ਔਰਤ ਸਣੇ 2 ਵਿਅਕਤੀ 75 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ
Monday, Jun 16, 2025 - 03:25 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ 75 ਕਿਲੋਗ੍ਰਾਮ ਚੂਰਾ ਪੋਸਤ ਦੇ ਨਾਲ ਔਰਤਾਂ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਭਾਲ ਵਿਚ ਸੀ. ਆਈ. ਏ. ਸਟਾਫ਼ ਤੋਂ ਮਹਾਲੋ ਹੁੰਦੇ ਹੋਏ ਪਿੰਡ ਜੱਬੋਵਾਲ-ਪੱਲੀ ਉਚੀ ਵੱਲ ਜਾ ਰਹੀ ਸੀ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਜੱਬੋਵਾਲ ਪਿੰਡ ਵਿਚ ਸਰਕਾਰੀ ਪਾਣੀ ਦੀ ਟੈਂਕੀ ਕੋਲ ਪੁੱਜੀ ਤਾਂ ਚੌਰਾਹੇ ਦੇ ਪਾਸਿਓਂ ਇਕ ਆਟੋ ਆਉਂਦਾ ਵੇਖਿਆ। ਜਿਸ ਦਾ ਡਰਾਈਵਰ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਆਪਣੀ ਆਟੋ ਨੂੰ ਮੋੜ ਕੇ ਭੱਜਣ ਦੀ ਕੋਸ਼ਸ਼ ਕਰਨ ਲੱਗਾ ਪਰ ਆਟੋ ਬੰਦ ਹੋ ਗਿਆ।
ਇਹ ਵੀ ਪੜ੍ਹੋ: Punjab: ਨੌਜਵਾਨ ਨੇ ਪਵਿੱਤਰ ਕਾਲੀ ਵੇਈਂ 'ਚ ਮਾਰੀ ਛਾਲ, ਮਰਨ ਤੋਂ ਪਹਿਲਾਂ ਤਾਏ ਦੇ ਮੁੰਡੇ ਨੂੰ ਕੀਤਾ ਫੋਨ ਤੇ ਦੱਸਿਆ...
ਐੱਸ. ਆਈ. ਨੇ ਦੱਸਿਆ ਸ਼ੱਕ ਦੇ ਆਧਾਰ ’ਤੇ ਪੁਲਸ ਦੀ ਮਦਦ ਨਾਲ ਡਰਾਈਵਰ ਅਤੇ ਆਟੋ ਦੇ ਪਿੱਛੇ ਬੈਠੀ ਔਰਤ ਨੂੰ ਕਾਬੂ ਕਰਕੇ ਜਦੋਂ ਆਟੋ ਦੀ ਸੀਟ 'ਤੇ ਰੱਖੇ 3 ਥੈਲਿਆਂ ਦੀ ਜਾਂਚ ਕੀਤੀ ਤਾਂ ਹਰ ਥੈਲੇ ਵਿਚੋਂ 25-25 ਕਿਲੋਗ੍ਰਾਮ ਕੁੱਲ੍ਹ 75 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਐੱਸ. ਆਈ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸੰਦੀਪ ਪੁੱਤਰ ਸਵਰਗੀ ਦੀਪਕ ਵਾਸੀ ਲੁਧਿਆਣਾ ਅਤੇ ਬਿਮਲਾ ਪਤਨੀ ਸਵਰਗੀ ਦੀਪਕ ਦੇ ਤੌਰ ’ਤੇ ਹੋਈ ਹੈ। ਐੱਸ. ਆਈ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਨਵਾਂਸ਼ਹਿਰ ਵਿਖੇ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ 'ਆਈ ਲਵ ਯੂ' ਦਾ ਮੈਸੇਜ ਭੇਜ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e