ਨਡਾਲਾ ਵਿਖੇ ਰੇਤੇ ਨਾਲ ਭਰਿਆ ਪਲਟਿਆ ਟਿੱਪਰ

Sunday, Aug 25, 2024 - 11:46 AM (IST)

ਨਡਾਲਾ ਵਿਖੇ ਰੇਤੇ ਨਾਲ ਭਰਿਆ ਪਲਟਿਆ ਟਿੱਪਰ

ਨਡਾਲਾ (ਸ਼ਰਮਾ)-ਨਡਾਲਾ-ਸੁਭਾਨਪੁਰ ਰੋਡ ’ਤੇ ਰੇਤੇ ਨਾਲ ਭਰਿਆ ਟਿੱਪਰ ਵਾਲੀਆ ਪੈਟਰੋਲ ਪੰਪ ਦੇ ਸਾਹਮਣੇ ਪਲਟ ਗਿਆ। ਜੇ 2 ਫੁੱਟ ਪਿੱਛੇ ਇਹ ਟਿੱਪਰ ਪਲਟਦਾ ਤਾਂ ਸੜਕ ਕਿਨਾਰੇ ਝੁੱਗੀਆਂ ’ਚ ਬੀਤੇ ਦਿਨ ਦੁਪਹਿਰ ਸਮੇਂ ਆਰਾਮ ਕਰ ਰਹੇ ਲੋਕਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਜਾਣਕਾਰੀ ਦਿੰਦਿਆਂ ਟਿੱਪਰ ਚਾਲਕ ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਟਾਂ (ਗੁਰਦਾਸਪੁਰ) ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਰੇਤਾ ਲੋਡ ਕਰ ਕੇ ਕਪੂਰਥਲਾ ਵੱਲ ਜਾ ਰਿਹਾ ਸੀ ਕਿ ਉਕਤ ਜਗ੍ਹਾ ’ਤੇ ਆ ਕੇ ਸਟੇਰਿੰਗ ਜਾਮ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਦਰਅਸਲ ਇਹ ਭਾਰੀ ਟਿੱਪਰ ਟੋਲ ਬਚਾਉਣ ਖਾਤਿਰ ਇਨ੍ਹਾਂ ਰਸਤਿਆਂ ’ਤੇ ਸਫਰ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਦਿਨ ਵੇਲੇ ਇਨ੍ਹਾਂ ਦੀ ਆਮਦ ’ਤੇ ਸਖਤੀ ਨਾਲ ਪਾਬੰਦੀ ਲਾਈ ਜਾਵੇ।

ਇਹ ਵੀ ਪੜ੍ਹੋ- NRI ਨੌਜਵਾਨ 'ਤੇ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਖੁੱਲ੍ਹੀਆਂ ਕਈ ਪਰਤਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News