Vastu Tips : ਪੀਲੀ ਸਰ੍ਹੋਂ ਨਾਲ ਕਰੋਗੇ ਇਹ ਉਪਾਅ ਤਾਂ ਹੋਵੇਗੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ

12/15/2021 5:06:22 PM

ਨਵੀਂ ਦਿੱਲੀ - ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਜੀਵਨ ਖੁਸ਼ੀਆਂ ਅਤੇ ਖੁਸ਼ਹਾਲੀ ਨਾਲ ਭਰਿਆ ਹੋਵੇ। ਘਰ ਵਿੱਚ ਭੋਜਨ ਅਤੇ ਧਨ ਦੀ ਬਰਕਤ ਬਣੀ ਰਹੇ। ਪਰ ਕਈ ਵਾਰ ਕਿਸੇ ਕਾਰਨ ਕਰਕੇ ਮਿਹਨਤ ਦਾ ਪੂਰਾ ਫਲ ਨਹੀਂ ਮਿਲਦਾ। ਇਸ ਕਾਰਨ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ 'ਚ ਤੁਸੀਂ ਪੀਲੀ ਸਰ੍ਹੋਂ ਨਾਲ ਜੁੜੇ ਕੁਝ ਉਪਾਅ ਅਪਣਾ ਸਕਦੇ ਹੋ। ਜੀ ਹਾਂ, ਵਾਸਤੂ ਅਤੇ ਜੋਤਿਸ਼ ਦੇ ਅਨੁਸਾਰ ਪੀਲੀ ਸਰ੍ਹੋਂ ਦੇ ਦਾਣੇ ਨਾਲ ਕੁਝ ਉਪਾਅ ਕਰਨ ਨਾਲ ਜੀਵਨ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਤਰੱਕੀ ਦਾ ਰਾਹ ਖੁੱਲ੍ਹਦਾ ਹੈ। ਆਓ ਜਾਣਦੇ ਹਾਂ ਪੀਲੀ ਸਰ੍ਹੋਂ ਦੇ ਪੱਕੇ ਨੁਸਖੇ...

ਸਕਾਰਾਤਮਕ ਊਰਜਾ ਲਈ

ਘਰ 'ਚ ਰੋਜ਼ਾਨਾ ਪੀਲੀ ਸਰ੍ਹੋਂ ਦਾ ਛਿੜਕਾਅ ਕਰੋ। ਸਭ ਤੋਂ ਪਹਿਲਾਂ ਘਰ ਦੇ ਪੂਜਾ ਸਥਾਨ 'ਤੇ ਇਸ ਦਾ ਛਿੜਕਾਅ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਘਰ 'ਚ ਭੋਜਨ ਅਤੇ ਧਨ ਦੀ ਖੁਸ਼ਹਾਲੀ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : Vastu Tips : ਘਰੇਲੂ ਪ੍ਰੇਸ਼ਾਨੀਆਂ ਦੂਰ ਕਰਨ ਤੇ ਮਨਚਾਹਿਆ ਵਰ ਪਾਉਣ ਲਈ ਕਰੋ ਤੁਲਸੀ ਦੇ ਇਹ ਉਪਾਅ

ਪੈਸੇ ਦੀ ਕਮੀ ਹੋ ਜਾਵੇਗੀ ਦੂਰ

ਵੀਰਵਾਰ ਨੂੰ ਪੀਲੀ ਸਰ੍ਹੋਂ ਨੂੰ ਗੰਗਾਜਲ ਨਾਲ ਸ਼ੁੱਧ ਕਰੋ। ਫਿਰ ਸਰ੍ਹੋਂ ਦੇ ਕੁਝ ਦਾਣੇ ਕਪੂਰ ਨਾਲ ਪੀਲੇ ਕੱਪੜੇ 'ਚ ਬੰਨ੍ਹ ਕੇ ਘਰ ਦੇ ਮੁੱਖ ਦਰਵਾਜ਼ੇ 'ਤੇ ਟੰਗ ਦਿਓ। ਇਸ ਨਾਲ ਧਨ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਵਿੱਤੀ ਸਥਿਤੀ ਰਹੇਗੀ ਮਜ਼ਬੂਤ ​​

ਘਰ ਦੇ ਮੁਖੀ ਦੇ ਸਿਰ ਤੋਂ ਪੀਲੀ ਸਰ੍ਹੋਂ ਦੇ ਦਾਣਿਆਂ ਨੂੰ ਵਾਰੋ। ਫਿਰ ਇਸ ਨੂੰ ਘਰ ਦੇ ਬਾਹਰ ਕਿਤੇ ਸੁੱਟ ਦਿਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਕਾਰੋਬਾਰ ਅਤੇ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਤਰੱਕੀ ਦਾ ਰਾਹ ਖੁੱਲ੍ਹਦਾ ਹੈ।

ਇਹ ਵੀ ਪੜ੍ਹੋ : FengShui: ਕਰੀਅਰ 'ਚ ਤਰੱਕੀ ਦੇ ਨਾਲ ਮਾਂ-ਬੱਚਿਆਂ ਦਾ ਪਿਆਰ ਵੀ ਵਧਾਉਂਦੀ ਹੈ ਹਾਥੀ ਦੀ ਇਹ ਮੂਰਤੀ

ਨਜ਼ਰ ਦੋਸ਼ ਤੋਂ ਸੁਰੱਖਿਆ

ਵਾਸਤੂ ਅਨੁਸਾਰ ਘਰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਜ਼ਰਦੋਸ਼ ਦੀ ਸ਼ਿਕਾਇਤ ਹੈ ਤਾਂ ਵੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਹੈ। ਇਸ ਤੋਂ ਬਚਣ ਲਈ ਘਰ ਦੇ ਸਾਰੇ ਕਮਰਿਆਂ 'ਚ ਪੀਲੀ ਸਰ੍ਹੋਂ ਦੇ ਬੀਜ ਛਿੜਕ ਦਿਓ। ਇਸ ਨਾਲ ਘਰ 'ਤੇ ਲੱਗੀ ਨਜ਼ਰ ਦੂਰ ਹੋਵੇਗੀ ਅਤੇ ਖੁਸ਼ਹਾਲੀ ਆਵੇਗੀ।

ਪੈਸਿਆਂ ਦੀ ਕਿੱਲਤ ਹੋਵੇਗੀ ਦੂਰ

ਪੀਲੀ ਸਰ੍ਹੋਂ ਦੇ ਕੁਝ ਦਾਣੇ ਅਤੇ 1 ਕਪੂਰ ਨੂੰ ਚਾਂਦੀ ਜਾਂ ਸਟੀਲ ਦੀ ਕੌਲੀ ਵਿਚ ਸਾੜੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਦੀ ਦੇਵੀ ਲਕਸ਼ਮੀ ਦੀ ਅਥਾਹ ਕਿਰਪਾ ਮਿਲਦੀ ਹੈ ਅਤੇ ਪੈਸਿਆਂ ਦੀ ਕਿੱਲਤ ਦੂਰ ਹੁੰਦੀ ਹੈ।

ਇਹ ਵੀ ਪੜ੍ਹੋ : Vastu Tips:ਸਿਰਫ 1 ਰੁਪਏ ਦਾ 'ਕਪੂਰ' ਕਰੇਗਾ ਤੁਹਾਡੀ ਹਰ ਸਮੱਸਿਆ ਦਾ ਹੱਲ , ਜਾਣੋ ਕਿਵੇਂ?

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur