ਵੀਰਵਾਰ ਨੂੰ ਕਰੋ ਇਹ ਖ਼ਾਸ ਉਪਾਅ, ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ

11/30/2022 12:34:27 PM

ਜਲੰਧਰ (ਬਿਊਰੋ) — ਵੀਰਵਾਰ ਨੂੰ ਬਹੁਤ ਹੀ ਖ਼ਾਸ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਘਰ 'ਚ ਖੁਸ਼ੀਆਂ ਲਿਆਉਣ ਅਤੇ ਦੁੱਖਾ ਨੂੰ ਦੂਰ ਕਰਨ ਲਈ ਵੀਰਵਾਰ ਨੂੰ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕੁਝ ਅਜਿਹੇ ਹੀ ਉਪਾਅ ਹਨ, ਜਿਨ੍ਹਾਂ ਨੂੰ ਵੀਰਵਾਰ ਦੇ ਦਿਨ ਕਰਨ ਨਾਲ ਵਿਸ਼ਣੂ ਭਗਵਾਨ ਦੀ ਕ੍ਰਿਪਾ ਪ੍ਰਾਪਤ ਹੁੰਦੀ ਹੈ। ਆਓ ਜਾਣਦੇ ਹਾਂ ਅਜਿਹੇ ਉਪਾਅ ਬਾਰੇ :-

ਪੀਲੇ ਰੰਗ ਦੇ ਕੱਪੜੇ
ਵੀਰਵਾਰ ਦੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਹੀ ਪਸੰਦ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਪਾਓ।

ਪੀਲੇ ਰੰਗ ਦੀਆਂ ਚੀਜ਼ਾਂ ਕਰੋ ਦਾਨ
ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਅਨਾਜ ਆਦਿ।

ਕੱਚਾ ਦੁੱਧ ਚੜ੍ਹਾਓ
ਵੀਰਵਾਰ ਦੇ ਦਿਨ ਤੁਲਸੀ ਦੇ ਪੌਦੇ ਨੂੰ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਕਾਫ਼ੀ ਲਾਭ ਹੁੰਦਾ ਹੈ।

ਮੰਤਰ ਜਾਪ
ਓਮ ਗ੍ਰਾਂ ਗ੍ਰੀਂ ਗ੍ਰੋਂ ਸ : ਗੁਰੂਵੇ ਨਮ: ਮੰਤਰ ਦਾ 108 ਵਾਰ ਜਾਪ ਕਰੋ।

ਪੀਲੇ ਫੁੱਲ
ਵੀਰਵਾਰ ਨੂੰ ਤੁਸੀਂ ਕਿਸੇ ਵੀ ਮੰਦਰ 'ਚ ਜਾ ਕੇ ਪੀਲੇ ਫੁੱਲ ਵੀ ਚੜ੍ਹਾ ਸਕਦੋ ਹੋ।

ਕੇਲੇ ਦੇ ਦਰਖ਼ੱਤ ਦੀ ਪੂਜਾ
ਵੀਰਵਾਰ ਦੇ ਦਿਨ ਕੇਲੇ ਦੇ ਦਰਖ਼ੱਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਵੇਰੇ-ਸਵੇਰੇ ਕੇਲੇ ਦੇ ਦਰਖ਼ੱਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕੇਲੇ ਦੇ ਦਰਖ਼ੱਤ 'ਤੇ ਛੋਲਿਆ ਦੀ ਦਾਲ ਚੜ੍ਹਾਉਣਾ ਵੀ ਕਾਫ਼ੀ ਸ਼ੁੱਭ ਹੁੰਦਾ ਹੈ।

ਕੇਸਰ ਦਾ ਕਰੋ ਦਾਨ
ਛੋਲਿਆ ਦੀ ਦਾਲ ਅਤੇ ਕੇਸਰ ਨੂੰ ਮੰਦਰ 'ਚ ਦਾਨ ਕਰੋ ਅਤੇ ਕੇਸਰ ਦਾ ਟਿੱਕਾ ਮੱਥੇ 'ਤੇ ਲਗਾਓ।

ਇਸ ਦਿਨ ਕਰੋ ਭਗਵਾਨ ਵਿਸ਼ਣੂ ਦੀ ਪੂਜਾ
ਵੀਰਵਾਰ ਦੇ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਸ਼ਣੂ ਭਗਵਾਨ ਦੀ ਪੂਜਾ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ।

— ਵੀਰਵਾਰ ਦੇ ਦਿਨ ਪੀਲੇ ਫਲ-ਫੁੱਲ, ਛੌਲਿਆਂ ਦੀ ਦਾਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਪੀਲੀ ਮਠਿਆਈ, ਮੱਕੀ ਦਾ ਆਟਾ, ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ 'ਚ ਖੁਸ਼ੀਆਂ ਆਉਂਦੀਆਂ ਹਨ।

— ਵੀਰਵਾਰ ਨੂੰ ਪੀਲੇ ਰੰਗ ਦੀ ਚੀਜ਼ਾਂ ਖਾਣ ਨਾਲ ਵੀ ਬਹੁਤ ਲਾਭ ਹੁੰਦਾ ਹੈ। ਪੈਸੇ ਦੀ ਕਮੀ ਨਹੀਂ ਰਹਿੰਦੀ ਅਤੇ ਅਸਫ਼ਲਤਾ ਵੀ ਸਫ਼ਲਤਾ 'ਚ ਬਦਲ ਜਾਂਦੀ ਹੈ। ਬੁੱਧੀ ਤੇਜ਼ ਹੁੰਦੀ ਹੈ। ਸਮਾਜ 'ਚ ਮਾਨ-ਸਨਮਾਨ ਵਧਦਾ ਹੈ। ਕਈ ਲੋਕ ਇਸ ਦਿਨ ਪੀਲੇ ਕੱਪੜੇ ਵੀ ਪਾਉਂਦੇ ਹਨ।

— ਛੌਲਿਆਂ ਦੀ ਦਾਲ ਅਤੇ ਚੌਲਾਂ ਨੂੰ ਮਿਲਾ ਕੇ ਸ਼੍ਰੀ ਹਰਿ ਵਿਸ਼ਣੂ ਨੂੰ ਖਿਚੜੀ ਦਾ ਭੋਗ ਲਗਾ ਕੇ ਵੰਡਣ ਅਤੇ ਖਾਣ ਨਾਲ ਮਨ ਚਾਹਿਆ ਫਲ ਪ੍ਰਾਪਤ ਹੁੰਦਾ ਹੈ।

— ਪੁਖਰਾਜ ਪਾਉਣ ਨਾਲ ਬ੍ਰਹਸ‍ਪਤੀ ਦੇਵ ਦਾ ਪਿਆਰਾ ਬਣਿਆ ਜਾ ਸਕਦਾ ਹੈ। ਕਿਸੇ ਕਾਰਨ ਪੁਖਰਾਜ ਨਾ ਪਾ ਸਕੋ ਤਾਂ ਕੇਲੇ ਦੀ ਜੜ੍ਹ ਵੀ ਪਾਈ ਜਾ ਸਕਦੀ ਹੈ।

— ਵੀਰਵਾਰ ਨੂੰ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਕਰੋ ਜਾਂ ਖਰੀਦ ਵੀ ਸਕਦੇ ਹੋ। ਇਸ ਨਾਲ ਵੀ ਕਾਫੀ ਲਾਭ ਪ੍ਰਾਪਤ ਹੁੰਦਾ ਹੈ।


sunita

Content Editor sunita