ਸ਼ਾਦੀਪੁਰ ਦੇ ਬੱਸ ਅੱਡੇ ’ਚੋਂ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ
Saturday, Mar 23, 2024 - 06:02 PM (IST)
ਭੁਲੱਥ (ਰਜਿੰਦਰ)- ਥਾਣਾ ਭੁਲੱਥ ਦੇ ਇਲਾਕੇ ਵਿਚ ਪੈਂਦੇ ਪਿੰਡ ਸ਼ਾਦੀਪੁਰ ਦੇ ਬੱਸ ਅੱਡੇ ’ਚੋਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ। ਉਕਤ ਜਾਣਕਾਰੀ ਮਿਲਣ ’ਤੇ ਡੀ. ਐੱਸ. ਪੀ. ਭੁਲੱਥ ਸੁਰਿੰਦਰਪਾਲ ਧੋਗੜੀ ਅਤੇ ਐੱਸ. ਐੱਚ. ਓ. ਭੁਲੱਥ ਬਲਜਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਚਕਰਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੀ ਹਵੇਲੀ ਵਿਚ ਬਿਹਾਰ ਦੇ ਕਰੀਬ 12 ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। 20 ਮਾਰਚ ਨੂੰ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਵਿਚ ਰਹਿੰਦਾ ਮਜ਼ਦੂਰ ਬਾਗੇਸ਼ਵਰ ਮੁਖੀਆ ਪੁੱਤਰ ਡੋਮੀ ਮੁਖੀਆ ਪਿੰਡ ਬਰਗਾਊਂ ਥਾਣਾ ਬਸਨਈ ਜ਼ਿਲ੍ਹਾ ਸਾਹਰਸਾ (ਬਿਹਾਰ) ਅਚਾਨਕ ਬੀਮਾਰ ਹੋ ਗਿਆ ਅਤੇ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ। ਉਹ ਆਪਣੇ ਡੇਰੇ ਤੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ ਸੀ, ਜਿਸਦੀ ਉਹ ਤੇ ਉਸ ਦੇ ਪਿੰਡ ਦਾ ਠੇਕੇਦਾਰ ਪੱਪੂ ਸ਼ਾਹ ਪੁੱਤਰ ਹੋਲਈ ਸ਼ਾਹ ਪਿੰਡ ਬਰਗਾਊਂ ਨਾਲ ਭਾਲ ਕਰਦਾ ਰਿਹਾ ਹੈ।
ਸਾਨੂੰ ਪਤਾ ਲੱਗਾ ਸੀ ਕਿ ਬਾਗੇਸ਼ਵਰ ਮੁਖੀ 22 ਮਾਰਚ ਨੂੰ ਪਿੰਡ ਬੂਲੇ ਗਿਆ ਸੀ। ਅੱਜ ਮੈਨੂੰ ਪਤਾ ਲੱਗਾ ਕਿ ਉਕਤ ਪ੍ਰਵਾਸੀ ਮਜ਼ਦੂਰ ਦੀ ਲਾਸ਼ ਸ਼ਾਦੀਪੁਰ ਪਿੰਡ ਦੇ ਅੱਡੇ ਵਿਚ ਪਈ ਹੈ, ਜਿਸ ਦੀ ਮੌਤ ਬੀਮਾਰ ਹੋਣ ਕਾਰਨ ਹੋਈ ਹੈ। ਦੂਜੇ ਪਾਸੇ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਭੁਲੱਥ ਪੁਲਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8