ਪਿਸਤੌਲ ਤੇ ਜ਼ਿੰਦਾ ਰੌਂਦ ਸਣੇ 2 ਕਾਬੂ
Wednesday, Feb 08, 2023 - 01:32 AM (IST)

ਹੁਸ਼ਿਆਰਪੁਰ (ਰਾਕੇਸ਼) : ਥਾਣਾ ਮਾਡਲ ਟਾਊਨ ਦੀ ਪੁਲਸ ਨੇ ਪਿਸਤੌਲ ਤੇ ਇਕ ਜ਼ਿੰਦਾ ਰੌਂਦ ਸਮੇਤ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਗੁਰਦੀਪ ਸਿੰਘ ਗਸ਼ਤ ਦੌਰਾਨ ਰੌਸ਼ਨ ਗਰਾਊਂਡ ਨੇੜੇ ਛੋਟਾ ਗੇਟ ਕੋਲ ਮੌਜੂਦ ਸੀ ਤਾਂ ਉਨ੍ਹਾਂ ਮੁਕੱਦਮਾ ਨੰਬਰ 46 ਮਿਤੀ 6 ਫਰਵਰੀ 2023 ਐੱਨਡੀਪੀਐੱਸ ਐਕਟ ਤਹਿਤ ਮੁਲਜ਼ਮਾਂ ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਖੱਖ ਥਾਣਾ ਟਾਂਡਾ ਅਤੇ ਹਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਾਠੇ ਅਧਿਕਾਰੀ ਥਾਣਾ ਬੁੱਲ੍ਹੋਵਾਲ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਗੁਰਵਿੰਦਰ ਸਿੰਘ ਕੋਲੋਂ ਇਕ ਦੇਸੀ ਪਿਸਤੌਲ 7.65 ਬਰਾਮਦ ਹੋਇਆ, ਜਿਸ ਦੇ ਮੈਗਜ਼ੀਨ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਇਕ ਜ਼ਿੰਦਾ ਰੌਂਦ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਘਰ 'ਚ ਇਕੱਲੀ ਸੀ ਔਰਤ, ਲੁਟੇਰਿਆਂ ਨੇ ਹਮਲਾ ਕਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।