ਵਾਸਤੂ ਮੁਤਾਬਕ ਘਰ 'ਚ ਲਗਾਓ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ, ਹੋਵੇਗੀ ਹਰ ਇੱਛਾ ਪੂਰੀ
8/30/2022 6:05:51 PM
ਨਵੀਂ ਦਿੱਲੀ- ਜੀਵਨ 'ਚ ਸੁੱਖ ਅਤੇ ਤਰੱਕੀ ਲਈ ਵਾਸਤੂ ਸ਼ਾਸਤਰ ਦੇ ਉਪਾਅ ਕਾਫ਼ੀ ਸਹਾਇਕ ਮੰਨੇ ਜਾਂਦੇ ਹਨ। ਵਾਸਤੂ 'ਚ ਅਜਿਹੇ ਕਈ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਕ ਸੁਖੀ ਜੀਵਨ ਬਤੀਤ ਕਰ ਸਕਦੇ ਹੋ। ਵਾਸਤੂ ਅਨੁਸਾਰ ਘਰ 'ਚ ਦੇਵੀ-ਦੇਵਤਿਆਂ ਦੀ ਤਸਵੀਰ ਜਾਂ ਮੂਰਤੀ ਸਥਾਪਤ ਕਰਨ ਨਾਲ ਸਕਾਰਾਤਮਕਤ ਊਰਜਾ ਦਾ ਸੰਚਾਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਦੇਵੀ-ਦੇਵਤਿਆਂ ਦੀ ਤਸਵੀਰ ਜਾਂ ਮੂਰਤੀ ਲੱਗੀ ਹੁੰਦੀ ਹੈ, ਉਸ ਘਰ 'ਚ ਹਮੇਸ਼ਾ ਸੁੱਖ ਦਾ ਵਾਸ ਬਣਿਆ ਰਹਿੰਦਾ ਹੈ। ਸ਼ਿਵ ਜੀ ਦੀ ਕਿਰਪਾ ਨਾਲ ਵੱਡੇ ਤੋਂ ਵੱਡਾ ਸੰਕਟ ਵੀ ਟਲ ਜਾਂਦਾ ਹੈ। ਇਸ ਲਈ ਘਰ 'ਚ ਸ਼ਿਵ ਸ਼ੰਕਰ ਦੀ ਤਸਵੀਰ ਜਾਂ ਮੂਰਤੀ ਰੱਖਣਾ ਲਾਭਦਾਇਕ ਮੰਨਿਆ ਜਾਂਦਾ ਹੈ। ਪਰ ਵਾਸਤੂ ਮੁਤਾਬਕ ਘਰ 'ਚ ਸ਼ਿਵ ਜੀ ਦੀ ਤਸਵੀਰ ਜਾਂ ਮੂਰਤੀ ਸਥਾਪਤ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦੈ...
ਇਸ ਦਿਸ਼ਾ 'ਚ ਲਗਾਓ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ
ਭਗਵਾਨ ਸ਼ਿਵ ਦਾ ਨਿਵਾਸ਼ ਸਥਾਨ ਕੈਲਾਸ਼ ਪਰਬੱਤ ਉੱਤਰ ਦਿਸ਼ਾ 'ਚ ਸਥਿਤ ਹੈ। ਅਜਿਹੇ 'ਚ ਘਰ 'ਚ ਜਦੋਂ ਵੀ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ ਸਥਾਪਤ ਕਰੋ ਤਾਂ ਇਸ ਨੂੰ ਉੱਤਰ ਦਿਸ਼ਾ 'ਚ ਰੱਖੋ। ਵਾਸਤੂ ਦੀ ਮੰਨੀਏ ਤਾਂ ਘਰ 'ਚ ਕਦੇ ਵੀ ਸ਼ਿਵ ਦੀ ਅਜਿਹੀ ਮੂਰਤੀ ਸਥਾਪਤ ਨਹੀਂ ਕਰਨੀ ਚਾਹੀਦੀ, ਜਿਸ 'ਚ ਉਹ ਗੁੱਸੇ 'ਚ ਹੋਣ, ਕਿਉਂਕਿ ਇਸ ਨੂੰ ਬਰਬਾਦੀ ਦਾ ਪ੍ਰਤੀਕ ਮੰਨਿਆ ਗਿਆ ਹੈ।
ਘਰ 'ਚ ਲਗਾਓ ਸ਼ਿਵ ਪਰਿਵਾਰ ਦੀ ਤਸਵੀਰ
ਘਰ 'ਚ ਸ਼ਿਵ ਪਰਿਵਾਰ ਦੀ ਤਸਵੀਰ ਲਗਾਉਣੀ ਬਹੁਤ ਸ਼ੁੱਭ ਹੁੰਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਅਜਿਹਾ ਕਰਨ ਨਾਲ ਘਰ 'ਚ ਕਲੇਸ਼ ਨਹੀਂ ਹੁੰਦਾ ਹੈ। ਨਾਲ ਹੀ ਬੱਚੇ ਵੀ ਆਗਿਆਕਾਰੀ ਬਣਦੇ ਹਨ।
ਇਸ ਥਾਂ 'ਤੇ ਰੱਖੋ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ
ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਭਗਵਾਨ ਸ਼ਿਵ ਦੀ ਮੂਰਤੀ ਜਾਂ ਪ੍ਰਤਿਮਾ ਅਜਿਹੀ ਥਾਂ 'ਤੇ ਸਥਾਪਤ ਕਰਨੀ ਚਾਹੀਦੀ ਹੈ ਜਿਥੋਂ ਹਰ ਕੋਈ ਉਨ੍ਹਾਂ ਦੇ ਦਰਸ਼ਨ ਕਰ ਸਕੇ।
ਘਰ 'ਚ ਲਗਾਓ ਸ਼ਿਵ ਜੀ ਦੀ ਅਜਿਹੀ ਤਸਵੀਰ
ਵਾਸਤੂ ਸ਼ਾਸਤਰ ਅਨੁਸਾਰ ਘਰ 'ਚ ਭਗਵਾਨ ਸ਼ਿਵ ਦੀ ਅਜਿਹੀ ਮੂਰਤੀ ਜਾਂ ਤਸਵੀਰ ਲਗਾਉਣੀ ਚਾਹੀਦੀ ਹੈ ਜਿਸ 'ਚ ਉਹ ਖੁਸ਼ ਅਤੇ ਹੱਸਦੇ ਹੋਏ ਨਜ਼ਰ ਆ ਰਹੇ ਹੋਣ। ਕਿਹਾ ਜਾਂਦਾ ਹੈ ਕਿ ਅਜਿਹੀ ਤਸਵੀਰ ਲਗਾਉਣ ਨਾਲ ਘਰ 'ਚ ਹਮੇਸ਼ਾ ਸੁੱਖ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਸਫ਼ਾਈ ਦਾ ਰੱਖੋ ਧਿਆਨ
ਭਗਵਾਨ ਸ਼ਿਵ ਸ਼ੰਕਰ ਦੀ ਤਸਵੀਰ ਜਾਂ ਮੂਰਤੀ ਘਰ 'ਚ ਜਿਸ ਥਾਂ 'ਤੇ ਸਥਾਪਤ ਹੈ ਉਹ ਥਾਂ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ। ਧਿਆਨ ਰਹੇ ਕਿ ਮੂਰਤੀ ਦੇ ਆਲੇ-ਦੁਆਲੇ ਗੰਦਗੀ ਬਿਲਕੁੱਲ ਵੀ ਨਾ ਹੋਵੇ। ਜੇਕਰ ਭਗਵਾਨ ਸ਼ਿਵ ਦੀ ਮੂਰਤੀ ਜਾਂ ਤਸਵੀਰ ਦੇ ਕੋਲ ਗੰਦਗੀ ਹੈ ਤਾਂ ਉਸ ਦੇ ਵਾਸਤੂ ਦੋਸ਼ ਵਧਦੇ ਹਨ ਅਤੇ ਧਨ ਦੀ ਹਾਨੀ ਹੋ ਸਕਦੀ ਹੈ।