ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਦੇ 8 ਨਵੇਂ ਕੇਸ ਸਾਹਮਣੇ ਆਏ, ਜਾਂਚ ਦੀ ਗਿਣਤੀ ਵਧਾਉਣ ਦੇ ਦਿੱਤੇ ਨਿਰਦੇਸ਼
Saturday, Apr 01, 2023 - 02:50 PM (IST)
ਹੁਸ਼ਿਆਰਪੁਰ (ਘੁੰਮਣ)-ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ ਕੇਸਾਂ ਵਿਚ ਵਾਧੇ ਦੇ ਮੱਦੇਨਜ਼ਰ ਸਿਹਤ ਮਹਿਕਮੇ ਵੱਲੋਂ ਸੂਬੇ ’ਚ ਕੋਰੋਨਾ ਦੀ ਜਾਂਚ ਦੀ ਗਿਣਤੀ ਵਧਾਉਣ ਲਈ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਵੱਲੋਂ ਕੋਵਿਡ ਨਿਗਰਾਨੀ ਦੇ ਕਦਮ ਮਜਬੂਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ । ਜਾਣਕਾਰੀ ਸਾਂਝੀ ਕਰਦੇ ਡਾ. ਪਵਨ ਕੁਮਾਰ ਨੇ ਕਿਹਾ ਕਿ ਕੋਵਿਡ-19 ਦੇ ਜ਼ਿਲ੍ਹੇ ਵਿਚ ਇਸ ਸਮੇਂ 14 ਐਕਟਿਵ ਕੇਸ ਹਨ। ਕੋਰੋਨਾ ਕੇਸਾਂ ਦੇ ਇਸੇ ਵਾਧੇ ਨੂੰ ਵੇਖਦੇ ਹੋਏ ਲੋੜੀਂਦੇ ਕੰਟਰੋਲ ਅਤੇ ਰੋਕਥਾਮ ਦੇ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ, ਇਸ ਲਈ ਲੋਕ ਭੀੜ ਭਾੜ ਵਾਲੀਆਂ ਥਾਂਵਾਂ ’ਤੇ ਮਾਸਕ ਜ਼ਰੂਰ ਪਹਿਨਣ ਅਤੇ ਕੋਵਿਡ ਤੋਂ ਬਚਾਅ ਪ੍ਰਤੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਲੱਛਣ ਜਿਵੇਂ ਖੰਘਣਾ, ਸਾਹ ਚੜ੍ਹਨਾ, ਗਲੇ ਵਿਚ ਖ਼ਰਾਸ਼, ਸੁਆਦ ਵਿਚ ਕਮੀ ਜਾਂ ਗੰਧ ਨਾ ਆਉਣਾ, ਬੁਖ਼ਾਰ ਜਾਂ ਠੰਡ ਲੱਗਣਾ, ਥਕਾਵਟ, ਮਾਸਪੇਸ਼ੀਆਂ ਜਾਂ ਸਰੀਰ ਵਿਚ ਦਰਦ ਆਦਿ ਹੋਣ ’ਤੇ ਆਪਣੇ ਨਜ਼ਦੀਕੀ ਸਿਹਤ ਕੇਂਦਰ ਸੰਪਰਕ ਕੀਤਾ ਜਾਵੇ। ਬੁਖਾਰ ਹੋਣ ਦੀ ਸੂਰਤ ਵਿਚ ਸਿਰਫ਼ ਪੈਰਾਸਿਟਾਮੋਲ ਹੀ ਲਈ ਜਾਵੇ ਆਪਣੇ-ਆਪ ਹੋਰ ਕੋਈ ਦਵਾ ਨਾ ਲਈ ਜਾਵੇ। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 175 ਨਵੇਂ ਸੈਂਪਲ ਲੈਣ ਅਤੇ 339 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 8 ਨਵੇਂ ਪਾਜ਼ੇਟਿਵ ਕੇਸ ਆਏ ਹਨ।
ਕੋਵਿਡ ਦੀ ਸ਼ੁਰੂਆਤ ਤੋਂ ਹੁਣ ਤੱਕ ਦੇ ਕੇਸ
ਜ਼ਿਲ੍ਹੇ ਦੇ ਕੋਵਿਡ ਸੈਂਪਲਾ ਦੀ ਕੁੱਲ ਗਿਣਤੀ: 194360
ਜ਼ਿਲ੍ਹੇ ’ਚ ਨੈਗੇਟਿਵ ਸੈਂਪਲਾਂ ਦੀ ਕੁਲ ਗਿਣਤੀ: 156488
ਜ਼ਿਲ੍ਹੇ ’ਚ ਪਾਜ਼ੇਟਿਵ ਸੈਂਪਲਾਂ ਦੀ ਕੁੱਲ ਗਿਣਤੀ: 42489
ਜ਼ਿਲ੍ਹੇ ’ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ: 41056
ਜ਼ਿਲ੍ਹੇ ’ਚ ਕੋਵਿਡ ਨਾਲ ਹੋਈ ਕੁੱਲ ਮੌਤਾਂ ਦੀ ਗਿਣਤੀ: 1419
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਪੁੱਜੇ CM ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਇਕ ਹੋਰ ਟੋਲ ਪਲਾਜ਼ਾ ਕੀਤਾ ਬੰਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।