ਨਾਜਾਇਜ਼ ਤੌਰ ’ਤੇ ਚੱਲ ਰਹੇ ਸਟੋਨ ਕਰੈਸ਼ਰ ਖ਼ਿਲਾਫ਼ ਕੇਸ ਦਰਜ

Monday, Sep 16, 2024 - 06:53 PM (IST)

ਨਾਜਾਇਜ਼ ਤੌਰ ’ਤੇ ਚੱਲ ਰਹੇ ਸਟੋਨ ਕਰੈਸ਼ਰ ਖ਼ਿਲਾਫ਼ ਕੇਸ ਦਰਜ

ਹਾਜੀਪੁਰ (ਜੋਸ਼ੀ)-ਤਲਵਾੜਾ ਪੁਲਸ ਸਟੇਸ਼ਨ ਵਿਖੇ ਇਕ ਨਾਜਾਇਜ਼ ਤੌਰ ’ਤੇ ਚੱਲ ਰਹੇ ਸਟੋਨ ਕਰੈਸ਼ਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਤਲਵਾੜਾ ਪੁਲਸ ਨੂੰ ਦਿੱਤੇ ਆਪਣੇ ਸ਼ਿਕਾਇਤ ਪੱਤਰ ਰਾਹੀਂ ਸੰਦੀਪ ਕੁਮਾਰ ਜੇ. ਈ.-ਕਮ-ਮਾਈਨਿੰਗ ਇੰਸਪੈਕਟਰ ਦਸੂਹਾ ਨੇ ਦੱਸਿਆ ਕਿ ਮਾਈਨਰ ਮਿਨਰਲ ਦੀ ਗੈਰ-ਕਾਨੂੰਨੀ ਨਿਕਾਸੀ ਸਬੰਧੀ ਡੀ. ਐੱਮ. ਓ. ਹੁਸ਼ਿਆਰਪੁਰ ਦੀ ਸੂਚਨਾ ’ਤੇ ਫਲਾਇੰਗ ਸਕੁਐਡ ਨੇ ਸ਼ਿਵ ਸ਼ਕਤੀ ਸਟੋਨ ਕਰੈਸ਼ਰ ਲਾਗੇ 52 ਗੇਟ ਤਲਵਾੜਾ ’ਤੇ ਰੇਡ ਕੀਤੀ ਗਈ ਤਾਂ ਉਕਤ ਕਰੈਸ਼ਰ ਚਲਦਾ ਪਾਇਆ ਗਿਆ। 

ਇਹ ਵੀ ਪੜ੍ਹੋ-ਕੁੱਲ੍ਹੜ ਪਿੱਜ਼ਾ ਕੱਪਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਪਹਿਲੀ ਵਾਰ ਵਿਖਾਇਆ ਪੁੱਤਰ ਦਾ ਚਿਹਰਾ

ਵਰਨਣਯੋਗ ਹੈ ਕਿ ਇਹ ਕਰੈਸ਼ਰ ਮਾਈਨਿੰਗ ਵਿਭਾਗ ਵੱਲੋਂ ਰਜਿਸਟਰਡ ਨਹੀਂ ਹੈ ਅਤੇ ਇਸ ਕਰੈਸ਼ਰ ’ਤੇ ਪਹਿਲਾਂ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਨੂੰ ਵਿਭਾਗ ਵੱਲੋਂ ਲਾਈਆਂ ਸੀਲਾਂ ਨੂੰ ਨਾਜਾਇਜ਼ ਤੌਰ 'ਤੇ ਤੋੜ ਕੇ ਚਲਾਇਆ ਜਾ ਰਿਹਾ ਸੀ। ਇਸ ਸਬੰਧ ’ਚ ਤਲਵਾੜਾ ਪੁਲਸ ਸਟੇਸ਼ਨ ਵਿਖੇ ਸ਼ਿਵ ਸ਼ਕਤੀ ਸਟੋਨ ਕਰੈਸ਼ਰ ਦੇ ਖ਼ਿਲਾਫ਼ ਮੁਕੱਦਮਾ ਨੰ. 71 ਅੰਡਰ ਸੈਕਸ਼ਨ 21(1) ਮਾਈਨਿੰਗ ਐਂਡ ਮਿਨਰਲ ਐਕਟ 1957 ਦੇ ਤਹਿਤ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਸਕੂਲ ਬੱਸ ਦੀ ਸਵਿੱਫਟ ਕਾਰ ਨਾਲ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News