ਵਾਸਤੂ ਮੁਤਾਬਕ ਜਾਣੋ ਘਰ ਦੀ ਉੱਤਰ ਦਿਸ਼ਾ ''ਚ ਕੀ ਰੱਖਣਾ ਚਾਹੀਦੈ ਅਤੇ ਕੀ ਨਹੀਂ

3/11/2023 2:54:43 PM

ਨਵੀਂ ਦਿੱਲੀ- ਘਰ  ਦੀਆਂ ਦਿਸ਼ਾਵਾਂ ਦਾ ਵਾਸਤੂ ਸ਼ਾਸਤਰ 'ਚ ਬਹੁਤ ਹੀ ਮਹੱਤਵ ਹੁੰਦਾ ਹੈ। ਹਰ ਕਿਸੇ ਦਿਸ਼ਾ ਦਾ ਆਪਣਾ ਵੱਖਰਾ ਹੀ ਮਹੱਤਵ ਹੁੰਦਾ ਹੈ। ਵੈਸੇ ਤਾਂ ਕੁੱਲ ਚਾਰ ਦਿਸ਼ਾਵਾਂ ਹੁੰਦੀਆਂ ਹਨ। ਇਨ੍ਹਾਂ 4 ਦਿਸ਼ਾਵਾਂ ਤੋਂ ਇਲਾਵਾ 4 ਉਪ ਦਿਸ਼ਾਵਾਂ ਵੀ ਹੁੰਦੀਆਂ ਹਨ ਉੱਤਰ-ਪੂਰਬ, ਦੱਖਣ-ਪੂਰਬ, ਦੱਖਣ-ਪੱਛਮ ਅਤੇ ਉੱਤਰ-ਦੱਖਣ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੀ ਉੱਤਰ ਦਿਸ਼ਾ ਭਗਵਾਨ ਕੁਬੇਰ ਅਤੇ ਮਾਂ ਲਕਸ਼ਮੀ ਜੀ ਦੀ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ 'ਚ ਸਭ ਤੋਂ ਜ਼ਿਆਦਾ ਪਾਜ਼ੇਟਿਵ ਐਨਰਜੀ ਦਾ ਪ੍ਰਵੇਸ਼ ਹੁੰਦਾ ਹੈ। ਇਸ ਲਈ ਪੂਜਾ-ਪਾਠ, ਜਪ ਅਤੇ ਯੋਗ-ਧਿਆਨ ਲਗਾਉਣ ਲਈ ਇਹ ਦਿਸ਼ਾ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ। ਪਰ ਉੱਤਰ ਦਿਸ਼ਾ ਦਾ ਕੀ ਮਹੱਤਵ ਹੈ ਅਤੇ ਇਸ ਦਿਸ਼ਾ 'ਚ ਕੀ ਨਹੀਂ ਰੱਖਣਾ ਚਾਹੀਦਾ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ 'ਚ ਦੱਸਾਂਗੇ। 
ਨਾ ਹੋਵੇ ਇਸ ਦਿਸ਼ਾ 'ਚ ਬਾਥਰੂਮ
ਮਾਨਵਤਾਵਾਂ ਦੇ ਅਨੁਸਾਰ ਘਰ 'ਚ ਸਭ ਤੋਂ ਜ਼ਿਆਦਾ ਪਾਜ਼ੇਟਿਵ ਐਨਰਜੀ ਉੱਤਰ ਦਿਸ਼ਾ 'ਚੋਂ ਹੀ ਪ੍ਰਵੇਸ਼ ਹੁੰਦੀ ਹੈ। ਇਸ ਲਈ ਕਦੇ ਵੀ ਇਸ ਦਿਸ਼ਾ 'ਚ ਬਾਥਰੂਮ ਨਹੀਂ ਬਣਵਾਉਣਾ ਚਾਹੀਦਾ। ਜੇਕਰ ਇਸ ਦਿਸ਼ਾ 'ਚ ਬਾਥਰੂਮ ਹੋਵੇ ਤਾਂ ਘਰ 'ਚ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਪਰ ਜੇਕਰ ਕਿਸੇ ਕਾਰਨ ਕਰਕੇ ਉੱਤਰ ਦਿਸ਼ਾ 'ਚ ਤੁਹਾਡਾ ਬਾਥਰੂਮ ਹੈ ਤਾਂ ਵਾਸਤੂ ਦੋਸ਼ ਦੂਰ ਕਰਨ ਲਈ ਤੁਸੀਂ ਕੱਚ ਦੀ ਇਕ ਕੌਲੀ 'ਚ ਸਾਬਤ ਲੂਣ ਭਰ ਕੇ ਰੱਖੋ। ਸਮੇਂ-ਸਮੇਂ 'ਤੇ ਇਸ ਲੂਣ ਨੂੰ ਬਦਲੋ। ਇਸ ਨਾਲ ਵਾਸਤੂ ਦੋਸ਼ ਦੂਰ ਹੋਵੇਗਾ। 

ਇਹ ਵੀ ਪੜ੍ਹੋ- ਬੈਂਕਾਂ ਦਾ ਕੁੱਲ NPA 2023-24 ਦੇ ਅੰਤ ਤੱਕ 4 ਫ਼ੀਸਦੀ ਤੋਂ ਘੱਟ ਹੋ ਸਕਦਾ ਹੈ : ਅਧਿਐਨ
ਜੁੱਤੀਆਂ ਨਾ ਰੱਖੋ
ਉੱਤਰ ਦਿਸ਼ਾ ਭਗਵਾਨ ਕੁਬੇਰ ਅਤੇ ਮਾਂ ਲਕਸ਼ਮੀ ਦੀ ਮੰਨੀ ਜਾਂਦੀ ਹੈ। ਭਗਵਾਨ ਕੁਬੇਰ ਨੂੰ ਧਨ ਅਤੇ ਸੁੱਖ ਦਾ ਦੇਵਤਾ ਮੰਨਿਆ ਜਾਂਦਾ ਹੈ, ਇਸ ਲਈ ਇਸ ਦਿਸ਼ਾ 'ਚ ਭੁੱਲ ਕੇ ਵੀ ਜੁੱਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਦਿਸ਼ਾ 'ਚ ਜੁੱਤੀਆਂ ਰੱਖਣ ਨਾਲ ਵਿਅਕਤੀ ਦੇ ਜੀਵਨ 'ਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ। 
ਭਾਰੀ ਚੀਜ਼ਾਂ ਨਾ ਰੱਖੋ
ਵਾਸਤੂ ਅਨੁਸਾਰ ਉੱਤਰ ਦਿਸ਼ਾ 'ਚ ਹਲਕੀਆਂ ਚੀਜ਼ਾਂ ਹੀ ਰੱਖਣੀਆਂ ਚਾਹੀਦੀਆਂ ਹਨ। ਇਸ ਦਿਸ਼ਾ 'ਚ ਫਰਨੀਚਰ ਅਤੇ ਕਿਸੇ ਵੀ ਤਰ੍ਹਾਂ ਦਾ ਭਾਰਾ ਬੈੱਡ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ 'ਚ ਪਾਜ਼ੇਟਿਵ ਐਨਰਜੀ ਆਉਣ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮਾਂ ਲਕਸ਼ਮੀ ਜੀ ਦੀ ਜੇਕਰ ਤੁਸੀਂ ਕਿਰਪਾ ਪਾਉਣਾ ਚਾਹੁੰਦੇ ਹੋ ਤਾਂ ਇਸ ਦਿਸ਼ਾ ਨੂੰ ਖੁੱਲ੍ਹਾ ਅਤੇ ਖਾਲੀ ਹੀ ਰੱਖੋ।

ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਕਬਾੜ ਨਾ ਰੱਖੋ
ਇਸ ਦਿਸ਼ਾ 'ਚ ਕਬਾੜ ਦੀਆਂ ਚੀਜ਼ਾਂ ਵੀ ਨਹੀਂ ਰੱਖਣੀਆਂ ਚਾਹੀਦੀਆਂ। ਟੁੱਟੀਆਂ ਚੀਜ਼ਾਂ ਵੀ ਉੱਤਰ ਦਿਸ਼ਾ 'ਚ ਨਹੀਂ ਰੱਖਣੀਆਂ ਚਾਹੀਦੀਆਂ। ਇਸ ਦਿਸ਼ਾ 'ਚ ਤੁਸੀਂ ਪੈਸੇ, ਅਲਮਾਰੀ ਅਤੇ ਬੱਚਿਆਂ ਦਾ ਸਟਡੀ ਟੇਬਲ ਰੱਖ ਸਕਦੇ ਹੋ। 
ਉੱਤਰ ਦਿਸ਼ਾ 'ਚ ਰੱਖੋ ਇਹ ਚੀਜ਼ਾਂ 
-ਵਾਸਤੂ ਸ਼ਾਸਤਰ ਦੇ ਅਨੁਸਾਰ ਉੱਤਰ ਦਿਸ਼ਾ ਭਗਵਾਨ ਕੁਬੇਰ ਅਤੇ ਮਾਂ ਲਕਸ਼ਮੀ ਦੀ ਮੰਨੀ ਜਾਂਦੀ ਹੈ। ਇਸ ਲਈ ਇਸ ਦਿਸ਼ਾ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। 
-ਇਸ ਦਿਸ਼ਾ 'ਚ ਅਲਮਾਰੀ ਦਾ ਹੋਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਮਾਂ ਲਕਸ਼ਮੀ ਜੀ ਦਾ ਘਰ 'ਚ ਵਾਸ ਹੁੰਦਾ ਹੈ। 

ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
-ਘਰ 'ਚ ਸੁੱਖ-ਸ਼ਾਂਤੀ ਅਤੇ ਬਰਕਤ ਪਾਉਣ ਲਈ ਤੁਸੀਂ ਇਸ ਦਿਸ਼ਾ 'ਚ ਤੁਲਸੀ ਦਾ ਪੌਦਾ ਜ਼ਰੂਰ ਰੱਖੋ। 
-ਉੱਤਰ ਦਿਸ਼ਾ 'ਚ ਮਨੀ ਪਲਾਂਟ ਵੀ ਤੁਸੀਂ ਲਗਾ ਸਕਦੇ ਹੋ। ਇਸ ਦਿਸ਼ਾ 'ਚ ਮਨੀ ਪਲਾਂਟ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। 
-ਸ਼ੀਸ਼ੇ ਨੂੰ ਤੁਸੀਂ ਉੱਤਰ ਦਿਸ਼ਾ 'ਚ ਲਗਾ ਸਕਦੇ ਹੋ। ਇਸ ਨਾਲ ਘਰ 'ਚ ਪਾਜ਼ੇਟੀਵਿਟੀ ਦਾ ਸੰਚਾਰ ਹੁੰਦਾ ਹੈ। 
-ਇਸ ਤੋਂ ਇਲਾਵਾ ਤੁਸੀਂ ਉੱਤਰ ਦਿਸ਼ਾ ਦੀਆਂ ਕੰਧਾਂ 'ਤੇ ਹਲਕੇ ਨੀਲੇ ਰੰਗ ਦਾ ਪੇਂਟ ਕਰਵਾ ਸਕਦੇ ਹੋ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor Aarti dhillon