ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਮੁਕਤੀ ਪਾਉਣ ਲਈ ਜ਼ਰੂਰ ਅਪਣਾਓ ਫੈਂਗਸ਼ੁਈ ਦੇ ਇਹ ਉਪਾਅ

11/7/2021 3:50:06 PM

ਨਵੀਂ ਦਿੱਲੀ - ਫੈਂਗਸ਼ੁਈ 'ਚ ਅਜਿਹੇ ਬਹੁਤ ਸਾਰੇ ਉਪਾਅ ਦੱਸੇ ਗਏ ਹਨ ਜਿਹੜੇ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਸਹਾਇਤਾ ਕਰਦੇ ਹਨ। ਭਾਵ ਥੋੜ੍ਹੀ ਜਿਹੀ ਹਿੰਮਤ ਕਰਕੇ ਤੁਸੀਂ ਢੇਰ ਸਾਰੀਆਂ ਖ਼ੁਸ਼ੀਆਂ ਹਾਸਲ ਕਰ ਸਕਦੇ ਹੋ। ਆਓ ਜਾਣਦੇ ਹਾਂ ਕੁਝ ਉਪਾਅ

ਫੈਂਗਸ਼ੁਈ ਮੁਤਾਬਕ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਕਾਰੋਬਾਰ ਨਾਲ ਸਬੰਧਿਤ ਕੋਈ ਸਮੱਸਿਆ ਹੈ ਤਾਂ ਫਿਰ ਤੁਸੀਂ ਲਾਫਿੰਗ ਬੁੱਧਾ ਲੈ ਆਓ। ਕਾਰੋਬਾਰ ਲਈ ਅਜਿਹਾ ਲਾਫਿੰਗ ਬੁੱਧਾ ਲਿਆਉਣਾ ਚਾਹੀਦਾ ਹੈ ਜਿਸਦੇ ਹੱਥ ਉੱਪਰ ਵੱਲ ਨੂੰ ਖੜ੍ਹੇ ਹੋਏ ਹੋਣ। ਮੰਨਿਆ ਜਾਂਦਾ ਹੈ ਕਿ ਲਾਫਿੰਗ ਬੁੱਧਾ ਦੀ ਇਹ ਸਥਿਤੀ ਵਿਅਕਤੀ ਦੇ ਕਾਰੋਬਾਰ ਜਾਂ ਨੌਕਰੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ।

ਇਹ ਵੀ ਪੜ੍ਹੋ : ਕੀ ਤੁਸੀਂ ਜਾਣਦੇ ਹੋ ਗੋਵਰਧਨ ਪਰਵਤ ਦੀ ਉਚਾਈ ਦਿਨੋ-ਦਿਨ ਕਿਉਂ ਘੱਟ ਰਹੀ ਹੈ?

ਜੇਕਰ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਭਾਵ ਕੋਈ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ, ਘਰ ਤੇ ਕਾਰੋਬਾਰ ਵਿਚ ਨੁਕਸਾਨ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਘਰੇਲੂ ਕਲੇਸ਼ ਵਧ ਰਿਹਾ ਹੈ ਤਾਂ ਲਾਫਿੰਗ ਬੁੱਧਾ ਦੀ ਲੇਟੀ ਹੋਈ ਮੁਦਰਾ ਵਾਲੀ ਮੂਰਤੀ ਘਰ ਲੈ ਆਓ। ਇਸ ਨਾਲ ਬੈਡ ਲੱਕ ਗੁੱਡ ਲੱਕ ਵਿਚ ਬਦਲ ਜਾਂਦਾ ਹੈ।

ਇਹ ਵੀ ਪੜ੍ਹੋ :  ਵਿਸ਼ਵਕਰਮਾ ਪੂਜਾ : ਹਰ ਪਾਸਿਓਂ ਨਿਰਾਸ਼ ਤੇ ਪਰੇਸ਼ਾਨ ਲੋਕ ਅੱਜ ਜ਼ਰੂਰ ਕਰਨ ਇਹ ਕੰਮ

ਜੇਕਰ ਘਰ ਗ੍ਰਿਸਥੀ ਵਿਚ ਕੋਈ ਦਿੱਕਤ ਚਲ ਰਹੀ ਹੈ ਜਾਂ ਫਿਰ ਘਰ ਦਾ ਕੋਈ ਨਾ ਕੋਈ ਮੈਂਬਰ ਬੀਮਾਰ ਰਹਿੰਦਾ ਹੈ ਤਾਂ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਫੈਂਗਸ਼ੁਈ ਮੁਤਾਬਕ ਅਜਿਹੇ ਵਿਅਕਤੀ ਨੂੰ ਆਪਣੇ ਘਰ ਵਿਚ ਕਿਸ਼ਤੀ ਵਿਚ ਬੈਠੇ ਹੋਏ ਲਾਫਿੰਗ ਬੁੱਧਾ ਦੀ ਮੂਰਤੀ ਰੱਖਣੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹੀਆਂ ਮੂਰਤੀਆਂ ਜੇਕਰ ਰੱਖੀਆਂ ਜਾਣ ਤਾਂ ਸਿਹਤ ਚੰਗੀ ਰਹਿੰਦੀ ਹੈ ਅਤੇ ਘਰ-ਗ੍ਰਿਸਥੀ ਵਿਚ ਚਲ ਰਹੀਆਂ ਦਿੱਕਤਾਂ ਵੀ ਦੂਰ ਹੁੰਦੀਆਂ ਹਨ।

ਇਹ ਵੀ ਪੜ੍ਹੋ :  Govardhan Puja 2021 : ਜਾਣੋ ਕੀ ਹੈ ਗੋਵਰਧਨ ਪੂਜਾ ਦਾ ਮਹੂਰਤ, ਵਿਧੀ ਅਤੇ ਮਹੱਤਵ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur