ਤੇਜ਼ ਹਵਾਵਾਂ ਨੇ ਮੌਸਮ ਦਾ ਮਿਜ਼ਾਜ ਕੀਤਾ ਠੰਡਾ, ਸ਼ਹਿਰ ''ਚ ਬਲੈਕ ਆਊਟ

04/16/2019 1:46:37 AM

ਜਲੰਧਰ,(ਪੁਨੀਤ/ਰਾਹੁਲ) : ਦੇਰ ਰਾਤ ਤੇਜ਼ ਹਵਾਵਾਂ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਕਰੀਬ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਥੇ ਸ਼ਹਿਰ 'ਚ ਬਿਜਲੀ ਬੰਦ ਹੋਣ ਨਾਲ ਬਲੈਕ ਆਊਟ ਹੋ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ 16 ਤੇ 17 ਅਪ੍ਰੈਲ ਨੂੰ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਦੇਰ ਰਾਤ ਤੇਜ਼ ਹਵਾਵਾਂ ਨਾਲ ਜ਼ਿਆਦਾਤਰ ਸ਼ਹਿਰ ਹਨੇਰੇ 'ਚ ਡੁੱਬ ਗਿਆ, ਜਿਸ ਨਾਲ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਘੱਟ ਤੋਂ ਘੱਟ ਤਾਪਮਾਨ 17.9 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 16 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 'ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ 17 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। 18 ਤੋਂ 21 ਅਪ੍ਰੈਲ ਤੱਕ ਮੌਸਮ ਦੇ ਮਿਜ਼ਾਜ 'ਚ 2 ਤੋਂ 6 ਡਿਗਰੀ ਸੈਲਸੀਅਸ ਤੱਕ ਦਾ ਉਤਰਾਅ-ਚੜ੍ਹਾਅ ਆਉਣ ਦੀ ਸੰਭਾਵਨਾ ਹੈ।

PunjabKesari

ਜ਼ਿਕਰਯੋਗ ਹੈ ਕਿ ਪਾਵਰ ਨਿਗਮ 192 ਕਰੋੜ ਨਾਲ ਜ਼ੋਨ ਦੇ ਇਲਾਕਿਆਂ ਦੇ ਸੁਧਾਰਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਪਰ ਸੱਚਾਈ ਇਹ ਹੈ ਕਿ ਪਾਵਰ ਨਿਗਮ ਕੁਦਰਤੀ ਹਾਦਸੇ ਨਾਲ ਨਜਿੱਠਣ ਲਈ ਸਮਰੱਥ ਨਹੀਂ ਹੈ। ਸੋਮਵਾਰ ਨੂੰ ਚੱਲੀ ਹਨੇਰੀ ਕਾਰਨ ਅੱਧੇ ਤੋਂ ਜ਼ਿਆਦਾ ਸ਼ਹਿਰ ਬਲੈਕ ਆਊਟ ਦੀ ਲਪੇਟ 'ਚ ਆ ਗਿਆ ਪਰ ਪਾਵਰ ਨਿਗਮ ਇਸ ਨਾਲ ਨਜਿੱਠਣ 'ਚ ਨਾਕਾਮ ਰਿਹਾ। ਪਾਵਰਕਾਮ ਦੇ ਅਧਿਕਾਰੀ ਕਹਿੰਦੇ ਹਨ ਕਿ ਅਸੀਂ ਸਮਰੱਥ ਹਾਂ ਪਰ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਹ ਸਭ ਇਸ ਦੇ ਉਲਟ ਹਨ।

PunjabKesari

ਜਗ ਬਾਣੀ ਕੇਸਰੀ ਨੂੰ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾਤਰ ਸ਼ਹਿਰ 'ਚ ਹਨੇਰੀ ਕਾਰਨ ਬੰਦ ਰਿਹਾ। ਬਿਜਲੀ ਕਰਮਚਾਰੀ ਵੀ ਮੌਕੇ 'ਤੇ ਨਹੀਂ ਪੁੱਜੇ। ਉਪਭੋਗਤਾ ਆਪਣੀ ਸ਼ਿਕਾਇਤਾਂ ਲੈ ਕੇ ਪਾਵਰ ਨਿਗਮ ਦੇ ਦਫਤਰਾਂ 'ਚ ਜਾਂਦੇ ਦਿਸੇ, ਪਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ। ਰਾਤ 12 ਵਜੇ ਤੱਕ ਉਪਭੋਗਤਾ ਪਾਵਰ ਨਿਗਮ ਦੇ ਦਫਤਰਾਂ 'ਚ ਚੱਕਰ ਲਗਾਉਂਦੇ ਰਹੇ, ਪਰ ਸ਼ੀਤਰਾ ਮੰਦਰ ਤੋਂ ਲੈ ਕੇ ਕਈ ਦਫਤਰਾਂ 'ਚ ਤਾਲੇ ਲਟਕਦੇ ਨਜ਼ਰ ਆਏ। ਇਸ ਸੰਬੰਧ 'ਚ ਜਦ ਪਾਵਰ ਨਿਗਮ ਦੇ ਸੁਪਰੀਟੈਂਡੈਂਟ ਇੰਜੀ. ਐੱਚ. ਐੱਸ. ਬਾਂਸਲ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀਆਂ ਟੀਮਾਂ ਕੰਮ ਰਹੀਆਂ ਹਨ।


Related News