ਪੰਜਾਬ ਦੀ ਪੁਰਾਣੀ ਚਰਚ ਨੂੰ ਵੇਚਣ ਦੀ ਕੋਸ਼ਿਸ਼, ਲੁਧਿਆਣਾ ਦੇ ਨਟਵਰ ਲਾਲ ਨੇ ਰਚੀ ਸਾਜ਼ਿਸ਼
Saturday, Sep 07, 2024 - 01:03 PM (IST)
ਜਲੰਧਰ- ਜਲੰਧਰ ਦੇ ਸਭ ਤੋਂ ਪੁਰਾਣੇ ਚਰਚਾਂ ਵਿੱਚੋਂ ਇੱਕ ਨੂੰ ਲੁਧਿਆਣਾ ਦੇ ਨਟਵਰ ਲਾਲ ਨੇ ਵੇਚਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਚਰਚ ਦਾ 5 ਕਰੋੜ ਰੁਪਏ ਬਿਆਨਾ ਵੀ ਅਦਾ ਕੀਤਾ ਹੈ। ਚਰਚ ਦੀ ਜ਼ਮੀਨ ਦੀ ਰਜਿਸਟਰੀ ਵੀ ਦੋ ਦਿਨਾਂ ਵਿੱਚ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਯੂਨਾਈਟਿਡ ਚਰਚ ਆਫ਼ ਨਾਰਥ ਇੰਡੀਆ ਟਰੱਸਟ ਦੇ ਅਧਿਕਾਰੀਆਂ ਨੂੰ ਇਸ ਧੋਖਾਧੜੀ ਦਾ ਪਤਾ ਲੱਗ ਗਿਆ। ਅਧਿਕਾਰੀਆਂ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਇਸ ਧੋਖਾਧੜੀ ਦੀ ਸ਼ਿਕਾਇਤ ਜਲੰਧਰ ਦੇ ਤਹਿਸੀਲਦਾਰ-1, ਐੱਸ. ਡੀ. ਐੱਮ, ਡੀ. ਸੀ. ਅਤੇ ਸੀ. ਪੀ. ਨੂੰ ਕੀਤੀ। ਇਸ ਤੋਂ ਬਾਅਦ ਤਹਿਸੀਲਦਾਰ ਅਤੇ ਡੀ. ਸੀ. ਨੇ ਚਰਚ ਦੀ ਜ਼ਮੀਨ ਦੀ ਰਜਿਸਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸੌਦਾ ਕਿੰਨੇ ਪੈਸਿਆਂ ਲਈ ਫਾਈਨਲ ਹੋਇਆ ਸੀ।
ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ
ਟਰੱਸਟ ਦੇ ਸਕੱਤਰ ਅਮਿਤ ਕੇ ਪ੍ਰਕਾਸ਼ ਨੇ ਕਿਹਾ ਕਿ ਪਿਛਲੇ ਮੰਗਲਵਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਲਕ ਨਾਥ ਮੈਮੋਰੀਅਲ ਚਰਚ (ਸੀ. ਐੱਨ. ਆਈ.) ਦੀ ਰਜਿਸਟ੍ਰੇਸ਼ਨ ਦੋ ਦਿਨਾਂ ਵਿੱਚ ਹੋਣ ਵਾਲੀ ਹੈ। ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ 5 ਕਰੋੜ ਰੁਪਏ ਦੇ ਬਿਆਨੇ ਦੀ ਕਾਪੀ ਉਸ ਕੋਲ ਪਹੁੰਚ ਗਈ ਹੈ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਦੀ ਈਸਾ ਨਗਰੀ ਦੇ ਰਹਿਣ ਵਾਲੇ ਜਾਰਡਨ ਮਸੀਹ ਨਾਂ ਦੇ ਵਿਅਕਤੀ ਨੇ ਲਾਡੋਵਾਲੀ ਰੋਡ ਜਲੰਧਰ ਦੇ ਰਹਿਣ ਵਾਲੇ ਬਾਬਾ ਦੱਤ ਨਾਂ ਦੇ ਵਿਅਕਤੀ ਨਾਲ ਚਰਚ ਨੂੰ ਵੇਚਣ ਦਾ ਸੌਦਾ ਕੀਤਾ ਸੀ। ਇਸ ਬਾਰੇ ਪਤਾ ਲੱਗਣ ’ਤੇ ਉਹ ਸਭ ਤੋਂ ਪਹਿਲਾਂ ਜਲੰਧਰ ਆਏ ਅਤੇ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਮਿਲ ਕੇ ਸਾਰੀ ਗੱਲ ਦੱਸੀ।
ਤਹਿਸੀਲਦਾਰ ਦੇ ਕਹਿਣ 'ਤੇ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਚਰਚ ਦੀ ਜ਼ਮੀਨ ਦੀ ਰਜਿਸਟਰੀ ਰੁਕਵਾਈ। ਇਸ ਤੋਂ ਬਾਅਦ ਐੱਸ. ਡੀ. ਐੱਮ. ਅਤੇ ਡੀ. ਸੀ. ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ। ਜਾਰਡਨ ਮਸੀਹ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਸ ਨੇ ਹਾਲੇ ਤੱਕ ਕੇਸ ਦਰਜ ਨਹੀਂ ਕੀਤਾ। ਇਹ ਪਤਾ ਲੱਗਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਲੋਕ ਚਰਚ ਦੇ ਬਾਹਰ ਪਹੁੰਚ ਗਏ।
ਇਹ ਵੀ ਪੜ੍ਹੋ- ਪਰਿਵਾਰ 'ਤੇ ਟੁੱਟਾ ਦੁਖਾਂ ਦਾ ਪਹਾੜ, 2 ਮਹੀਨੇ ਪਹਿਲਾਂ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ ਮੌਤ
ਟਰੱਸਟ ਦੇ ਨਾਂ 'ਤੇ ਫਰਜ਼ੀ ਟਰੱਸਟ ਬਣਾ ਕੇ ਕੀਤੀ ਧੋਖਾਧੜੀ
ਅਮਿਤ ਪ੍ਰਕਾਸ਼ ਨੇ ਦੱਸਿਆ ਕਿ ਜਾਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਨਾਂ 'ਤੇ ਫਰਜ਼ੀ ਟਰੱਸਟ ਬਣਾ ਕੇ ਇਹ ਧੋਖਾਧੜੀ ਕੀਤੀ ਹੈ। ਬਿਆਨੇ 'ਚ ਉਸ ਨੇ ਚਰਚ ਦੀ ਜ਼ਮੀਨ ਦਾ ਖਸਰਾ ਨੰਬਰ ਵੀ ਲਿਖ ਦਿੱਤਾ ਹੈ। ਉਹ ਇਸ ਫਰਜ਼ੀ ਟਰੱਸਟ ਦੀ ਮਦਦ ਨਾਲ ਚਰਚ ਨੂੰ ਵੇਚਣ ਜਾ ਰਿਹਾ ਸੀ। ਫਿਲਹਾਲ ਉਸ ਸਿਰਫ ਜਾਰਡਨ ਮਸੀਹ ਅਤੇ ਬਾਬਾ ਦੱਤ ਦੇ ਨਾਂ ਹੀ ਪਤਾ ਹਨ। ਜਿਸ ਤੋਂ ਬਾਅਦ ਗ੍ਰਿਫ਼ਤਾਰ ਕਰਨ ਲਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦਾ ਡਿੱਗਿਆ ਲੈਂਟਰ, ਕਈ ਸ਼ਰਧਾਲੂਆਂ ਦੇ ਫ਼ਸੇ ਹੋਣ ਦਾ ਖ਼ਦਸ਼ਾ
ਸਹਾਰਨਪੁਰ 'ਚ ਵੀ ਚਰਚ ਦੀ ਜ਼ਮੀਨ ਵੇਚਣ 'ਚ ਫਸਿਆ ਜਾਰਡਨ ਮਸੀਹ
ਜਾਰਡਨ ਮਸੀਹ ਨੇ ਕਰੀਬ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਇਕ ਚਰਚ ਨੂੰ ਧੋਖੇ ਨਾਲ ਵੇਚਣ ਦੀ ਅਜਿਹੀ ਹੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ਵਿਚ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇਸ ਮਾਮਲੇ 'ਚ ਜ਼ਮਾਨਤ 'ਤੇ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ
2019 'ਚ ਮੋਗਾ 'ਚ ਚਰਚ ਨੂੰ ਕੁਝ ਲੋਕਾਂ ਨੇ ਵੇਚਿਆ
ਟਰੱਸਟ ਦੇ ਸਕੱਤਰ ਅਮਿਤ ਨੇ ਦੱਸਿਆ ਕਿ ਸਾਲ 2019 'ਚ ਜਾਰਡਨ ਵਾਂਗ ਕੁਝ ਲੋਕਾਂ ਨੇ ਫਰਜ਼ੀ ਟਰੱਸਟ ਬਣਾ ਕੇ ਮੋਗਾ 'ਚ ਚਰਚ ਨੂੰ 15 ਤੋਂ 16 ਕਰੋੜ ਰੁਪਏ 'ਚ ਵੇਚ ਦਿੱਤਾ ਸੀ। ਉਸ ਸਮੇਂ ਜ਼ਮੀਨ ਦੀ ਰਜਿਸਟਰੀ ਅਤੇ ਇੰਤਕਾਲ ਵੀ ਹੋਈ ਸੀ। ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਨੇ ਹਾਈ ਕੋਰਟ ਵਿੱਚ ਇਹ ਲੜਾਈ ਲੜੀ ਸੀ। ਉਸ ਸਮੇਂ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਧਾਰਮਿਕ ਸਥਾਨ ਨਹੀਂ ਵੇਚਿਆ ਜਾ ਸਕਦਾ। ਉਸ ਤੋਂ ਬਾਅਦ ਰਜਿਸਟਰੀ ਅਤੇ ਇੰਤਕਾਲ ਰੱਦ ਕਰ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8