Vastu Tips : ਘਰ ਦੀ ਦੱਖਣ-ਪੱਛਮ ਜਗ੍ਹਾ ''ਚ ਭੁੱਲ ਕੇ ਵੀ ਨਾ ਬਣਵਾਓ ਇਹ ਚੀਜ਼ਾਂ
7/9/2023 4:28:43 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਹਰੇਕ ਦਿਸ਼ਾ ਦੀ ਮਹੱਤਤਾ ਦੱਸੀ ਗਈ ਹੈ। ਮਾਨਤਾਵਾਂ ਦੇ ਅਨੁਸਾਰ ਘਰ 'ਚ ਪਈ ਹਰ ਚੀਜ਼ ਨਕਾਰਾਤਮਕ ਅਤੇ ਸਕਾਰਾਤਮਕ ਊਰਜਾ ਦਾ ਨਿਕਾਸ ਕਰਦੀ ਹੈ, ਜਿਸ ਦਾ ਅਸਰ ਘਰ 'ਚ ਰਹਿਣ ਵਾਲੇ ਮੈਂਬਰਾਂ 'ਤੇ ਵੀ ਪੈਂਦਾ ਹੈ। ਅਜਿਹੇ 'ਚ ਇਸ ਸ਼ਾਸਤਰ 'ਚ ਕੁਝ ਚੀਜ਼ਾਂ ਨੂੰ ਦੱਖਣ-ਪੱਛਮ ਦਿਸ਼ਾ 'ਚ ਰੱਖਣਾ ਅਸ਼ੁਭ ਮੰਨਿਆ ਗਿਆ ਹੈ। ਇਨ੍ਹਾਂ ਚੀਜ਼ਾਂ ਨੂੰ ਇੱਥੇ ਰੱਖਣ ਨਾਲ ਘਰ 'ਚ ਰਹਿਣ ਵਾਲੇ ਲੋਕਾਂ 'ਤੇ ਮਾੜਾ ਅਸਰ ਪੈਂਦਾ ਹੈ। ਇਹ ਦਿਸ਼ਾ ਰਾਹੂ ਕੇਤੂ ਦੀ ਮੰਨੀ ਜਾਂਦੀ ਹੈ, ਇਸ ਲਈ ਇੱਥੇ ਕੁਝ ਵੀ ਰੱਖਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਨੂੰ ਬਣਾਉਂਦੇ ਸਮੇਂ ਕੁਝ ਖ਼ਾਸ ਸਾਵਧਾਨੀਆਂ ਵੀ ਰੱਖਣੀਆਂ ਚਾਹੀਦੀਆਂ ਹਨ। ਜੇਕਰ ਇਸ ਦਿਸ਼ਾ ਨਾਲ ਜੁੜੇ ਨਿਯਮਾਂ ਦਾ ਪਾਲਣ ਨਾ ਕੀਤਾ ਜਾਵੇ ਤਾਂ ਘਰ 'ਚ ਨਕਾਰਾਤਮਕ ਊਰਜਾ ਆਉਣ ਲੱਗਦੀ ਹੈ। ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੇ ਕੁਝ ਨਿਯਮਾਂ ਬਾਰੇ।
ਡਰਾਇੰਗ ਰੂਮ
ਮਾਨਤਾਵਾਂ ਦੇ ਮੁਤਾਬਕ ਡਰਾਇੰਗ ਰੂਮ ਨੂੰ ਇਸ ਦਿਸ਼ਾ 'ਚ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਘਰ 'ਚ ਆਉਣ ਵਾਲੇ ਲੋਕਾਂ ਦੀ ਨਜ਼ਰ ਬਹੁਤ ਜਲਦੀ ਲੱਗ ਜਾਂਦੀ ਹੈ। ਅਜਿਹੀ ਸਥਿਤੀ 'ਚ ਰਾਹੂ ਅਤੇ ਕੇਤੂ ਦੀ ਦਿਸ਼ਾ ਹੋਣ ਕਾਰਨ ਘਰ ਦੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਮਨ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਡਰਾਇੰਗ ਰੂਮ ਨੂੰ ਕਦੇ ਵੀ ਇਸ ਦਿਸ਼ਾ 'ਚ ਨਹੀਂ ਬਣਾਉਣਾ ਚਾਹੀਦਾ।
ਸਟਡੀ ਰੂਮ
ਸਟੱਡੀ ਰੂਮ ਵੀ ਇਸ ਦਿਸ਼ਾ 'ਚ ਨਹੀਂ ਬਣਾਉਣਾ ਚਾਹੀਦਾ। ਜੇਕਰ ਇੱਥੇ ਸਟੱਡੀ ਰੂਮ ਹੈ ਤਾਂ ਬੱਚਿਆਂ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਅਤੇ ਇਕਾਗਰਤਾ ਵੀ ਨਹੀਂ ਬਣ ਪਾਉਂਦੀ। ਇਸ ਲਈ ਇੱਥੇ ਕਦੇ ਵੀ ਸਟਡੀ ਰੂਮ ਨਹੀਂ ਬਣਾਉਣਾ ਚਾਹੀਦਾ।
ਮੰਦਰ
ਇਸ ਦਿਸ਼ਾ 'ਚ ਮੰਦਰ ਬਣਾਉਣਾ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਇਸ ਸਥਾਨ 'ਤੇ ਦੇਵੀ-ਦੇਵਤਿਆਂ ਦੀ ਸਥਾਪਨਾ ਕਰਨ ਨਾਲ ਪੂਜਾ ਦਾ ਫਲ ਨਹੀਂ ਮਿਲਦਾ ਅਤੇ ਮਨ ਵੀ ਇਕਾਗਰ ਨਹੀਂ ਹੁੰਦਾ। ਇਸ ਦਿਸ਼ਾ 'ਚ ਬੈਠ ਕੇ ਪੂਜਾ ਕਰਨ ਨਾਲ ਮਨ ਹੋਰ ਵੀ ਚੰਚਲ ਹੋ ਜਾਂਦਾ ਹੈ ਜਿਸ ਕਾਰਨ ਤੁਸੀਂ ਸਹੀ ਢੰਗ ਨਾਲ ਪੂਜਾ ਨਹੀਂ ਕਰ ਪਾਉਂਦੇ। ਇਸ ਲਈ ਇਥੇ ਪੂਜਾ ਰੂਮ ਨਹੀਂ ਬਣਵਾਉਣਾ ਚਾਹੀਦਾ ਹੈ।
ਪਾਣੀ ਦੀ ਟੈਂਕੀ
ਪਾਣੀ ਦੀ ਟੈਂਕੀ ਦਾ ਮੂੰਹ ਵੀ ਦੱਖਣ-ਪੱਛਮ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ ਹੈ। ਮਾਨਤਾਵਾਂ ਮੁਤਾਬਕ ਇਸ ਦਿਸ਼ਾ 'ਚ ਪਾਣੀ ਦੀ ਟੈਂਕੀ ਰੱਖਣ ਨਾਲ ਘਰ 'ਚ ਵਾਸਤੂ ਦੋਸ਼ ਵਧਦੇ ਹਨ। ਅਜਿਹੇ 'ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ 'ਚ ਸਕਾਰਾਤਮਕ ਊਰਜਾ ਰਹੇ ਤਾਂ ਇੱਥੇ ਕਦੇ ਵੀ ਪਾਣੀ ਦੀ ਟੈਂਕੀ ਨਾ ਬਣਾਓ।
ਬਾਥਰੂਮ
ਇੱਥੇ ਬਾਥਰੂਮ ਬਣਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਮੁਤਾਬਕ ਇਸ ਦਿਸ਼ਾ 'ਚ ਬਾਥਰੂਮ ਬਣਾਉਣ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਘਰ 'ਚ ਰਹਿਣ ਵਾਲੇ ਲੋਕਾਂ ਦੀ ਤਰੱਕੀ ਵੀ ਰੁਕ ਜਾਂਦੀ ਹੈ। ਇਸ ਤੋਂ ਇਲਾਵਾ ਇੱਥੇ ਬਾਥਰੂਮ ਬਣਾਉਣ ਨਾਲ ਘਰਾਂ ਦੇ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇੱਥੇ ਬਾਥਰੂਮ ਬਣਾਏ ਜਾਣ ਕਾਰਨ ਘਰ ਦੇ ਲੋਕ ਵੀ ਹਮੇਸ਼ਾ ਬਿਮਾਰ ਰਹਿੰਦੇ ਹਨ।