Vastu tips for home: ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਣ ਸਕਿਆ 'ਆਸ਼ੀਆਨਾ', ਤਾਂ ਅਪਣਾਓ ਇਹ ਟਿਪਸ
8/9/2022 6:55:07 PM

ਨਵੀਂ ਦਿੱਲੀ - ਜਿਹੜੇ ਲੋਕ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਆਪਣਾ ਘਰ ਨਹੀਂ ਬਣਾ ਪਾਉਂਦੇ, ਉਨ੍ਹਾਂ ਨੂੰ ਇਹ ਉਪਾਅ ਅਪਣਾਉਣਾ ਚਾਹੀਦਾ ਹੈ। ਹਰ ਸ਼ੁੱਕਰਵਾਰ ਨੂੰ ਨਿਯਮ ਅਨੁਸਾਰ ਕਿਸੇ ਭੁੱਖੇ ਨੂੰ ਭੋਜਨ ਕਰਵਾਓ ਅਤੇ ਐਤਵਾਰ ਨੂੰ ਗਾਂ ਨੂੰ ਗੁੜ ਖੁਆਓ। ਨਿਯਮਿਤ ਤੌਰ 'ਤੇ ਅਜਿਹਾ ਕਰਨ ਨਾਲ ਵਿਅਕਤੀ ਦੀ ਅਚੱਲ ਜਾਇਦਾਦ ਬਣ ਜਾਵੇਗੀ ਜਾਂ ਜੱਦੀ ਜਾਇਦਾਦ ਪ੍ਰਾਪਤ ਹੋ ਜਾਵੇਗੀ।
ਧਿਆਨ ਰੱਖੋ ਕਿ ਇਹ ਪ੍ਰਯੋਗ ਅਸ਼ਟਮੀ ਤਿਥੀ 'ਤੇ ਕੀਤਾ ਜਾਂਦਾ ਹੈ। ਇਸ ਦਿਨ ਸਵੇਰੇ ਉੱਠ ਕੇ ਪੂਜਾ ਸਥਾਨ 'ਤੇ ਗੰਗਾਜਲ, ਖੂਹ ਦਾ ਪਾਣੀ, ਬੋਰਿੰਗ ਪਾਣੀ ਜਿਹੜਾ ਵੀ ਉਪਲੱਬਧ ਹੋਵੇ ਉਸ ਦਾ ਛਿੜਕਾਅ ਕਰੋ, ਫਿਰ ਪੂਰਬ ਵੱਲ ਮੂੰਹ ਕਰਕੇ ਦੁਰਗਾ ਜੀ ਦੀ ਤਸਵੀਰ ਦੇ ਸਾਹਮਣੇ ਇਕ ਕੜਾਹੀ 'ਤੇ 5 ਸਿੱਕੇ ਰੱਖੋ। ਪੂਰੇ ਸਿੱਕਿਆਂ 'ਤੇ ਰੋਲੀ, ਲਾਲ ਚੰਦਨ ਅਤੇ ਗੁਲਾਬ ਦਾ ਫੁੱਲ ਚੜ੍ਹਾਓ। ਮਾਂ ਨੂੰ ਪ੍ਰਾਰਥਨਾ ਕਰੋ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕੱਪੜੇ ਵਿਚ ਬੰਨ੍ਹੋ ਅਤੇ ਆਪਣੇ ਗੱਲ੍ਹੇ, ਸੰਦੂਕ ਜਾਂ ਅਲਮਾਰੀ ਵਿੱਚ ਰੱਖੋ। ਇਸ ਟ੍ਰਿਕ ਨੂੰ ਹਰ 6 ਮਹੀਨੇ ਬਾਅਦ ਦੁਹਰਾਓ।
ਇਹ ਵੀ ਪੜ੍ਹੋ : Jyotish Shastra : ਰੋਟੀ ਵਰਤਾਉਂਦੇ ਸਮੇਂ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ, ਹੋ ਸਕਦਾ ਹੈ ਆਰਥਿਕ ਨੁਕਸਾਨ!
ਜਦੋਂ ਬਣਾਉਣਾ ਹੋਵੇ ਆਪਣਾ 'ਆਸ਼ੀਆਨਾ' , ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਉੱਤਰ-ਪੂਰਬ ਦੇਵਤਿਆਂ ਦਾ ਸਥਾਨ ਹੈ। ਇਸ ਲਈ ਇਸ ਦਿਸ਼ਾ ਵਿੱਚ ਮੰਦਰ ਬਣਾਉਣ ਨਾਲ ਮਨ ਸ਼ਾਂਤ ਰਹਿੰਦਾ ਹੈ।
ਪਾਰਕਿੰਗ ਉੱਤਰ-ਪੱਛਮੀ ਦਿਸ਼ਾ ਵਿੱਚ ਬਣਾਓ।
ਘਰ ਦੀ ਦੱਖਣ-ਪੂਰਬ ਦਿਸ਼ਾ ਵਿੱਚ ਹਲਕੇ ਸੰਤਰੀ ਅਤੇ ਗੁਲਾਬੀ ਰੰਗਾਂ ਦੀ ਵਰਤੋਂ ਕਰੋ।
ਘਰ ਵਿੱਚ ਸੁੰਦਰ ਅਤੇ ਸੁਗੰਧਿਤ ਪੌਦੇ ਲਗਾਉਣ ਨਾਲ ਸਕਾਰਾਤਮਕਤਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਧਿਆਨ ਵਿੱਚ ਰੱਖੋ, ਜੇਕਰ ਪੌਦਾ ਸੁੱਕ ਜਾਂਦਾ ਹੈ, ਤਾਂ ਇਸਨੂੰ ਤੁਰੰਤ ਬਦਲ ਦਿਓ।
ਮੁੱਖ ਗੇਟ ਵੱਲ ਪੈਰ ਰੱਖ ਕੇ ਨਹੀਂ ਸੌਣਾ ਚਾਹੀਦਾ, ਨਹੀਂ ਤਾਂ ਲਕਸ਼ਮੀ ਗੁੱਸੇ ਵਿੱਚ ਤੁਹਾਡਾ ਆਸ਼ਿਆਨਾ ਛੱਡ ਦੇਵੇਗੀ। ਪੂਰਬ ਦਿਸ਼ਾ ਵਿੱਚ ਸਿਰ ਅਤੇ ਪੱਛਮ ਦਿਸ਼ਾ ਵਿੱਚ ਪੈਰ ਰੱਖ ਕੇ ਸੌਣ ਨਾਲ ਅਧਿਆਤਮਿਕਤਾ ਵਿੱਚ ਰੁਚੀ ਵਧਦੀ ਹੈ।
ਘਰ 'ਚ ਸਜਾਵਟ ਲਈ ਕੰਡੇਦਾਰ ਪੌਦੇ ਨਾ ਲਗਾਓ, ਇਸ ਨਾਲ ਘਰ 'ਚ ਨਕਾਰਾਤਮਕਤਾ ਵਧੇਗੀ।
ਇਹ ਵੀ ਪੜ੍ਹੋ : ਰੱਖੜੀ ਤੋਂ ਲੈ ਕੇ ਜਨਮ ਅਸ਼ਟਮੀ ਤੱਕ, ਇਸ ਮਹੀਨੇ ਆਉਣਗੇ ਇਹ ਤਿਉਹਾਰ ਅਤੇ ਵਰਤ, ਦੇਖੋ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।