ਘਰ ਦੇ ਵਾਸਤੂ ''ਚ ਲੁਕਿਆ ਹੈ ਤੁਹਾਡੀ ਤਰੱਕੀ ਦਾ ਰਾਜ਼, ਬਸ ਰੱਖੋ ਇਨ੍ਹਾਂ ਚੀਜ਼ਾਂ ਦਾ ਖ਼ਾਸ ਧਿਆਨ

7/31/2020 12:18:52 PM

ਨਵੀਂ ਦਿੱਲੀ (ਬਿਊਰੋ) : ਅਕਸਰ ਲੋਕ ਕਹਿੰਦੇ ਹਨ ਕਿ ਬਹੁਤ ਮਿਹਨਤ ਤੋਂ ਬਾਅਦ ਵੀ ਸਫ਼ਲਤਾ ਨਹੀਂ ਮਿਲ ਰਹੀ ਹੈ। ਜਿੰਨਾ ਸਮਾਂ ਦੇ ਰਹੇ ਹਾਂ ਉਨ੍ਹੀਂ ਤਰੱਕੀ ਨਹੀਂ ਹੋ ਰਹੀ। ਉਹ ਆਪਣੀ ਤਰੱਕੀ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਵਾਸਤੂ ਅਨੁਸਾਰ ਇਸ ਦੇ ਲਈ ਤੁਹਾਨੂੰ ਆਪਣੇ ਘਰ ਦੀਆਂ ਕੁਝ ਚੀਜ਼ਾਂ 'ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਕਰਨ ਨਾਲ ਇਸ ਦਿਸ਼ਾ 'ਚ ਲਾਭ ਹੋ ਸਕਦਾ ਹੈ। ਵਾਸਤੂ ਮਾਹਿਰਾਂ ਦੀ ਰਾਏ ਨਾਲ ਆਪਣੇ ਘਰ ਦੇ ਵਾਸਤੂ ਨੂੰ ਸਹੀ ਕਰਕੇ ਕੰਮ 'ਚ ਤਰੱਕੀ ਦਾ ਲਾਭ ਲੈ ਸਕਦੇ ਹਨ। ਆਓ ਜਾਣਦੇ ਹਾਂ ਕਿ ਘਰ ਵਾਸਤੂ 'ਚ ਤੁਹਾਡੀ ਤਰੱਕੀ ਦਾ ਰਾਜ ਕਿਵੇਂ ਲੁਕਿਆ ਹੋ ਸਕਦਾ ਹੈ।

1. ਘਰ ਦੇ ਡਰਾਇੰਗ ਰੂਮ 'ਚ ਜਾਂ ਘਰ ਦੀ ਮੱਧ ਦੀਵਾਰ 'ਤੇ ਪਰਿਵਾਰ ਦੀ ਇਕ ਅਜਿਹੀ ਤਸਵੀਰ ਲਗਾਓ, ਜਿਸ 'ਚ ਸਾਰੇ ਮੈਂਬਰ ਮੌਜੂਦ ਹੋਣ। ਅਜਿਹਾ ਕਰਨ ਨਾਲ ਪਰਿਵਾਰ ਨੂੰ ਸਨਮਾਨ ਅਤੇ ਸਫ਼ਲਤਾ ਪ੍ਰਾਪਤ ਹੁੰਦੀ ਹੈ।

2. ਘਰ 'ਚ ਡਰਾਇੰਗ ਰੂਮ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਰ ਦਿਨ ਪਰਿਵਾਰ ਦੇ ਪੂਰੇ ਮੈਂਬਰਾਂ ਨੂੰ ਕੁਝ ਸਮਾਂ ਡਰਾਇੰਗ ਰੂਮ 'ਚ ਇਕੱਠੇ ਬਿਤਾਉਣਾ ਚਾਹੀਦਾ ਹੈ। ਇਸ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।

3. ਜੇਕਰ ਤੁਹਾਡੇ ਘਰ ਦੇ ਮੇਨ ਗੇਟ ਦੇ ਕੋਲ ਕੋਈ ਸ਼ੀਸ਼ਾ ਲੱਗਾ ਹੈ ਤਾਂ ਉਸਨੂੰ ਹਟਾ ਦਿਓ। ਇਹ ਤੁਹਾਡੀ ਤਰੱਕੀ 'ਚ ਰੁਕਾਵਟ ਬਣ ਸਕਦਾ ਹੈ।

4. ਤੁਸੀਂ ਘਰ ਦੇ ਮੁਖੀਆ ਹੋ ਤਾਂ ਤੁਹਾਨੂੰ ਸੌਣ ਲੱਗੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਸਿਰ ਦੱਖਣ ਦਿਸ਼ਾ ਵੱਲ ਹੋਵੇ। ਅਜਿਹਾ ਕਰਨਾ ਪੂਰੇ ਪਰਿਵਾਰ ਦੇ ਮੈਂਬਰਾਂ ਲਈ ਚੰਗਾ ਹੁੰਦਾ ਹੈ।

5. ਘਰ 'ਚ ਪੂਜਾ ਸਥਾਨ ਹਮੇਸ਼ਾ ਨਾਰਥ-ਈਸਟ ਐਂਗਲ ਵੱਲ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੂਰੇ ਪਰਿਵਾਰ 'ਚ ਸ਼ਾਂਤੀ ਦਾ ਵਾਤਾਵਰਨ ਰਹਿੰਦਾ ਹੈ।

6. ਘਰ ਦਾ ਉੱਤਰ ਪੂਰਬੀ ਹਿੱਸਾ ਖੁੱਲ੍ਹਾ ਅਤੇ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਇਸ ਹਿੱਸੇ ਨੂੰ ਹਮੇਸ਼ਾ ਸਾਫ਼ ਅਤੇ ਖ਼ਾਲੀ ਰੱਖੋ। ਅਜਿਹਾ ਕਰਨ ਨਾਲ ਤੁਹਾਡੇ ਪਰਿਵਾਰ ਦੀ ਤਰੱਕੀ ਲਈ ਉੱਤਮ ਹੋਵੇਗਾ।


sunita

Content Editor sunita