ਵਿਅਕਤੀ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਮੋਬਾਇਲ ਖੋਹਣ ਵਾਲੇ 4 ਗ੍ਰਿਫ਼ਤਾਰ, 1 ਲੁਟੇਰਾ ਨਾਬਾਲਗ
Monday, Aug 17, 2026 - 01:33 PM (IST)
ਜਲੰਧਰ (ਸ.ਹ.)-ਥਾਣਾ ਨੰ.-1 ਦੀ ਪੁਲਸ ਨੇ 24 ਘੰਟਿਆਂ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੁਟੇਰਿਆਂ ਵਿਚੋਂ ਇਕ ਲੁਟੇਰਾ ਨਾਬਾਲਗ ਹੈ, ਜਦਕਿ ਤਿੰਨਾਂ ਨੂੰ ਪੁਲਸ ਵੱਲੋਂ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਲੁੱਟ ਦੇ ਮੋਬਾਇਲ ਸਮੇਤ 2 ਮੋਬਾਇਲ ਅਤੇ ਵਾਰਦਾਤ ਵਿਚ ਵਰਤੇ ਗਏ 2 ਮੋਟਰਸਾਈਕਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲ਼ੀਆਂ ਵੀ ਮਿਲੀਆਂ ਹਨ।
ਇਹ ਵੀ ਪੜ੍ਹੋ: ਪੰਜਾਬ: ਸਕਾਰਪੀਓ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ! ਦਹਿਲਿਆ ਇਹ ਇਲਾਕਾ
ਥਾਣਾ ਨੰ.-1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ 14 ਅਗਸਤ ਨੂੰ ਦੁਪਹਿਰ 2.15 ਵਜੇ ਪ੍ਰਿੰਸ ਕੁਮਾਰ (ਨਿਵਾਸੀ ਨਿਊ ਆਨੰਦ ਨਗਰ) ਆਪਣੀ ਕਾਰ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਸਾਹਮਣੇ ਸਥਿਤ ਪੈਟਰੋਲ ਪੰਪ ’ਤੇ ਪੈਂਚਰ ਲੁਆਉਣ ਲਈ ਖੜ੍ਹੀ ਕਰ ਕੇ ਘਰ ਵੱਲ ਪੈਦਲ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਚਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਵਿਖਾ ਕੇ ਉਸ ਦਾ ਮੋਬਾਇਲ ਖੋਹ ਲਿਆ। ਤਿੰਨ ਲੁਟੇਰੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਗਏ, ਜਦਕਿ ਇਕ ਲੁਟੇਰਾ ਦੂਜੇ ਮੋਟਰਸਾਈਕਲ ’ਤੇ ਬੈਠ ਕੇ ਫ਼ਰਾਰ ਹੋ ਗਿਆ।
ਜਿਵੇਂ ਹੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਤਾਂ ਉਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਲਟੀਪਲ ਸੋਰਸਿਜ਼ ਅਤੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਚਾਰਾਂ ਲੁਟੇਰਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਇਲਾਕਿਆਂ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਸੋਹੇਲ ਖ਼ਾਨ ਪੁੱਤਰ ਮੰਜ਼ਰ ਖ਼ਾਨ (ਨਿਵਾਸੀ ਲੰਮਾ ਪਿੰਡ, ਮੂਲ ਨਿਵਾਸੀ ਬਿਹਾਰ), ਅਭਿਸ਼ੇਕ ਉਰਫ਼ ਗੰਜਾ ਪੁੱਤਰ ਮੰਗਤ ਰਾਮ (ਨਿਵਾਸੀ ਸੰਗਲ ਸੋਹਲ ਨਗਰ), ਰਿਸ਼ਭ ਯਾਦਵ ਪੁੱਤਰ ਪਵਨ ਯਾਦਵ (ਨਿਵਾਸੀ ਵਰਿਆਣਾ) ਅਤੇ ਇਕ ਨਾਬਾਲਗ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਧੀ ਦੀ ਦਾਤ ਨਾ ਮਿਲੀ ਤਾਂ ਚਿੜੀਆਂ ਨੂੰ ਬਣਾਇਆ ਰਾਜਕੁਮਾਰੀਆਂ! ਘਰ ਨੂੰ ਬਣਾ 'ਤਾ 'ਚਿੜੀਆਂ ਦਾ ਆਸ਼ਿਆਨਾ'
ਉੱਥੇ ਹੀ ਭੱਜਣ ਦੀ ਕੋਸ਼ਿਸ਼ ਵਿਚ ਇਕ ਲੁਟੇਰੇ ਦੀ ਲੱਤ ਵੀ ਟੁੱਟ ਗਈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤੇ ਦੋਵੇਂ ਮੋਟਰਸਾਈਕਲ, ਪ੍ਰਿੰਸ ਦੇ ਮੋਬਾਇਲ ਸਮੇਤ ਲੁੱਟ ਦੇ ਦੋ ਮੋਬਾਇਲ ਅਤੇ 30 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਹੋਰ ਵਾਰਦਾਤਾਂ ਵੀ ਟਰੇਸ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਡਿਊਟੀ ਦੌਰਾਨ ਅਗਨੀਵੀਰ ਫ਼ੌਜੀ ਦੀ ਮੌਤ! 3 ਸਾਲ ਪਹਿਲਾਂ ਹੋਇਆ ਸੀ ਭਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
