ਸਾਵਣ ਮਹੀਨੇ ਸੋਮਵਾਰ ਦਾ ਵਰਤ ਰੱਖਣ ’ਤੇ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ

7/10/2023 10:07:14 AM

ਜਲੰਧਰ (ਬਿਊਰੋ) - ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਹ ਮਹੀਨਾ ਭੋਲੇਨਾਥ ਨੂੰ ਬਹੁਤ ਪਿਆਰਾ ਹੈ।  ਭਗਵਾਨ ਸ਼ਿਵ ਤੋਂ ਮਨਪੰਸਦ ਜੀਵਨ ਸਾਥੀ ਦੀ ਮੰਗ ਨੂੰ ਲੈ ਕੇ ਅਣਵਿਆਹੀਆਂ ਕੁੜੀਆਂ ਸਾਵਣ ਦੇ ਮਹੀਨੇ ਸੋਮਵਾਰ ਦਾ ਵਰਤ ਰੱਖਦੀਆਂ ਹਨ। ਸਾਵਣ ਦਾ ਪਹਿਲਾ ਵਰਤ ਅੱਜ ਭਾਵ 10 ਜੁਲਾਈ ਨੂੰ ਪੈ ਰਿਹਾ ਹੈ। ਮਾਨਤਾਵਾਂ ਅਨੁਸਾਰ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਸੋਮਵਾਰ ਦਾ ਵਰਤ ਰੱਖਣਾ ਬਹੁਤ ਜ਼ਰੂਰੀ ਹੈ। ਸੋਮਵਾਰ ਦਾ ਵਰਤ ਰੱਖਣ ਦੇ ਕਿਹੜੇ ਨਿਯਮ ਹਨ ਅਤੇ ਇਸ ਦੌਰਾਨ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਦੇ ਬਾਰੇ ਜਾਣਦੇ ਹਾਂ....

ਪੜ੍ਹੋ ਇਹ ਵੀ ਖ਼ਬਰ - Vastu Shastra: ਕਿਸਮਤ ਬਦਲ ਸਕਦਾ ਹੈ ਮੀਂਹ ਦਾ ਪਾਣੀ, ਘਰ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ!

ਭਗਵਾਨ ਸ਼ਿਵ ਜੀ ਦੇ ਭਗਤ ਸਾਰਾ ਸਾਲ ਸਾਵਣ ਦੇ ਪਵਿੱਤਰ ਮਹੀਨੇ ਦੀ ਉਡੀਕ ਕਰਦੇ ਹਨ। ਇਸ ਪੂਰੇ ਮਹੀਨੇ 'ਚ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਭਗਤ ਸਾਵਣ ਦੇ ਮਹੀਨੇ ਹਰੇਕ ਸੋਮਵਾਰ ਦਾ ਵਰਤ ਰੱਖਦੇ ਹਨ ਅਤੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕਰਕੇ ਮਹਾਦੇਵ ਦਾ ਆਸ਼ੀਰਵਾਦ ਲੈਂਦੇ ਹਨ। ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਭਗਤ ਭਗਵਾਨ ਸ਼ਿਵ ਜੀ ਦੇ 16 ਸੋਮਵਾਰ ਦਾ ਵਰਤ ਨਹੀਂ ਰੱਖ ਸਕਦਾ ਹੈ ਤਾਂ ਉਹ ਸਾਵਣ ਮਹੀਨੇ ਦੇ ਸੋਮਵਾਰ ਵਾਲੇ ਵਰਤ ਰੱਖ ਸਕਦਾ ਹੈ, ਜਿਸ ਨਾਲ ਮਨਚਾਹਾ ਵਰਦਾਨ ਪ੍ਰਾਪਤ ਹੁੰਦਾ ਹੈ। 

ਸਾਵਣ ਮਹੀਨੇ ਦੇ ਹਰੇਕ ਸੋਮਵਾਰ ਵਰਤ ਰੱਖਣੇ ਮੰਨੇ ਜਾਂਦੇ ਹਨ ਸ਼ੁਭ 

ਸਾਵਣ ਮਹੀਨੇ ਦੇ ਹਰੇਕ ਸੋਮਵਾਰ ਵਰਤ ਰੱਖਣੇ ਸ਼ੁਭ ਮੰਨੇ ਜਾਂਦੇ ਹਨ, ਜਿਸ ਨਾਲ ਸ਼ਿਵ ਜੀ ਦੀ ਖ਼ੁਸ਼ ਹੋ ਜਾਂਦੇ ਹਨ। ਇਸ ਸਾਲ 2023 'ਚ ਸਾਵਣ ਦਾ ਮਹੀਨਾ 4 ਜੁਲਾਈ, 2023 ਦਿਨ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ, ਜੋ 31 ਅਗਸਤ ਨੂੰ ਸਮਾਪਤ ਹੋਵੇਗਾ। ਇਸ ਸਾਲ ਸਾਵਣ ਦਾ ਮਹੀਨਾ 2 ਮਹੀਨਿਆਂ ਯਾਨੀ 59 ਦਿਨਾਂ ਦਾ ਹੈ। ਇਸ ਵਾਰ ਸਾਵਣ ਦੇ ਮਹੀਨੇ 4 ਨਹੀਂ ਸਗੋਂ 8 ਵਰਤ ਆ ਰਹੇ ਹਨ। ਭਗਵਾਨ ਸ਼ਿਵ ਨੂੰ ਜਲ ਦੇ ਨਾਲ ਬੇਲਪੱਤਰ, ਧਤੂਰਾ, ਸ਼ਮੀ ਦੇ ਪੱਤੇ ਆਦਿ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ।

ਜਨਾਨੀਆਂ ਅਤੇ ਅਣਵਿਆਹੀਆਂ ਕੁੜੀਆਂ ਰੱਖਦੀਆਂ ਨੇ ਸਾਵਣ ਦਾ ਵਰਤ

ਜੋਤਿਸ਼ ਸ਼ਾਸਤਰ ਅਨੁਸਾਰ ਸਾਵਣ ਦੇ ਮਹੀਨੇ ਸੋਮਵਾਰ ਦਾ ਵਰਤ ਜਨਾਨੀਆਂ ਅਤੇ ਅਣਵਿਆਹੀਆਂ ਕੁੜੀਆਂ ਲਈ ਬਹੁਤ ਖ਼ਾਸ ਹੁੰਦਾ ਹੈ। ਅਣਵਿਆਹੀਆਂ ਕੁੜੀਆਂ ਮਨਚਾਹੇ ਲਾੜੇ ਦੀ ਪ੍ਰਾਪਤੀ ਲਈ ਸੋਮਵਾਰ ਦਾ ਵਰਤ ਰੱਖਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਆਹੁਤਾ ਜਨਾਨੀ ਆਪਣੇ ਪਤੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਇਹ ਵਰਤ ਰੱਖਦੀ ਹੈ।  

ਪੜ੍ਹੋ ਇਹ ਵੀ ਖ਼ਬਰ - ਇਸ ਦਿਨ ਤੋਂ ਸ਼ੁਰੂ ਹੋ ਰਹੇ ਨੇ ‘ਸਾਵਣ ਦੇ ਵਰਤ’, ਭਗਵਾਨ ਸ਼ਿਵ ਨੂੰ ਖ਼ੁਸ਼ ਕਰਨ ਲਈ ਜ਼ਰੂਰ ਕਰੋ ਖ਼ਾਸ ਉਪਾਅ

ਜਾਣੋ ਵਰਤ ਦੇ ਸਮੇਂ ਕੀ ਖਾਣਾ ਚਾਹੀਦਾ 

ਸਾਵਣ ਮਹੀਨੇ ਦੇ ਸੋਮਵਾਰ ਵਾਲੇ ਵਰਤ ’ਚ ਨਿਯਮਾਂ ਅਨੁਸਾਰ ਸਾਤਵਿਕ ਭੋਜਨ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਸਾਦੇ ਲੂਣ ਦੀ ਥਾਂ ਸੇਧਾ ਲੂਣ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੌਸਮੀ ਫਲਾਂ ਦਾ ਸੇਵਨ ਵੀ ਕਰ ਸਕਦੇ ਹੋ। ਜੇਕਰ ਤੁਸੀਂ ਫਲ ਖਾਣ ਵਾਲਾ ਵਰਤ ਰੱਖਦੇ ਹੋ ਤਾਂ ਤੁਸੀਂ ਸੇਬ, ਕੇਲਾ, ਅਨਾਰ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਬੂਦਾਨਾ, ਦੁੱਧ, ਦਹੀਂ, ਮੱਖਣ ਅਤੇ ਪਨੀਰ ਦਾ ਸੇਵਨ ਵੀ ਕਰ ਸਕਦੇ ਹੋ।

ਵਰਤ ਦੌਰਾਨ ਭੁੱਲ ਕੇ ਨਾ ਖਾਓ ਇਹ ਚੀਜਾਂ

ਮਾਨਤਾਵਾਂ ਅਨੁਸਾਰ ਸਾਵਣ ਮਹੀਨੇ ’ਚ ਸੋਮਵਾਰ ਵਾਲੇ ਵਰਤ ਦੌਰਾਨ ਭੋਜਨ ਦਾ ਸੇਵਨ ਨਹੀਂ ਕੀਤਾ ਜਾਂਦਾ। ਇਸ ਦੌਰਾਨ ਆਟਾ, ਬੇਸਨ, ਛੋਲੇ, ਸੱਤੂ, ਦਾਣੇ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਸਾਵਣ ਦੇ ਮਹੀਨੇ ਮੀਟ, ਸ਼ਰਾਬ, ਲਸਣ, ਧਨੀਆ ਪਾਊਡਰ, ਮਿਰਚ ਅਤੇ ਸਾਦਾ ਲੂਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਪੜ੍ਹੋ ਇਹ ਵੀ ਖ਼ਬਰ - ਇਹ Vastu Tips ਕਰ ਸਕਦੇ ਹਨ ਤੁਹਾਡੇ Bank Balance ਵਿਚ ਵਾਧਾ

 

 

 

 

 

 

 

 

 

 

 

 

 

 

 

 

 


Harinder Kaur

Content Editor Harinder Kaur