ਨਾਕਾਬੰਦੀ ਦੌਰਾਨ ਅਫੀਮ ਸਣੇ 2 ਮੁਲਜ਼ਮ ਕੀਤੇ ਕਾਬੂ

Wednesday, Jan 01, 2025 - 06:56 PM (IST)

ਨਾਕਾਬੰਦੀ ਦੌਰਾਨ ਅਫੀਮ ਸਣੇ 2 ਮੁਲਜ਼ਮ ਕੀਤੇ ਕਾਬੂ

ਨੂਰਪੁਰਬੇਦੀ (ਭੰਡਾਰੀ)-ਜ਼ਿਲ੍ਹਾ ਪੁਲਸ ਮੁੱਖੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਦੀਆਂ ਹਦਾਇਤਾਂ ਤਹਿਤ ਗੈਰ ਸਮਾਜਿਕ ਕਾਰਜਾਂ ’ਚ ਸ਼ਾਮਲ ਅਨਸਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਆਰੰਭ ਕੀਤੀ ਗਈ ਹੈ। ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਨਾਕਾਬੰਦੀ ਦੌਰਾਨ ਪੈਦਲ ਜਾ ਰਹੇ 2 ਵਿਅਕਤੀਆਂ ਨੂੰ ਇਕ ਗੁਪਤ ਸੂਚਨਾ ਦੇ ਆਧਾਰ ’ਤੇ 400 ਗ੍ਰਾਮ ਅਫੀਮ ਸਹਿਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧ ’ਚ ਜਾਣਕਾਰੀ ਦਿੰਦੇ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਂਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਪ੍ਰਦੀਪ ਸ਼ਰਮਾ ’ਤੇ ਆਧਾਰਿਤ ਪੁਲਸ ਪਾਰਟੀ ’ਚ ਸ਼ਾਮਲ ਸੀਨੀਅਰ ਕਾਂਸਟੇਬਲ ਦਵਿੰਦਰ ਸਿੰਘ, ਕਾਂਸਟੇਬਲ ਜਰਨੈਲ ਸਿੰਘ ਅਤੇ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਬਾਸਿਲਸਿਲਾ ਸ਼ੱਕੀ ਵਾਹਨਾਂ ਅਤੇ ਪੁਰਸ਼ਾਂ ਦੀ ਜਾਂਚ ਲਈ ਬੱਸ ਅੱਡਾ ਮਣਕੂਮਾਜਰਾ ਵਿਖੇ ਮੌਜੂਦ ਸਨ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ 'ਚ ਇਹ ਰਸਤੇ ਭਲਕੇ ਰਹਿਣਗੇ ਬੰਦ, ਬਦਲਿਆ ਗਿਆ ਰੂਟ

ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਖ਼ਾਸ ਤੋਂ ਇਤਲਾਹ ਮਿਲੀ ਕਿ ਅਮਨਦੀਪ ਕੁਮਾਰ ਉਰਫ਼ ਅਮਨ ਪੁੱਤਰ ਹੀਰਾ ਲਾਲ ਨਿਵਾਸੀ ਬ੍ਰਹਮਪੁਰ ਅੱਪਰ, ਥਾਣਾ ਨੰਗਲ ਅਤੇ ਚਰਨਜੀਤ ਕੁਮਾਰ ਪੁੱਤਰ ਰਾਮ ਆਸਰਾ ਨਿਵਾਸੀ ਪਿੰਡ ਮਣਕੂਮਾਜਰਾ, ਥਾਣਾ ਨੂਰਪੁਰਬੇਦੀ ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ’ਚ ਸਪਲਾਈ ਕਰਦੇ ਹਨ ਜੋ ਅੱਜ ਵੀ ਝੱਜ ਚੌਕੀ ਤੋਂ ਨੂਰਪੁਰਬੇਦੀ ਵੱਲ ਆ ਰਹੇ ਹਨ। ਜੇਕਰ ਉਨ੍ਹਾਂ ਨੂੰ ਕਿਸੇ ਢੁੱਕਵੀਂ ਜਗ੍ਹਾ ’ਤੇ ਨਾਕਾਬੰਦੀ ਕਰਕੇ ਕਾਬੂ ਕੀਤਾ ਜਾਵੇ ਤਾਂ ਉਨ੍ਹਾਂ ਤੋਂ ਭਾਰੀ ਮਾਤਰਾ ’ਚ ਅਫੀਮ ਬਰਾਮਦ ਹੋ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ’ਤੇ ਕਾਰਵਾਈ ਕਰਦਿਆਂ ਰਾਤ ਕਰੀਬ 12.30 ਵਜੇ ਜਦੋਂ ਉਨ੍ਹਾਂ ਮਣਕੂਮਾਜਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਕਤ ਦੋਵੇਂ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਕ ਮੋਮੀ ਲਿਫ਼ਾਫ਼ਾ ਪਾਣੀ ਦੀ ਟੈਂਕੀ ਲਾਗੇ ਸੁੱਟ ਦਿੱਤਾ। ਜਦੋਂ ਉਨ੍ਹਾਂ ’ਚੋਂ ਅਮਨਦੀਪ ਕੁਮਾਰ ਉਰਫ ਅਮਨ ਤੋਂ ਉਕਤ ਲਿਫਾਫਾ ਚੁੱਕਵਾ ਕੇ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 400 ਗ੍ਰਾਮ ਅਫੀਮ ਬਰਾਮਦ ਹੋਈ। ਉਕਤ ਵਿਅਕਤੀਆਂ ਨੇ ਆਪਣੇ ਪਾਸ ਉਕਤ ਅਫੀਮ ਰੱਖ ਕੇ ਜੁਰਮ ਕੀਤਾ ਹੈ ਜਿਸ ’ਤੇ ਗ੍ਰਿਫ਼ਤਾਰ ਕੀਤੇ ਗਏ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ ਜਿਨ੍ਹਾਂ ਨੂੰ ਬਾਅਦ ਦੁਪਹਿਰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬ 'ਚ ਅੱਧੀ ਰਾਤ ਨੂੰ ਸੜਕਾਂ 'ਤੇ ਇਸ ਚੀਜ਼ ਨੂੰ ਘੁੰਮਦੇ ਵੇਖ ਸਹਿਮੇ ਲੋਕ


author

shivani attri

Content Editor

Related News