ਸ਼ਰਾਬ ਦੇ ਨਸ਼ੇ ''ਚ ਟੱਲੀ ਵਿਅਕਤੀ ਨੇ ਘਰ ''ਚ ਦਾਖ਼ਲ ਹੋ ਕੇ ਦਿੱਤੀਆਂ ਧਮਕੀਆਂ

Thursday, Nov 21, 2024 - 06:18 PM (IST)

ਸ਼ਰਾਬ ਦੇ ਨਸ਼ੇ ''ਚ ਟੱਲੀ ਵਿਅਕਤੀ ਨੇ ਘਰ ''ਚ ਦਾਖ਼ਲ ਹੋ ਕੇ ਦਿੱਤੀਆਂ ਧਮਕੀਆਂ

ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)-ਸ਼ਰਾਬ ਦੇ ਨਸ਼ੇ ’ਚ ਟੱਲੀ ਹੋ ਕੇ ਘਰ ’ਚ ਵੜ ਕੇ ਅਤੇ ਚਾਕੂ ਵਿਖਾ ਕੇ ਧਮਕੀਆਂ ਦੇਣ ਦੇ ਮਾਮਲੇ ’ਚ ਥਾਣਾ ਅਰਬਨ ਅਸਟੇਟ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮ ਦੀ ਤਲਾਸ਼ ’ਚ ਛਾਪੇਮਾਰੀ ਜਾਰੀ ਹੈ।

ਜਾਣਕਾਰੀ ਅਨੁਸਾਰ ਐਡਵੋਕੇਟ ਸੁਕੇਤ ਗੁਪਤਾ ਪੁੱਤਰ ਬੀ. ਐੱਨ. ਗੁਪਤਾ ਵਾਸੀ 224 ਮਾਡਲ ਟਾਊਨ ਕਪੂਰਥਲਾ ਨੇ ਥਾਣਾ ਅਰਬਨ ਅਸਟੇਟ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਬੀਤੀ ਸ਼ਾਮ 8 ਵਜੇ ਦੇ ਕਰੀਬ ਘਰ ਤੋਂ ਬਾਹਰ ਸੀ ਤੇ ਮੇਰੇ ਮਾਤਾ ਜੀ, ਮੇਰੀ ਪਤਨੀ ਅਤੇ ਮੇਰੀ ਬੇਟੀ ਘਰ ’ਚ ਇਕੱਲੇ ਸਨ। ਉਸੇ ਸਮੇਂ ਸ਼ਰਾਬ ਦੇ ਨਸ਼ੇ ’ਚ ਸਾਹਿਲ ਗੁਪਤਾ ਪੁੱਤਰ ਸਤੀਸ਼ ਗੁਪਤਾ ਵਾਸੀ 93 ਮਾਡਲ ਟਾਊਨ ਕਪੂਰਥਲਾ ਧੱਕੇ ਨਾਲ ਮੇਰੇ ਘਰ ’ਚ ਦਾਖ਼ਲ ਹੋ ਗਿਆ ਅਤੇ ਮੇਰੀ ਮਾਤਾ ਅਨੀਤਾ ਗੁਪਤਾ ਜੋ ਕਿ ਸੀਨੀਅਰ ਸਿਟੀਜ਼ਨ ਹੈ ਤੇ ਉਨ੍ਹਾਂ ਦੀ ਉਮਰ 75 ਸਾਲ ਤੋਂ ਜ਼ਿਆਦਾ ਹੈ, ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ- ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਡੈਮਾਂ 'ਚ ਘਟਿਆ ਪਾਣੀ, BBMB ਨੇ ਜਾਰੀ ਕੀਤੀ ਚਿਤਾਵਨੀ

ਜਦੋਂ ਮੇਰੀ ਪਤਨੀ ਰੁਚੀ ਗੁਪਤਾ ਨੇ ਸਾਹਿਲ ਗੁਪਤਾ ਨੂੰ ਬੇਨਤੀ ਕੀਤੀ ਕਿ ਤੁਸੀਂ ਸ਼ਰਾਬ ਦੇ ਨਸ਼ੇ ’ਚ ਹੋ ਅਤੇ ਸਾਡੇ ਘਰ ਮੰਦਿਰ ਬਣਿਆ ਹੋਇਆ ਹੈ। ਸ਼ਰਾਬ ਪੀ ਕੇ ਸਾਡੇ ਘਰ ਆਉਣ ਦੀ ਮਨਾਹੀ ਹੈ ਕਿਉਂਕਿ ਇਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਰ ਸਾਹਿਲ ਗੁਪਤਾ ਨੇ ਸਾਡੀ ਗੱਲ ਨਹੀਂ ਮੰਨੀ ਅਤੇ ਸਾਡੇ ਘਰ ’ਚ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੰਦਿਰ ਬਾਰੇ ਗਲਤ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਵੇਖ ਕੇ ਮੇਰੀ ਮਾਤਾ ਜੀ ਘਬਰਾ ਗਏ ਅਤੇ ਮੇਰੀ ਬੇਟੀ ਦਾ ਬਚਾਅ ਕਰਨ ਲੱਗੇ।

ਮੁਲਜ਼ਮ ਸਾਹਿਲ ਗੁਪਤਾ ਘਰ 'ਚ ਖੜ੍ਹਾ ਹੋ ਕੇ ਚਾਕੂ ਵਿਖਾਉਂਦੇ ਹੋਏ ਕਹਿਣ ਲੱਗਾ ਕਿ ਸੁਕੇਤ ਗੁਪਤਾ ਨੇ ਉਸ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਹਨ, ਉਸ ਨੇ ਮੇਰਾ ਕੀ ਵਿਗਾੜ ਲਿਆ ਹੈ ਅਤੇ ਉਹ ਚਾਕੂ ਨਾਲ ਧਮਕੀਆਂ ਦੇਣ ਲੱਗਾ। ਬਾਅਦ ’ਚ ਮੁਲਜ਼ਮ ਸਾਹਿਲ ਗੁਪਤਾ ਚਾਕੂ ਉਨ੍ਹਾਂ ਦੇ ਘਰ ਸੁੱਟ ਕੇ ਫਰਾਰ ਹੋ ਗਿਆ। ਮੁਲਜ਼ਮ ਸਾਹਿਲ ਗੁਪਤਾ ਦੇ ਘਰ ’ਚ ਆਉਣ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਡੇ ਕੈਮਰਿਆਂ ’ਚ ਹੈ। ਇਸ ਪੂਰੀ ਘਟਨਾ ਨਾਲ ਸਾਡੇ ਘਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐਡਵੋਕੇਟ ਸੁਕੇਤ ਗੁਪਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸਾਹਿਲ ਗੁਪਤਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਸਾਹਿਲ ਗੁਪਤਾ ਦੀ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ- ਸਾਵਧਾਨ! 325 ਦੇ ਖ਼ਤਰਨਾਕ ਪੱਧਰ ’ਤੇ ਪਹੁੰਚਿਆ ਪੰਜਾਬ ਦੇ ਇਸ ਜ਼ਿਲ੍ਹੇ ਦਾ AQI, ਸਖ਼ਤ ਹੁਕਮ ਜਾਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News