ਜਲੰਧਰ : ਸੜਕ ਹਾਦਸੇ ''ਚ ਜ਼ਖਮੀ ਹੋਏ ਨੌਜਵਾਨਾਂ ''ਚੋਂ ਇਕ ਦੀ ਮੌਤ
Saturday, May 11, 2019 - 11:56 PM (IST)
ਜਲੰਧਰ, (ਜ.ਬ.)— ਬੀਤੇ ਦਿਨ ਬੀ. ਐੱਮ. ਸੀ. ਚੌਕ ਫਲਾਈਓਵਰ ਚੜ੍ਹਦੇ ਸਮੇਂ ਸੜਕ 'ਤੇ ਭਿਆਨਕ ਹਾਦਸਾ ਹੋ ਗਿਆ ਸੀ, ਜਿਸ ਵਿਚ ਐੱਲ. ਪੀ. ਯੂ. ਦੇ ਦੋ ਵਿਦਿਆਰਥੀਆਂ ਸ਼੍ਰੀਰਾਮ ਪੁੱਤਰ ਐੱਮ. ਕੇ. ਪ੍ਰਸਾਦ ਵਾਸੀ ਲਖਨਊ, ਫਰਾਜ ਅਹਿਮਦ ਖਾਨ ਪੁੱਤਰ ਲਾਇਕ ਖਾਨ ਵਾਸੀ ਲਖਨਊ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਟੋਏ ਨਾਲ ਟਕਰਾ ਕੇ ਰੌਂਗ ਸਾਈਡ ਖੜ੍ਹੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਜਾ ਟਕਰਾਇਆ ਸੀ। ਹਾਦਸੇ ਵਿਚ ਦੋਵੇਂ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦਾ ਅਰਮਾਨ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।
ਇਲਾਜ ਦੌਰਾਨ ਇਕ ਵਿਦਿਆਰਥੀ ਫਰਾਜ ਖਾਨ ਦੀ ਮੌਤ ਹੋ ਗਈ ਹੈ, ਜਦੋਂਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਪੇਸ਼ੈਂਟ ਸਰਵਾਈਵ ਕਰ ਰਿਹਾ ਹੈ। ਥਾਣਾ ਨੰ. 4 ਦੀ ਪੁਲਸ ਨੇ ਮਾਮਲੇ ਦੀ ਜਾਂਚ ਦੌਰਾਨ ਦੱਸਿਆ ਕਿ ਲੜਕਿਆਂ ਦੇ ਪਰਿਵਾਰਾਂ ਵਲੋਂ ਕੋਈ ਕਾਰਵਾਈ ਨਹੀਂ ਕਰਵਾਈ ਗਈ।