3 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ''ਚ ਮਿਲੀ ਜ਼ਮਾਨਤ

Friday, Feb 28, 2020 - 04:05 PM (IST)

3 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ''ਚ ਮਿਲੀ ਜ਼ਮਾਨਤ

ਜਲੰਧਰ (ਕਮਲੇਸ਼)— ਥਾਣਾ ਨੰ. 7 ਦੇ ਅਧੀਨ ਆਉਂਦੇ ਇਕ ਮੁਹੱਲੇ 'ਚ ਬੀਤੇ ਦਿਨੀਂ 8 ਸਾਲ ਦੇ ਬੱਚੇ ਵੱਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਆਦਾਲਤ ਨੇ ਦੋਸ਼ੀ 8 ਸਾਲਾ ਬੱਚੇ ਨੂੰ ਜ਼ਮਾਨਤ ਦੇ ਦਿੱਤੀ ਹੈ। ਐੱਸ. ਐੱਚ. ਓ. ਨਵੀਨ ਪਾਲ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਫਿਰ ਅਦਾਲਤ 'ਚ ਸਾਰਿਆਂ ਦੇ ਬਿਆਨ ਕਰਵਾਏ ਜਾਣਗੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਹਿਰ 'ਚ 8 ਸਾਲਾ ਬੱਚੇ ਨੇ ਸਾਢੇ 3 ਸਾਲਾ ਬੱਚੀ ਨੂੰ ਆਪਣੇ ਕੁਆਰਟਰ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਪੁਲਸ ਨੇ ਨਾਬਾਲਗ 'ਤੇ ਕੇਸ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਦੋਵੇਂ ਪਰਿਵਰਾਂ ਦੇ ਮੈਂਬਰ ਕੰਮਾਂ 'ਤੇ ਗਏ ਹੋਏ ਸਨ। ਜਦੋਂ ਉਹ ਘਰ ਆਏ ਤਾਂ ਬੱਚੀ ਨੂੰ ਖੂਨ ਨਾਲ ਲਿਬੜੀ ਹੋਈ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ, ਜਿਸ ਦੌਰਾਨ ਉਨ੍ਹਾਂ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 7 ਦੀ ਪੁਲਸ ਮੌਕੇ 'ਤੇ ਪਹੁੰਚੀ। ਥਾਣਾ ਨੰ.7 ਦੇ ਇੰਚਾਰਜ ਨੇ ਦੱਸਿਆ ਕਿ ਦੋਵੇਂ ਪਰਿਵਾਰ ਇਕੋ ਹੀ ਮੁਹੱਲੇ 'ਚ ਰਹਿੰਦੇ ਹਨ ਅਤੇ ਦੁਪਹਿਰ 1 ਵਜੇ 8 ਸਾਲਾ ਬੱਚਾ ਉਕਤ ਬੱਚੀ ਨੂੰ ਕੁਆਰਟਰ 'ਚ ਲੈ ਗਿਆ ਅਤੇ ਫਿਰ ਉਸ ਨਾਲ ਜਬਰ-ਜ਼ਨਾਹ ਕੀਤਾ। 8 ਸਾਲਾ ਬੱਚਾ ਪੁਲਸ ਦੀ ਨਿਗਰਾਨੀ ਹੇਠ ਸੀ।


author

shivani attri

Content Editor

Related News