ਕਾਠਗੜ੍ਹ ਵਿਖੇ ਸਤਲੁਜ ਦਰਿਆ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

Sunday, Mar 10, 2024 - 02:21 PM (IST)

ਕਾਠਗੜ੍ਹ ਵਿਖੇ ਸਤਲੁਜ ਦਰਿਆ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

ਕਾਠਗੜ੍ਹ (ਰਾਜੇਸ਼)- ਪਿੰਡ ਰੈਲ ਮਾਜਰਾ ਨੇੜੇ ਪੈਂਦੇ ਸਤਲੁਜ ਦਰਿਆ ’ਚ ਬੀਤੇ ਕੁਝ ਦਿਨ ਪਹਿਲਾਂ ਨੌਜਵਾਨ ਆਪਣੇ ਸਾਥੀਆਂ ਨਾਲ ਨਹਾਉਣ ਲਈ ਗਏ ਸਨ, ਜਿਨ੍ਹਾਂ ’ਚੋਂ ਉਨ੍ਹਾਂ ਦਾ ਇਕ ਸਾਥੀ ਦਾ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ ਡੁੱਬ ਗਿਆ ਸੀ। ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਰੈਲ ਮਾਜਰਾ ਨੇੜੇ ਸਤਲੁਜ ਦਰਿਆ ਵਿਖੇ ਨਹਾਉਣ ਗਏ ਚਾਰ ਅਫ਼ਗਾਨੀ ਨੌਜਵਾਨਾਂ ’ਚੋਂ ਇਕ ਨੌਜਵਾਨ ਪਾਣੀ ਦੇ ਵਹਾਅ ’ਚ ਰੁੜ੍ਹ ਗਿਆ ਸੀ। ਲਾਪਤਾ ਨੌਜਵਾਨ ਦੀ ਪਛਾਣ ਸਈਅਦ ਮੁਸਤਫ਼ਾ (28) ਪੁੱਤਰ ਹੁਸੈਨ ਮੁਸਤਫ਼ਾ ਮੂਲ ਨਿਵਾਸੀ ਅਫ਼ਗਾਨਿਸਤਾਨ, ਹਾਲ ਵਾਸੀ ਏਕਮਜੋਤ ਕਾਲੋਨੀ ਮੋਹਾਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਅਫ਼ਗਾਨਿਸਤਾਨ ਤੋਂ ਮੋਹਾਲੀ ਰੁਜ਼ਗਾਰ ਦੀ ਭਾਲ ਵਿਚ ਆਏ ਸਨ, ਜੋ ਕਿ ਮੋਹਾਲੀ ਦੇ ਏਕਮਜੋਤ ਕਾਲੋਨੀ ਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ, ਇਨ੍ਹਾਂ ’ਚੋਂ ਇਕ ਨੌਜਵਾਨ ਇਕ ਨਿੱਜੀ ਫੈਕਟਰੀ ’ਚ ਨੌਕਰੀ ਕਰ ਰਿਹਾ ਸੀ ਜਦਕਿ ਬਾਕੀ ਹਾਲੇ ਰੁਜ਼ਗਾਰ ਦੀ ਭਾਲ ਕਰ ਰਹੇ ਹਨ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਦੋਆਬਾ ਵਾਸੀਆਂ ਨੂੰ ਸੌਗਾਤ, ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ

ਉਹ ਚਾਰੇ ਇਕ ਗੱਡੀ ਲੈ ਕੇ ਸਤਲੁਜ ਦਰਿਆ ਵਲ ਨੂੰ ਘੁੰਮਣ ਲਈ ਆਏ ਹੋਏ ਸਨ। ਇਸ ਮੌਕੇ ਸਈਅਦ ਮੁਸਤਫਾ ਪੁੱਤਰ ਹੁਸੈਨ ਮੁਸਤਫਾ, ਅਹਿਮਦ ਸ਼ਮੀਦ ਪੁੱਤਰ ਅਬਦੁਲ ਸ਼ਮੀਦ, ਗੁਲਾਮ ਹੈਦਰ ਪੁੱਤਰ ਗੁਲਾਮ ਹਜ਼ਰਤ, ਰੋਮਨ ਸਤਾਰ ਪੁੱਤਰ ਅਬਦੁਲ ਸਤਾਰ ਸਤਲੁਜ ਦਰਿਆ ਦੇ ਪਾਣੀ ’ਚ ਨਹਾਉਣ ਲਈ ਵੜੇ। ਤਿੰਨ ਤਾਂ ਵਾਪਸ ਬਾਹਰ ਆ ਗਏ ਜਦ ਕਿ ਸਈਅਦ ਮੁਸਤਫਾ ਪਾਣੀ ’ਚੋਂ ਬਾਹਰ ਨਹੀਂ ਆਇਆ। ਨੌਜਵਾਨਾਂ ਨੇ ਉਸ ਦੇ ਲਾਪਤਾ ਹੋਣ ’ਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।

6ਵੇਂ ਦਿਨ ਉਕਤ ਨੌਜਵਾਨ ਦੀ ਲਾਸ਼ ਪਾਣੀ ’ਚ ਤੈਰਦੀ ਹੋਈ ਵਿਖਾਈ ਦਿੱਤੀ, ਜਿਸ ਨੂੰ ਬਾਹਰ ਕਢਵਾਇਆ ਗਿਆ। ਉਸ ਉਪਰੰਤ ਬਲਾਚੌਰ ਦੀ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਲਾਸ਼ ਨੂੰ ਰਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News