ਬੁੱਧ ਗ੍ਰਹਿ ਦਾ ਦੋਸ਼ ਸ਼ਾਂਤ ਕਰਨ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
11/29/2022 5:26:53 PM
ਜਲੰਧਰ (ਬਿਊਰੋ)– ਜੋਤਿਸ਼ ਵਿੱਦਿਆ ਅਨੁਸਾਰ ਗ੍ਰਹਿ ਉਹ ਪਿੰਡ ਹਨ, ਜੋ ਪ੍ਰਿਥਵੀ ਦੇ ਨਾਲ-ਨਾਲ ਪੁਲਾੜ ’ਚ ਵੀ ਗਤੀਮਾਨ ਹਨ। ਮੰਨਿਆ ਜਾਂਦਾ ਹੈ ਕਿ ਇਹ ਪਿੰਡ ਕੁਦਰਤ, ਪ੍ਰਿਥਵੀ ਤੇ ਉਥੇ ਰਹਿਣ ਵਾਲੇ ਜੀਵਾਂ ’ਤੇ ਕਾਫੀ ਹੱਦ ਤੱਕ ਆਪਣਾ ਪ੍ਰਭਾਵ ਪਾਉਂਦੇ ਹਨ। ਜੋਤਿਸ਼ ਵਿੱਦਿਆ ਅਨੁਸਾਰ ਬੁੱਧ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਤੇ ਵਪਾਰ, ਵਿਗਿਆਨਕ, ਖਾਤੇ, ਬਚਪਨ, ਭੇਦਭਾਵ ਆਦਿ ਦਾ ਪ੍ਰਤੀਕ ਹੈ। ਧਰਮ ਤੇ ਸੰਸਕ੍ਰਿਤੀ ’ਚ ਭਗਵਾਨ ਗਣੇਸ਼ ਜੀ ਸਭ ਤੋਂ ਪਹਿਲਾਂ ਹਨ ਤੇ ਬੁੱਧਵਾਰ ਨੂੰ ਉਨ੍ਹਾਂ ਦਾ ਹੀ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਨਾਲ ਬੁੱਧ ਦੋਸ਼ ਘੱਟ ਹੁੰਦਾ ਹੈ। ਗਣੇਸ਼ ਜੀ ਦੀ ਪੂਜਾ ਕਰਨ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੂਰ ਹੁੰਦੀਆਂ ਹਨ। ਸ਼੍ਰੀ ਗਣੇਸ਼ ਜੀ ਛੋਟੇ-ਛੋਟੇ ਉਪਾਅ ਕਰਨ ਨਾਲ ਖ਼ੁਸ਼ ਹੋ ਜਾਂਦੇ ਹਨ। ਆਓ ਜਾਣਦੇ ਹਾਂ ਕੁਝ ਸਰਲ ਉਪਾਅ, ਜਿਨ੍ਹਾਂ ਨਾਲ ਗਣੇਸ਼ ਜੀ ਦੀ ਕਿਰਪਾ, ਆਸ਼ੀਰਵਾਦ ਤੇ ਬੁੱਧ ਦੋਸ਼ ਤੋਂ ਮੁਕਤੀ ਮਿਲਦੀ ਹੈ।
ਖ਼ਾਸ ਉਪਾਅ
- ਭਗਵਾਨ ਗਣੇਸ਼ ਜੀ ਨੂੰ ਘਿਓ ਤੇ ਗੁੜ ਦਾ ਭੋਗ ਲਾਓ। ਭੋਗ ਲਾਉਣ ਤੋਂ ਬਾਅਦ ਘਿਓ ਤੇ ਗੁੜ ਗਾਂ ਨੂੰ ਖੁਆ ਦਿਓ। ਅਜਿਹਾ ਕਰਨ ਨਾਲ ਘਰ ’ਚ ਪੈਸਾ ਤੇ ਖੁਸ਼ਹਾਲੀ ਆਉਂਦੀ ਹੈ।
- ਜੇਕਰ ਘਰ ’ਚ ਨਾਕਾਰਾਤਮਕ ਸ਼ਕਤੀਆਂ ਹਨ ਤਾਂ ਘਰ ਦੇ ਮੰਦਰ ’ਚ ਸਫੈਦ ਰੰਗ ਦੇ ਗਣੇਸ਼ ਜੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਰੀਆਂ ਗਲਤ ਸ਼ਕਤੀਆਂ ਦਾ ਨਾਸ਼ ਹੁੰਦਾ ਹੈ।
- ਬੁੱਧ ਗ੍ਰਹਿ ਖ਼ਰਾਬ ਚੱਲ ਰਿਹਾ ਹੈ ਤਾਂ ਕਿਸੇ ਮੰਦਰ ’ਚ ਜਾ ਕੇ ਹਰੀ ਮੂੰਗ ਦੀ ਦਾਲ ਚੜ੍ਹਾਓ। ਇਸ ਤਰ੍ਹਾਂ ਕਰਨ ਨਾਲ ਬੁੱਧ ਗ੍ਰਹਿ ਦਾ ਦੋਸ਼ ਸ਼ਾਂਤ ਹੁੰਦਾ ਹੈ।
- ਬੁੱਧਵਾਰ ਨੂੰ ਗਣੇਸ਼ ਜੀ ਨੂੰ ਸ਼ਮੀ ਦੇ ਪੱਤੇ ਚੜ੍ਹਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਤੇ ਨਾਲ ਹੀ ਘਰ ’ਚ ਕਲੇਸ਼ ਦਾ ਨਾਸ਼ ਹੁੰਦਾ ਹੈ।
- ਖੁਸ਼ਹਾਲੀ ਲਈ ਕਿਸੇ ਪੰਡਿਤ ਅਨੁਸਾਰ ਹੱਥ ਦੀ ਸਭ ਤੋਂ ਛੋਟੀ ਉਂਗਲੀ ’ਚ ਪੰਨਾ ਰਤਨ ਧਾਰਨ ਕਰੋ।
- ਹਨੂੰਮਾਨ ਜੀ ਦੀ ਤਰ੍ਹਾਂ ਹੀ ਗਣੇਸ਼ ਜੀ ਦਾ ਸ਼ਿੰਗਾਰ ਵੀ ਸੰਧੂਰ ਨਾਲ ਹੀ ਕੀਤਾ ਜਾਂਦਾ ਹੈ। ਇਸ ਨਾਲ ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ।
ਵਾਸਤੂ ਦੋਸ਼ ਦੂਰ ਕਰਨ ਦੇ ਉਪਾਅ
- ਸੰਕਟਾਂ ਦੇ ਨਾਸ਼ ਲਈ ਗਣੇਸ਼ ਜੀ ਦੇ ਮੰਦਰ ’ਚ ਲੌਂਗ ਤੇ ਗੁੜ ਚੜ੍ਹਾਓ।
- ਕਰਜ਼ੇ ਤੋਂ ਮੁਕਤੀ ਲਈ ਸ਼ੁੱਧ ਘਿਓ ’ਚ ਸਿੰਦੂਰ ਮਿਲਾ ਕੇ ਗਣਪਤੀ ’ਤੇ ਚੜ੍ਹਾਓ।
- ਸੁੱਖ ਦੀ ਪ੍ਰਾਪਤੀ ਲਈ ਗਣੇਸ਼ ਜੀ ਦੇ ਮੰਦਰ ’ਚ ਮੋਦਕ ਚੜ੍ਹਾ ਕੇ ਗਰੀਬਾਂ ਨੂੰ ਵੰਡੋ।
- ਚੰਗੀ ਸਿਹਤ ਲਈ ਗਣਪਤੀ ’ਤੇ ਸਿੰਦੂਰ ਚੜ੍ਹਾ ਕੇ ਮੱਥੇ ’ਤੇ ਤਿਲਕ ਕਰੋ।
- ਨੁਕਸਾਨ ਤੋਂ ਬਚਣ ਲਈ ਗਣਪਤੀ ’ਤੇ ਪਿੱਪਲ ਦਾ ਪੱਤਾ ਚੜ੍ਹਾਓ।
- ਕਾਰੋਬਾਰ ’ਚ ਸਫਲਤਾ ਹਾਸਲ ਕਰਨ ਲਈ ਗਣਪਤੀ ’ਤੇ ਪਾਨ ਦਾ ਪੱਤਾ ਚੜ੍ਹਾਓ।
- ਬਿਜ਼ਨੈੱਸ ’ਚ ਸਫਲਤਾ ਪ੍ਰਾਪਤ ਕਰਨ ਲਈ ਗਣੇਸ਼ ਜੀ ’ਤੇ ਚੜ੍ਹੀ ਸੁਪਾਰੀ ਨੂੰ ਗਲੇ ’ਚ ਰੱਖੋ।
- ਪਰਿਵਾਰਕ ਖੁਸ਼ਹਾਲੀ ਲਈ ਓਮ ਦੁਰਵਾਬਿਲਵਪ੍ਰਿਯਾਯ ਨਮ: ਮੰਤਰ ਦਾ ਜਾਪ ਕਰੋ। ਇਸ ਨਾਲ ਘਰ ’ਚ ਖ਼ੁਸ਼ੀਆਂ ਦਸਤਕ ਦੇਣਗੀਆਂ।
- ਵਿਆਹੁਤਾ ਜ਼ਿੰਦਗੀ ’ਚ ਸਫਲਤਾ ਹਾਸਲ ਕਰਨ ਲਈ ਗਣੇਸ਼ ਜੀ ਦੇ ਮੰਦਰ ’ਚ ਕਣਕ ਤੇ ਗੁੜ ਚੜ੍ਹਾਓ।
ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।