ਦਰਬਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਉਪਰੰਤ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਮੇਲਾ ਸੰਪੰਨ

07/21/2021 1:39:29 PM

ਨਕੋਦਰ (ਪਾਲੀ)- ਵਿਸ਼ਵ ਪ੍ਰਸਿੱਧ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ 38ਵੇਂ ਸਾਲਾਨਾ ਉਰਸ ਮੇਲੇ ’ਚ ਵੱਡੀ ਤਦਾਦ ’ਚ ਸੰਗਤਾਂ ਨੇ ਦਰਬਾਰ ’ਚ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੋਵਿਡ-19 ਕਾਰਨ ਧਾਰਮਿਕ ਰਸਮਾਂ ਪੂਰੀਆਂ ਕਰਕੇ ਸਾਦੇ ਢੰਗ ਨਾਲ ਇਹ ਮੇਲਾ ਮਨਾਇਆ ਗਿਆ।

PunjabKesari

ਮੰਗਲਵਾਰ ਦਾਤਾ ਜੀ ਦੇ ਦਰਬਾਰ ਵਿਖੇ ਮੁੱਖ ਸੇਵਾਦਾਰ ਪ੍ਰਸਿੱਧ ਸੂਫੀ ਗਾਇਕ ਪਦਮਸ਼੍ਰੀ ਸਾਈਂ ਹੰਸ ਰਾਜ ਹੰਸ (ਮੈਂਬਰ ਪਾਰਲੀਮੈਂਟ ਦਿੱਲੀ) ਅਤੇ ਪ੍ਰਬੰਧਕ ਕਮੇਟੀ ਵੱਲੋਂ ਸ਼ਾਮ 4 ਵਜੇ ਚਾਦਰ ਚੜ੍ਹਾਉਣ ਦੀ ਰਸਮ ਉਪਰੰਤ ਮੇਲੇ ਦੀ ਸਮਾਪਤੀ ਕੀਤੀ ਗਈ। ਇਸ ਤੋਂ ਪਹਿਲਾਂ 18 ਜੁਲਾਈ ਨੂੰ ਝੰਡੇ ਦੀ ਰਸਮ ਉਪਰੰਤ ਰਾਤ ਨੂੰ ਕੱਵਾਲੀਆਂ ਦੀ ਮਹਿਫ਼ਲ ’ਚ ਪ੍ਰਸਿੱਧ ਕਵਾਲ ਕਰਾਮਤ ਅਲੀ ਨੇ ਹਾਜ਼ਰੀ ਭਰੀ। ਉਥੇ ਹੀ ਦੂਜੇ ਦਿਨ 19 ਜੁਲਾਈ ਨੂੰ ਨਾਮਵਰ ਗਾਇਕ ਲਖਵਿੰਦਰ ਵਡਾਲੀ, ਫਿਰੋਜ਼ ਖ਼ਾਨ, ਬਲਰਾਜ ਅਤੇ ਰਾਤ ਨੂੰ ਨੂਰਾ ਸਿਸਟਰਜ਼ ਨੇ ਦਾਤਾ ਜੀ ਦੇ ਚਰਨਾਂ ’ਚ ਆਪਣੀ ਹਾਜ਼ਰੀ ਲਵਾਈ। 

ਇਸ ਮੌਕੇ ਸਾਈਂ ਹੰਸ ਰਾਜ ਹੰਸ ਅਤੇ ਕਮੇਟੀ ਮੈਂਬਰਾਂ ਨੇ ਬਾਪੂ ਲਾਲ ਬਾਦਸ਼ਾਹ ਜੀ ਦੇ ਚਰਨਾਂ ’ਚ ‘ਕੁੱਲ ਲੋਕਾਈ’ ਨੂੰ ਮਹਾਮਾਰੀ ਤੋਂ ਮੁਕਤੀ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਦੀ ਅਰਦਾਸ ਕੀਤੀ। ਚੇਅਰਮੈਨ ਪਵਨ ਗਿੱਲ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਕੁਮਾਰ ਕਾਕਾ, ਗਾਇਕ ਬਲਰਾਜ ਪਵਨ ਮਹਿਤਾ, ਬਾਬਾ ਐਲਸ, ਕਿਰਨਦੀਪ ਧੀਰ, ਵਿਸ਼ਵਾ ਮਿੱਤਰ ਸੌਂਧੀ, ਐੱਮ. ਐੱਲ. ਸ਼ਿੰਗਾਰੀ, ਸਤਨਾਮ ਸਿੰਘ ਔਲਖ, ਟੋਨੀ ਸਾਈਂ, ਰਾਜਿੰਦਰ ਸਿੰਘ ਬਿੱਟੂ, ਰਮੇਸ਼ ਸੌਂਧੀ, ਬਾਬੂ ਲੇਖ ਰਾਜ ਆਦਿ ਆਦਿ ਹਾਜ਼ਰ ਸਨ।


shivani attri

Content Editor

Related News