26 ਪ੍ਰਵਾਸੀ ਮਜ਼ਦੂਰ ਜਲੰਧਰ ਰੇਲਵੇ ਸਟੇਸ਼ਨ ਲਈ ਕੀਤੇ ਗਏ ਰਵਾਨਾ

05/14/2020 5:17:03 PM

ਭੋਗਪੁਰ (ਰਾਣਾ ਭੋਗਪੁਰੀਆ): ਅੱਜ ਭੋਗਪੁਰ ਜ਼ਿਲ੍ਹਾ ਜਲੰਧਰ ਦੇ ਬੱਸ ਸਟੈਂਡ ਤੋਂ ਬਲਾਕ ਅਫਸਰ ਬੀ.ਡੀ.ਪੀ.ਓ. ਸ਼੍ਰੀ ਰਾਮ ਲੁਭਾਇਆ ਦੀ ਹਾਜ਼ਰੀ ਵਿਚ 26 ਪ੍ਰਵਾਸੀ ਮਜ਼ਦੂਰਾਂ ਨੂੰ ਜਲੰਧਰ ਦੇ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਮਜ਼ਦੂਰ ਪਿੰਡਾਂ ਵਿਚ ਰਹਿੰਦੇ ਸਨ ਅਤੇ ਆਪਣੇ ਘਰਾਂ ਵਿਚ ਜਾਣ ਦੇ ਚਾਹਵਾਨ ਸਨ ਜੋ ਬਿਹਾਰ ਦੇ ਰਹਿਣ ਵਾਲੇ ਸਨ। ਕਾਲਾ ਬੱਕਰਾ ਦੇ ਡਾਕਟਰ ਅਜੀਤ ਸਿੰਘ ਨੇ ਇਸ ਸੰਬੰਧ ਵਿਚ ਦੱਸਿਆ ਕਿ ਇਹਨਾਂ ਮਜ਼ਦੂਰਾਂ ਦੀ ਡਾਕਟਰੀ ਜਾਂਚ ਵੀ ਕੀਤੀ ਗਈ ਹੈ ਅਤੇ ਸਾਰੇ ਮਜ਼ਦੂਰ ਸਹੀ ਪਾਏ ਗਏ ਹਨ। ਬੀ.ਡੀ.ਓ.ਪੀ. ਸ਼੍ਰੀ ਰਾਮ ਲੁਭਾਇਆ ਦੇ ਦੱਸਣ ਮੁਤਾਬਕ ਹਾਲੇ ਹੋਰ ਵੀ ਮਜ਼ਦੂਰ ਹਨ ਜੋ ਜਲਦੀ ਹੀ ਆਪਣੇ-ਆਪਣੇ ਘਰਾਂ ਨੂੰ ਰਵਾਨਾ ਕੀਤੇ ਜਾਣਗੇ। ਸਰਕਾਰਾਂ ਦਾ ਇਹ ਵਧੀਆ ਉਪਰਾਲਾ ਹੈ।


Vandana

Content Editor

Related News