ਨਸ਼ੇ ਦਾ ਸੇਵਨ ਕਰਦਾ ਨੌਜਵਾਨ ਗ੍ਰਿਫ਼ਤਾਰ
Saturday, Aug 22, 2026 - 02:13 PM (IST)
ਬੰਗਾ (ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਦੁਆਰਾ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਇਕ ਸਿਲਵਰ ਹੈਰੋਇਨ ਅਲੋਦ ਪੰਨੀ ਇਕ ਅੱਗ ਬਾਲਣ ਵਾਲਾ ਛੋਟਾ ਲਾਈਟਰ ਅਤੇ 10 ਰੁਪਏ ਦੇ ਨੋਟ ਦੀ ਬਣਾਈ ਹੋਈ ਪਾਈਪ ਸਮੇਤ ਕਾਬੂ ਕਰਕੇ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਕੀਤੇ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਸਰਕਾਰੀ ਗੱਡੀ 'ਤੇ ਸਵਾਰ ਹੋ ਕੇ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਮੁਕੰਦਪੁਰ ਰੋਡ ਤੋਂ ਹੁੰਦੇ ਹੋਏ ਸੂਆ ਨਹਿਰ ਦੇ ਨਾਲ-ਨਾਲ ਪਿੰਡ ਗੋਸਲ ਸਾਈਡ ਨੂੰ ਜਾ ਰਹੇ ਸਨ।
ਇਹ ਵੀ ਪੜ੍ਹੋ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ! ਬਣਾਈ ਇਹ ਰਣਨੀਤੀ
ਉਨ੍ਹਾਂ ਦੱਸਿਆ ਜਦੋਂ ਉਹ ਸਮੇਤ ਪੁਲਸ ਪਾਰਟੀ ਪੁੰਨੀਆ ਕਾਲੋਨੀ ਲਾਗੇ ਪੁੱਜੇ ਤਾਂ ਖੱਬੇ ਹੱਥ ਇਕ ਮੋਨਾ ਵਿਅਕਤੀ ਬੈਠਾ ਪਾਈਪ ਨੁਮਾ ਚੀਜ਼ ਨਾਲ ਧੂਆਂ ਸੁੰਘਦਾ ਹੋਇਆ ਵਿਖਾਈ ਦਿੱਤਾ। ਜਿਸ 'ਤੇ ਸ਼ੱਕ ਪੈਣ 'ਤੇ ਉਨ੍ਹਾਂ ਨੇ ਗੱਡੀ ਰੁਕਵਾ ਕੇ ਜਦੋਂ ਉਸ ਕੋਲ ਜਾ ਕੇ ਵੇਖਿਆ ਤਾਂ ਉਹ ਪੁਲਸ ਪਾਰਟੀ ਨੂੰ ਵੇਖ ਘਬਰਾ ਗਿਆ ਅਤੇ ਉਸ ਨੇ ਆਪਣੇ ਹੱਥ ਵਿੱਚ ਫੜਿਆ ਸਾਮਾਨ ਹੈਰੋਇਨ ਅਲੂਦ ਪੰਨੀ ਛੋਟਾ ਅੱਗ ਬਾਲਣ ਵਾਲਾ ਲਾਈਟਰ ਅਤੇ 10 ਰੁਪਏ ਦੀ ਬਣਾਈ ਹੋਈ ਪਾਈਪ ਜ਼ਮੀਨ 'ਤੇ ਸੁੱਟ ਦਿੱਤੀ ਅਤੇ ਆਪ ਉੱਠ ਕੇ ਤੇਜ਼ੀ ਨਾਲ ਖਿਸਕਣ ਲੱਗਾ ਤਾਂ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24 ਲੱਖ ਦੇ ਕੇ ਭਾਰਤ ਪੁੱਜਾ ਮਨਪ੍ਰੀਤ
ਉਨ੍ਹਾਂ ਦੱਸਿਆ ਕਾਬੂ ਆਏ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਉਰਫ਼ ਬਿੱਕਾ ਪੁੱਤਰ ਰਾਜ ਕੁਮਾਰ ਨਿਵਾਸੀ ਭੀਮ ਰਾਓ ਅੰਬੇਡਕਰ ਨਗਰ ਬੰਗਾ ਵਜੋਂ ਹੋਈ। ਜਿਸ ਨੇ ਮੰਨਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਅਤੇ ਅੱਜ ਵੀ ਇੱਥੇ ਬੈਠ ਗਏ ਨਸ਼ੇ ਦਾ ਸੇਵਨ ਕਰ ਰਿਹਾ ਸੀ। ਜਿਸ ਤੋਂ ਬਾਅਦ ਪੁਲਸ ਪਾਰਟੀ ਵੱਲੋਂ ਉਸ ਦੁਆਰਾ ਸੁੱਟੇ ਹੋਏ ਸਾਮਾਨ ਸਮੇਤ ਉਕਤ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਨੂੰ ਅੱਜ ਡਾਕਟਰੀ ਜਾਂਚ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
