ਪ੍ਰਿਜ਼ਨ ਐਕਟ ਤਹਿਤ 5 ਵੱਖ-ਵੱਖ ਮਾਮਲੇ ਦਰਜ
Friday, Mar 14, 2025 - 03:00 PM (IST)

ਹੁਸ਼ਿਆਰਪੁਰ (ਰਾਕੇਸ਼)- ਥਾਣਾ ਸਿਟੀ ਪੁਲਸ ਨੇ ਪ੍ਰਿਜ਼ਨ ਐਕਟ ਦੇ ਤਹਿਤ ਪੰਜ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਵਿੰਦਰ ਰਾਮ ਨੇ ਦੱਸਿਆ ਕਿ ਜਦੋਂ 7 ਮਾਰਚ ਨੂੰ ਸਵੇਰੇ 11 ਵਜੇ ਜੇਲ੍ਹ ਗਾਰਦ ਵੱਲੋਂ ਡੇਵਿਡ ਪੁੱਤਰ ਕੁਲਦੀਪ ਲਾਲ ਵਾਸੀ ਆਲੋਵਾਲ ਥਾਣਾ ਬੁੱਲੋਵਾਲ ਦੀ ਬੈਰਕ ਨੰਬਰ 14 ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪਹਿਨੀ ਹੋਈ ਲੋਅਰ ਦੀ ਜੇਬ ਵਿਚੋਂ ਇਕ ਕੀਪੈਡ ਮੋਬਾਇਲ ਸਿਮ ਅਤੇ ਬੈਟਰੀ ਸਮੇਤ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਸਥਾਨ ਸੈਲਾਨੀਆਂ ਲਈ ਬਣਿਆ ਵਿਸ਼ੇਸ਼ ਖਿੱਚ ਦਾ ਕੇਂਦਰ, ਲੋਕ ਕਰਵਾ ਰਹੇ ਫੋਟੋਗ੍ਰਾਫ਼ੀ
ਦੂਜੇ ਮਾਮਲੇ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਸੁਖਵਿੰਦਰ ਰਾਮ ਨੇ ਦੱਸਿਆ ਕਿ 11 ਮਾਰਚ ਨੂੰ ਉਨ੍ਹਾਂ ਦੀ ਡਿਊਟੀ ਬੈਰਕ ਨੰਬਰ 14 ਤੋਂ 17 ਤਕ ਦੇ ਇੰਚਾਰਜ ਵਜੋਂ ਸੀ। ਡਿਪਟੀ ਸੁਪਰਡੈਂਟ ਜੇਲ੍ਹ ਅਤੇ ਡਿਪਟੀ ਸੁਪਰਡੈਂਟ ਸੁਰੱਖਿਆ ਦੇ ਨਿਰਦੇਸ਼ਾਂ ਅਨੁਸਾਰ, ਜੇਲ੍ਹ ਗਾਰਦ ਨੂੰ ਨਾਲ ਲੈ ਕੇ ਬੈਰਕ ਨੰਬਰ 17 ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਬਾਥਰੂਮ ਦੀ ਕੰਧ ਨਾਲ ਬਣੇ ਇਕ ਖੋਲ ਵਿਚੋਂ ਇਕ ਮੋਬਾਇਲ ਸਿਮ ਸਮੇਤ ਅਤੇ ਦੋ ਕੀਪੈਡ ਮੋਬਾਇਲ ਬਿਨਾਂ ਸਿਮ ਤੋਂ ਬਰਾਮਦ ਹੋਏ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੀਜੇ ਮਾਮਲੇ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਸੁਖਵਿੰਦਰ ਰਾਮ ਨੇ ਦੱਸਿਆ ਕਿ 12 ਮਾਰਚ ਨੂੰ ਉਨ੍ਹਾਂ ਦੀ ਡਿਊਟੀ 14 ਤੋਂ 17 ਤੱਕ ਇੰਚਾਰਜ ਵਜੋਂ ਸੀ। ਰਾਤ 10.30 ਵਜੇ ਬੈਰਕ ਨੰਬਰ 17 ਵਿਚ ਕੈਦੀ ਜਾਹਿਦ ਮੁਹੰਮਦ ਪੁੱਤਰ ਬਾਬਰ ਅਲੀ, ਵਾਸੀ ਭਾਮ ਥਾਣਾ ਚੱਬੇਵਾਲ ਬੈਰਕ ਨੰਬਰ 14 ਤੇ 17 ਵਿਚਕਾਰ ਬਣੇ ਬਾਥਰੂਮ ਵਿਚ ਫੋਨ ਕਰਦਾ ਸੀ। ਵਾਰਡਰ ਰਸਪਿੰਦਰ ਸਿੰਘ ਨੇ ਇਕ ਕੀਪੈਡ ਬੈਟਰੀ ਸਮੇਤ ਬਰਾਮਦ ਕੀਤਾ। ਪੁਲਸ ਨੇ ਮੁਲਜ਼ਮ ਖਿਲਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!
ਚੌਥੇ ਮਾਮਲੇ ਵਿਚ ਮਨਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਨੇ ਦੱਸਿਆ ਕਿ 11 ਮਾਰਚ ਨੂੰ ਕੈਦੀ ਕੁਲਵਿੰਦਰ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਕੱਤੋਵਾਲ ਥਾਣਾ ਬੁੱਲੋਵਾਲ ਜੋ ਪੇਸ਼ੀ ਲਈ ਸੈਸ਼ਨ ਅਦਾਲਤ ਭੇਜਿਆ ਗਿਆ ਸੀ। ਸ਼ਾਮ 4.30 ਵਜੇ ਜਦੋਂ ਪੇਸ਼ੀ ਤੋਂ ਦੋ ਮਹੀਨੇ ਦੀ ਸਜ਼ਾ ਹੋਣ ਉਪਰੰਤ ਵਾਪਸ ਆਇਆ ਤਾਂ ਜੇਲ ਦੀ ਡਿਊੜੀ ਵਿਚ ਡਿਊਟੀ ’ਤੇ ਤਾਇਨਾਤ ਪੈਸਕੋ ਕਰਮਚਾਰੀ ਹੁਸਨ ਲਾਲ ਦੁਆਰਾ ਇਕ ਰੁਟੀਨ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੀ ਜੇਬ ਵਿਚੋਂ ਇਕ ਡਾਇਰੀ ਵਿਚੋਂ ਇਕ ਸਿਮ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਵੇਂ ਮਾਮਲੇ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਸੁਖਵਿੰਦਰ ਰਾਮ ਨੇ ਦੱਸਿਆ ਕਿ 11 ਮਾਰਚ ਨੂੰ ਉਨ੍ਹਾਂ ਦੀ ਡਿਊਟੀ 12 ਤੋਂ 3 ਵਜੇ ਤੱਕ ਬਤੌਰ ਡਿਊਟੀ ਅਫ਼ਸਰ ਸੀ। ਦੁਪਹਿਰ 1.30 ਵਜੇ ਵਧੀਕ ਸੁਪਰਡੈਂਟ ਜੇਲ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੇ ਜੇਲ ਗਾਰਦ ਨਾਲ ਮਿਲ ਕੇ ਬੈਰਕ ਨੰਬਰ 22 ਦੀ ਤਲਾਸ਼ੀ ਲਈ। ਇਸ ਦੌਰਾਨ ਬੈਰਕ ਦੇ ਬਾਥਰੂਮ ਵਿਚ ਛੁਪਾ ਕੇ ਰੱਖਿਆ ਇਕ ਟੱਚ ਮੋਬਾਈਲ ਫੋਨ ਬੈਟਰੀ ਸਮੇਤ ਵਾਰਡਰ ਕਰਨਪ੍ਰੀਤ ਸਿੰਘ ਨੇ ਬਰਾਮਦ ਕੀਤਾ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ CM ਭਗਵੰਤ ਮਾਨ ਤੇ ਪਤਨੀ ਡਾ. ਗੁਰਪ੍ਰੀਤ ਕੌਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e