਨ ''ਚ ਡਟੇ

10/28/2020 10:18:07 AM

ਜਲੰਧਰ (ਜਤਿੰਦਰ, ਭਾਰਦਵਾਜ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਲਈ ਹੋਣ ਜਾ ਰਹੀਆਂ ਚੋਣਾਂ ਸਬੰਧੀ ਬੀਤੇ ਦਿਨ ਅੰਤਿਮ ਦਿਨ ਕਿਸੇ ਵੀ ਉਮੀਦਵਾਰ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿਆ ਗਿਆ ਹੈ। ਇਸ ਦੌਰਾਨ ਵੱਖ-ਵੱਖ ਅਹੁਦਿਆਂ 'ਤੇ 12 ਉਮੀਦਵਾਰ ਮੈਦਾਨ ਵਿਚ ਇਕ-ਦੂਜੇ ਦੇ ਵਿਰੁੱਧ ਮੁਕਾਬਲੇ 'ਚ ਡੱਟ ਗਏ ਹਨ।

ਮੈਦਾਨ 'ਚ ਜੋ ਉਮੀਦਵਾਰ ਡਟੇ ਹੋਏ ਹਨ, ਉਨ੍ਹਾਂ 'ਚ (ਪ੍ਰਧਾਨ) ਅਹੁਦੇ ਲਈ ਆਭਾ ਨਾਗਰ, ਜੀ. ਐੱਸ. ਲਿੱਧੜ, ਕਪਿਲ ਬੱਤਰਾ, ਪ੍ਰਭਜੋਤ ਸਿੰਘ ਸ਼ਿਡਾਣਾ,(ਸੀਨੀਅਰ ਉਪ ਪ੍ਰਧਾਨ) ਅਹੁਦੇ ਲਈ ਜਗਪਾਲ ਸਿੰਘ ਧੁੱਪਰ, ਰਾਮ ਛਾਬੜਾ (ਸੰਯੁਕਤ ਸਕੱਤਰ) ਦੇ ਅਹੁਦੇ ਲਈ ਸੁਨੀਤਾ ਜੱਸਲ ਹਰਸ਼, ਵਿਸ਼ਾਲ ਵੜੈਚ ਅਤੇ (ਸਹਾਇਕ ਸਕੱਤਰ) ਅਹੁਦੇ ਲਈ ਰਵਿੰਦਰ ਕੌਰ ਮੰਡੇਰ, ਸੰਗੀਤਾ ਰਾਣੀ ਆਦਿ ਸ਼ਾਮਲ ਹਨ। ਇਹ ਜਾਣਕਾਰੀ ਚੋਣ ਅਧਿਕਾਰੀ ਕੰਵਰ ਉਪਿੰਦਰ ਸਿੰਘ ਜਾਇਸਵਾਲ, ਹਰਦੇਬ ਸਿੰਘ ਭਾਰਜ਼, ਰਾਜਕਰਣ ਸਿੱਧੀ ਨੇ ਸਾਂਝੇ ਤੌਰ 'ਤੇ ਦਿੱਤੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਬਾਰ ਰੂਮ ਦੇ ਨੋਟਿਸ ਬੋਰਡ 'ਤੇ ਲਗਾ ਦਿੱਤੀ ਗਈ ਹੈ।


shivani attri

Content Editor

Related News