ਨਜ਼ਾਇਜ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਰ ਸਵਾਰ ਗ੍ਰਿਫ਼ਤਾਰ
Friday, Nov 21, 2025 - 06:30 PM (IST)
ਬੰਗਾ (ਰਾਕੇਸ਼ ਅਰੋੜਾ)-ਥਾਣਾ ਸਦਰ ਬੰਗਾ ਪੁਲਸ ਵੱਲੋਂ 276 ਬੋਤਲਾਂ ਨਜ਼ਾਇਜ ਸ਼ਰਾਬ ਸਮੇਤ ਇਕ ਕਾਰ ਸਵਾਰ ਨੂੰ ਸਮੇਤ ਕਾਰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐਸ. ਐਚ. ਓ. ਸੁਖਪਾਲ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਰਘਵੀਰ ਸਿੰਘ ਸਮੇਤ ਐਚ. ਸੀ. ਨਰੇਸ਼ ਕੁਮਾਰ ਅਤੇ ਹੋਰ ਪੁਲਸ ਪਾਰਟੀ ਸਰਕਾਰੀ ਗੱਡੀ 'ਤੇ ਸਵਾਰ ਹੋ ਕੇ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਪਿੰਡ ਪਠਲਾਵਾਂ ਮੋਰਾਂਵਾਲੀ ਚੌਕ ਮੌਜੂਦ ਸੀ ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਉਨ੍ਹਾਂ ਦੱਸਿਆ ਕਿ ਉਹ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸਨ ਤਾਂ ਇਕ ਮੁਖਬਰ ਖਾਸ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਕਸ਼ਮੀਰੀ ਲਾਲ ਨਿਵਾਸੀ ਪਿੰਡ ਪੱਦੀ ਮੱਠ ਵਾਲੀ ਜੋ ਭਾਰੀ ਮਾਤਰਾ ਵਿੱਚ ਨਜ਼ਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ ਨੇ ਉਕਤ ਧੰਦੇ ਲਈ ਇਕ ਕਾਰ ਨੰਬਰੀ ਪੀ ਬੀ 10 ਸੀ ਕਿਊ 7526 ਮਾਰਕਾ ਵਰਨਾਂ ਰੱਖੀ ਹੋਈ ਹੈ। ਜੋ ਅੱਜ ਵੀ ਭਾਰੀ ਮਾਤਰਾ ਵਿੱਚ ਉਕਤ ਗੱਡੀ ਵਿੱਚ ਸ਼ਰਾਬ ਲੈ ਕੇ ਬੰਗਾ ਏਰੀਏ 'ਚ ਹੁੰਦਾ ਹੋਇਆ ਪੱਦੀ ਮੱਠ ਦੇ ਰਸਤੇ ਰਾਹੀ ਗੜਸ਼ੰਕਰ ਵੱਲ ਨੂੰ ਜਾ ਰਿਹਾ ਹੈ ।
ਇਹ ਵੀ ਪੜ੍ਹੋ- ਤਰਨਤਾਰਨ 'ਚ ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਬੈੱਡ ਤੋਂ ਮਿਲੀ ਖੂਨ ਨਾਲ ਲਥਪਥ ਲਾਸ਼
ਜੇਕਰ ਉਹ ਪੱਦੀ ਮੱਠ ਵਾਲੀ ਸੂਆ ਨਹਿਰ ਪੁੱਲੀ 'ਤੇ ਨਾਕਾਬੰਦੀ ਕਰ ਉਕਤ ਕਾਰ ਨੂੰ ਰੋਕਣ ਤਾਂ ਉਨ੍ਹਾਂ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਮੁੱਖਬਰ ਖਾਸ ਦੁਆਰਾ ਮਿਲੀ ਸੂਚਨਾ 'ਤੇ ਵਿਸ਼ਵਾਸ ਕਰਦੇ ਹੋਏ ਜਦੋਂ ਉਸ ਦੁਆਰਾ ਦੱਸੇ ਟਿਕਾਣੇ 'ਤੇ ਨਾਕਾਬੰਦੀ ਕਰ ਉਕਤ ਕਾਰ ਨੂੰ ਰੋਕਿਆ ਤਾਂ ਉਸ 'ਚੋਂ 276 ਬੋਤਲਾਂ ਸ਼ਰਾਬ ਜਿਸ ਵਿਚ 72 ਬੋਤਲਾਂ ਅੰਗਰੇਜ਼ੀ ਮਾਰਕਾ ਪੰਜਾਬ ਗੋਲਡ ਰੰਮ, 24 ਬੋਤਲਾਂ ਇੰਪਰੀਅਲ ਬਲਿਊ , 96 ਬੋਤਲਾਂ ਰਾਇਲ ਸਟੈਗ, 60 ਬੋਤਲਾਂ ਪੰਜਾਬ ਕੱਲਬ, 24 ਬੋਤਲਾਂ ਆਫੀਸਰ ਚੁਆਇਸ ਬਰਾਮਦ ਹੋਈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਸਰ 'ਚ 72 ਘੰਟਿਆਂ 'ਚ ਤੀਜਾ ਐਨਕਾਊਂਟਰ
ਕਾਰ ਸਵਾਰ ਕੁਲਦੀਪ ਸਿੰਘ ਉਰਫ ਦੀਪਾ ਉਕਤ ਸ਼ਰਾਬ ਸਬੰਧੀ ਮੌਕੇ 'ਤੇ ਕੋਈ ਵੀ ਪਰਮਿਟ/ ਲਾਈਸੈਂਸ /ਬਿੱਲ ਪੇਸ਼ ਨਹੀਂ ਕਰ ਸਕਿਆ। ਜਿਸ ਤੋਂ ਬਾਅਦ ਉਕਤ ਨੂੰ ਸਮੇਤ ਕਾਰ ਥਾਣਾ ਲਿਆਂਦਾ ਗਿਆ ਤੇ ਉਸ ਖਿਲਾਫ ਮਾਮਲਾ ਨੰਬਰ 150 ਅਧੀਨ 61-1-14 ਪੰਜਾਬ ਅਕਸ਼ਾਇਜ਼ ਐਕਟ ਅਧੀਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਦਿੱਤੀ । ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਛੇਹਰਟਾ ਕਤਲ ਕਾਂਡ ਮਾਮਲੇ 'ਚ 2 ਮੁੱਖ ਸ਼ੂਟਰ ਗ੍ਰਿਫ਼ਤਾਰ
