Ganesh Chaturthi: ਗਣੇਸ਼ ਚਤੁਰਥੀ 'ਤੇ ਲੋਕ ਭੁੱਲ ਕੇ ਵੀ ਨਾ ਕਰਨ ਇਹ ਕੰਮ, ਨਾਰਾਜ਼ ਹੋ ਜਾਣਗੇ ‘ਗਣੇਸ਼ ਜੀ’
8/31/2022 11:38:55 AM
ਜਲੰਧਰ (ਬਿਊਰੋ) - ਹਿੰਦੂ ਧਰਮ ਵਿੱਚ ਭਗਵਾਨ ਸ਼੍ਰੀ ਗਣੇਸ਼ ਜੀ ਨੂੰ ਸਾਰੇ ਦੇਵਤਿਆਂ ਵਿੱਚੋਂ ਸਰਵੋਤਮ ਮੰਨਿਆ ਜਾਂਦਾ ਹੈ। ਹਰ ਸਾਲ ਗਣੇਸ਼ ਮਹੋਤਸਵ ਯਾਨੀ ਗਣੇਸ਼ ਚਤੁਰਥੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਵਾਰ ਗਣੇਸ਼ ਚਤੁਰਥੀ 31 ਅਗਸਤ ਨੂੰ ਮਨਾਈ ਜਾ ਰਹੀ ਹੈ। 31 ਅਗਸਤ ਨੂੰ ਘਰਾਂ ਵਿੱਚ ਸ਼੍ਰੀ ਗਣੇਸ਼ ਜੀ ਦੀ ਸਥਾਪਨਾ ਕੀਤੀ ਜਾਵੇਗੀ। ਇਨ੍ਹਾਂ 10 ਦਿਨਾਂ ਦੌਰਾਨ ਵਿਘਨਹਾਰਤਾ ਗਣੇਸ਼ ਜੀ ਦੀ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ। ਗਣੇਸ਼ ਤਿਉਹਾਰ 'ਚ ਹਰ ਕੋਈ ਬੱਪਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਬੱਪਾ ਉਨ੍ਹਾਂ ਦੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਣ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸ਼੍ਰੀ ਗਣੇਸ਼ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ 'ਤੇ ਬਣੀ ਰਹੇ ਤਾਂ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖੋ। ਗਣੇਸ਼ ਸਥਾਪਨਾ ਤੋਂ ਬਾਅਦ ਤੁਹਾਨੂੰ ਕਿਹੜੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ, ਦੇ ਬਾਰੇ ਦੱਸਾਂਗੇ...
ਗੰਢੇ ਅਤੇ ਲਸਣ ਨਾ ਖਾਓ
ਜੇਕਰ ਤੁਸੀਂ ਘਰ 'ਚ ਬੱਪਾ ਦੀ ਮੂਰਤੀ ਸਥਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਦੌਰਾਨ ਬਿਲਕੁਲ ਸਾਤਵਿਕ ਭੋਜਨ ਖਾਓ। ਗਣੇਸ਼ ਚਤੁਰਥੀ ਦੇ ਦਿਨਾਂ ’ਚ ਗੰਢੇ-ਲਸਣ ਦੀ ਵਰਤੋਂ ਕਦੇ ਨਾ ਕਰੋ। ਆਪਣੇ ਵਿਚਾਰ ਸ਼ੁੱਧ ਰੱਖੋ। ਬ੍ਰਹਮਚਾਰੀ ਦਾ ਪਾਲਣ ਕਰੋ।
ਨਾ ਚੜ੍ਹਾਓ ਤੁਲਸੀ
ਹਿੰਦੂ ਧਰਮ ਵਿੱਚ ਤੁਲਸੀ ਨੂੰ ਵੀ ਬਹੁਤ ਮਾਨਤਾ ਦਿੱਤੀ ਗਈ ਹੈ ਪਰ ਬੱਪਾ ਦੀ ਪੂਜਾ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮਿਥਿਹਾਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਤੁਲਸੀ ਜੀ ਨੇ ਗਣੇਸ਼ ਜੀ ਨੂੰ ਗਜਮੁਖ ਅਤੇ ਲੰਬੋਦਰ ਕਿਹਾ ਸੀ। ਜਿਸ ਤੋਂ ਬਾਅਦ ਗਣੇਸ਼ ਜੀ ਨੇ ਵੀ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਮਾਂ ਤੁਲਸੀ ਨੇ ਭਗਵਾਨ ਗਣੇਸ਼ ਨੂੰ ਦੋ ਵਿਆਹ ਕਰਵਾਉਣ ਦਾ ਸਰਾਪ ਦੇ ਦਿੱਤਾ ਸੀ। ਇਸ ਤੋਂ ਬਾਅਦ ਗਣੇਸ਼ ਜੀ ਨੇ ਤੁਲਸੀ ਨੂੰ ਵਿਆਹ ਇੱਕ ਰਾਖਸ਼ ਨਾਲ ਹੋਣ ਦਾ ਸਰਾਪ ਦੇ ਦਿੱਤਾ। ਇਸ ਲਈ ਗਣੇਸ਼ ਦੀ ਪੂਜਾ ਲਈ ਤੁਲਸੀ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਪੜ੍ਹੋ ਇਹ ਵੀ ਖ਼ਬਰ : Ganesh Chaturthi:31 ਅਗਸਤ ਨੂੰ ਮਨਾਈ ਜਾਵੇਗੀ ਗਣੇਸ਼ ਚਤੁਰਥੀ, ਇਸ ਸ਼ੁੱਭ ਮਹੂਰਤ ’ਚ ਕਰੋ ਬੱਪਾ ਦਾ ਸੁਆਗਤ
ਗਣੇਸ਼ ਜੀ ਨੂੰ ਇਕੱਲਾ ਕਦੇ ਨਾ ਛੱਡੋ
ਮਾਨਤਾਵਾਂ ਅਨੁਸਾਰ ਗਣੇਸ਼ ਜੀ ਨੂੰ ਘਰ ਵਿੱਚ ਸਥਾਪਿਤ ਕਰਨ ਤੋਂ ਬਾਅਦ ਕਦੇ ਵੀ ਇਕੱਲਾ ਨਾ ਛੱਡੋ। ਹਰ ਸਮੇਂ ਉਸ ਕੋਲ ਕਿਸੇ ਨਾ ਕਿਸੇ ਨੂੰ ਜ਼ਰੂਰ ਰੱਖੋ। ਇਸ ਦੌਰਾਨ ਬਿਲਕੁਲ ਸਾਤਵਿਕ ਭੋਜਨ ਦੀ ਵਰਤੋਂ ਕਰੋ। 10 ਦਿਨਾਂ ਤੱਕ ਮੀਟ ਅਤੇ ਅਲਕੋਹਲ ਦਾ ਸੇਵਨ ਬਿਲਕੁਲ ਨਾ ਕਰੋ।
ਹਨੇਰੇ ’ਚ ਨਾ ਕਰੋ ਗਣੇਸ਼ ਜੀ ਦੇ ਦਰਸ਼ਨ
ਧਿਆਨ ਰੱਖੋ ਕਿ ਜਿਸ ਸਥਾਨ 'ਤੇ ਤੁਸੀਂ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰ ਰਹੇ ਹੋ, ਉੱਥੇ ਕਦੇ ਵੀ ਹਨੇਰਾ ਨਹੀਂ ਹੋਣਾ ਚਾਹੀਦਾ। ਜੇਕਰ ਮੂਰਤੀ ਦੇ ਆਲੇ-ਦੁਆਲੇ ਹਨੇਰਾ ਹੈ, ਤਾਂ ਇਸ ਨੂੰ ਨਾ ਛੂਹੋ। ਹਨੇਰੇ ਵਿੱਚ ਗਣੇਸ਼ ਦੀ ਮੂਰਤੀ ਨੂੰ ਛੂਹਣਾ ਅਸ਼ੁਭ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ : ਗਣੇਸ਼ ਚਤੁਰਥੀ ’ਤੇ ਵਿਸ਼ੇਸ਼ : ਵਿਘਨ ਅਤੇ ਸੰਕਟ ਦੂਰ ਕਰਨ ਵਾਲੇ ‘ਸ਼੍ਰੀ ਗਣੇਸ਼ ਜੀ’
ਨਾ ਵੇਖੋ ਚੰਦਰਮਾ
ਗਣੇਸ਼ ਚਤੁਰਥੀ ਦੇ ਦਿਨ ਚੰਦਰਮਾ ਨਹੀਂ ਦੇਖਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਚਤੁਰਥੀ ਦੇ ਦਿਨ ਚੰਦਰਮਾ ਨਹੀਂ ਦੇਖਣਾ ਚਾਹੀਦਾ। ਇਸ ਦਿਨ ਚੰਦਰਮਾ ਦੇਖਣ ਨਾਲ ਵਿਅਕਤੀ 'ਤੇ ਕਲੰਕ ਲੱਗ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਚਤੁਰਥੀ ਵਾਲੇ ਦਿਨ ਚੰਦਰਮਾ ਦੇਖਣ ਵਾਲੇ ਵਿਅਕਤੀ 'ਤੇ ਚੋਰੀ ਦਾ ਦੋਸ਼ ਲਗਾਇਆ ਜਾਂਦਾ ਹੈ ਅਤੇ ਅਜਿਹੇ ਵਿਅਕਤੀ ਦਾ ਪੂਰੇ ਸਮਾਜ 'ਚ ਅਪਮਾਨ ਵੀ ਹੁੰਦਾ ਹੈ।