ਟਰੱਕ ਅਤੇ ਕਾਰ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Thursday, Jan 18, 2024 - 05:56 PM (IST)

ਟਰੱਕ ਅਤੇ ਕਾਰ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ੍ਰੀ ਕੀਰਤਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਸ੍ਰੀ ਅਨੰਦਪੁਰ ਸਾਹਿਬ ਬੱਸ ਸਟੈਂਡ ਦੇ ਬਾਹਰ ਸੜਕ ਦੀ ਬਹੁਤ ਜ਼ਿਆਦਾ ਮਾਡ਼ੀ ਹੋ ਚੁੱਕੇ ਹਾਲਾਤ ਕਾਰਨ ਰੋਜ਼ਾਨਾ ਦਿਨ ਕੋਈ ਨਾ ਕੋਈ ਭਿਆਨਕ ਹਾਦਸਾ ਵਾਪਰਦਾ ਹੀ ਰਹਿੰਦਾ ਹੈ, ਜਿਸ ’ਚ ਹੁਣ ਤੱਕ ਕਈ ਟੂ-ਵ੍ਹੀਲਰਾਂ ਵਾਲੇ ਜਿੱਥੇ ਸੱਟਾਂ ਲਵਾ ਚੁੱਕੇ ਅਤੇ ਲੱਤਾਂ ਬਾਹਵਾਂ ਤੁਡ਼ਵਾ ਚੁੱਕੇ ਹਨ ਹਨ, ਉੱਥੇ ਹੀ ਵੱਡੀਆਂ ਗੱਡੀਆਂ ਵਾਲੇ ਆਪਣੀਆਂ ਗੱਡੀਆਂ ਦਾ ਭਾਰੀ ਨੁਕਸਾਨ ਕਰਵਾ ਚੁੱਕੇ ਹਨ।

ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਬੱਸ ਸਟੈਂਡ ਦੇ ਬਾਹਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਬਿਲਕੁਲ ਨਾਲ ਟਰੱਕ ਅਤੇ ਮਾਰੂਤੀ ਸਵਿੱਫਟ ਕਾਰ ਦੇ ਦਰਮਿਆਨ ਇਸੇ ਤਰ੍ਹਾਂ ਦਾ ਭਿਆਨਕ ਹਾਦਸਾ ਅੱਜ ਸ਼ਾਮ ਫਿਰ ਵਾਪਰਿਆ, ਜਿਸ ’ਚ ਭਾਵੇਂ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਬਿਲਕੁਲ ਨਵੀਂ ਸਵਿੱਫਟ ਕਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਚਸ਼ਮਦੀਦਾਂ ਦੇ ਦੱਸਣ ਅਨੁਸਾਰ ਨੰਗਲ ਸਾਈਡ ਤੋਂ ਆ ਰਹੇ ਟਰੱਕ ਨੰਬਰ ਪੀਬੀ-02 ਡੀ. ਟੀ 5515 ਦੀ ਨੰਗਲ ਸਾਈਡ ਤੋਂ ਹੀ ਆ ਰਹੀ ਮਾਰੂਤੀ ਸਵਿੱਫਟ ਕਾਰ ਜਿਸ ਦਾ ਟੈਂਪਰੇਰੀ ਨੰਬਰ ਟੀ 0 124 ਐੱਚ. ਪੀ. 1333 ਏ ਹੈ, ਦੀ ਪੰਜਾਬ ਨੈਸ਼ਨਲ ਬੈਂਕ ਦੇ ਬਿਲਕੁਲ ਬਾਹਰ ਖ਼ਰਾਬ ਸਡ਼ਕ ਕਾਰਨ ਆਪਸ ’ਚ ਭਿਆਨਕ ਟੱਕਰ ਹੋ ਗਈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਲਈ ਪੰਜਾਬ ਤੋਂ ਅਯੁੱਧਿਆ ਲਈ ਚੱਲਣਗੀਆਂ 4 ਸਪੈਸ਼ਲ ਟਰੇਨਾਂ

ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਸਵਿੱਫਟ ਕਾਰ ਨੂੰ ਤਕਰੀਬਨ 30 ਮੀਟਰ ਦੂਰ ਤੱਕ ਘਡ਼ੀਸਦਾ ਹੀ ਲੈ ਗਿਆ ਪਰ ਪ੍ਰਮਾਤਮਾ ਦੀ ਮਿਹਰ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਨੇੜੇ ਦੁਕਾਨਾਂ ਕਰਦੇ ਲੋਕਾਂ ਨੇ ਦੱਸਿਆਂ ਕਿ ਬੈਂਕ ਦੇ ਬਾਹਰ ਸਡ਼ਕ ਬਹੁਤ ਜ਼ਿਆਦਾ ਉੱਚੀ ਨੀਵੀ ਹੋਈ ਪਈ ਹੈ, ਜਿਸ ਕਾਰਨ ਸਪੀਡ ’ਚ ਆਉਂਦੀਆਂ ਗੱਡੀਆਂ ਦਾ ਉਛਲ ਕੇ ਸੰਤੁਲਨ ਵਿਗਡ਼ ਜਾਂਦਾ ਹੈ, ਜਿਸ ਕਾਰਨ ਇਹ ਹਾਦਸੇ ਰੋਜ਼ਾਨਾ ਵਾਪਰ ਰਹੇ ਹਨ। ਲੋਕਾਂ ਨੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਖ਼ਰਾਬ ਇਸ ਸਡ਼ਕ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਦੀਆਂ ਇਤਰਾਜ਼ਯੋਗ ਹਾਲਾਤ 'ਚ ਤਸਵੀਰਾਂ ਹੋਈਆਂ ਵਾਇਰਲ, ਵੇਖ ਮਾਪਿਆਂ ਦੇ ਵੀ ਉੱਡੇ ਹੋਸ਼

 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News