Rakhi 2022: ਭਰਾਵਾਂ ਦੀ ਲੰਮੀ ਉਮਰ ਲਈ ਭੈਣਾਂ ਰੱਖੜੀ ਵਾਲੇ ਦਿਨ ਇਸ ਸ਼ੁੱਭ ਮਹੂਰਤ ’ਤੇ ਬੰਨ੍ਹਣ ਰੱਖੜੀ

8/11/2022 8:24:11 AM

ਜਲੰਧਰ (ਬਿਊਰੋ) - ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਦੇਸ਼ ਭਰ ਵਿਚ ਸਾਉਣ ਮਹੀਨੇ ਦੀ ਪੁੰਨਿਆ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਦੀਆਂ ਅਰਦਾਸਾਂ ਕਰਦੀਆਂ ਹਨ ਅਤੇ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ। ਇਸ ਸਾਲ ਰੱਖੜੀ ਦਾ ਤਿਉਹਾਰ 11 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਸ਼ੁੱਭ ਮਹੂਰਤ ਅਨੁਸਾਰ ਹੀ ਰੱਖੜੀ ਬੰਨ੍ਹਣ, ਜਿਸ ਨਾਲ ਉਨ੍ਹਾਂ ਦੀ ਉਮਰ ਲੰਮੀ ਹੁੰਦੀ ਹੈ ਅਤੇ ਆਪਸ ’ਚ ਪਿਆਰ ਬਣਿਆ ਰਹਿੰਦਾ ਹੈ। 

PunjabKesari

ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ

ਸਾਉਣ ਮਹੀਨੇ ਦੀ ਸ਼ੁਕਲ ਪੱਖ ਦੀ ਪੂਰਣਿਮਾ ਤਿਥੀ ਸ਼ੁਰੂ ਤੇ ਸਮਾਪਤ- 11 ਅਗਸਤ, ਸਵੇਰੇ 10:38 ਮਿੰਟ ਤੋਂ 12 ਅਗਸਤ, ਸਵੇਰੇ 7:06 ਵਜੇ ਤੱਕ
ਰੱਖੜੀ ਦੇ ਤਿਉਹਾਰ ’ਚ ਭਦਰਾ ਕਾਲ ਸ਼ੁਰੂ ਤੇ ਸਮਾਪਤ- 11 ਅਗਸਤ, ਸਵੇਰੇ 10:38 ਤੋਂ ਰਾਤ 8:51 ਵਜੇ ਤੱਕ

ਪੜ੍ਹੋ ਇਹ ਵੀ ਖ਼ਬਰ: Rakhi 2022: ਰੱਖੜੀ ਦੇ ਤਿਉਹਾਰ ’ਤੇ ਭੈਣਾਂ ਰਾਸ਼ੀ ਦੇ ਹਿਸਾਬ ਨਾਲ ਆਪਣੇ ਭਰਾਵਾਂ ਨੂੰ ਬੰਨ੍ਹਣ ਰੱਖੜੀਆਂ, ਹੋਵੇਗਾ ਸ਼ੁੱਭ

ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ-
11 ਅਗਸਤ, 2022 ਰਾਤ 8:51 ਤੋਂ 9:12 ਵਜੇ ਤੱਕ ਵਿਸ਼ੇਸ਼ ਹਾਲਾਤ ’ਚ, ਸ਼ਾਮ 5:18 ਤੋਂ 6:20 ਵਜੇ ਤੱਕ
12 ਅਗਸਤ, 2022 ਸਵੇਰੇ 7:06 ਵਜੇ ਤੋਂ ਪਹਿਲਾਂ

ਪੜ੍ਹੋ ਇਹ ਵੀ ਖ਼ਬਰ: Rakhi 2022: ਰੱਖੜੀ ਖ਼ਰੀਦਣ ਤੇ ਭਰਾ ਦੇ ਬੰਨ੍ਹਦੇ ਸਮੇਂ ਭੈਣਾਂ ਨਾ ਕਰਨ ਇਹ ਗ਼ਲਤੀਆਂ, ਹੋ ਸਕਦੈ ਅਸ਼ੁੱਭ

PunjabKesari

ਰੱਖੜੀ ਬਨ੍ਹਣ ਤੋਂ ਪਹਿਲਾ ਜ਼ਰੂਰ ਕਰੋ ਇਹ ਕੰਮ 
. ਰੱਖੜੀ ਵਾਲੇ ਦਿਨ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਾਓ।
. ਇਸ ਤੋਂ ਬਾਅਦ ਪੂਜਾ ਦੀ ਥਾਲੀ ਨੂੰ ਅਕਸ਼ਤ, ਰੋਲੀ, ਚੰਦਨ, ਫੁੱਲ, ਮਠਿਆਈ, ਧੂਪ, ਘਿਓ ਦਾ ਦੀਵਾ, ਚਾਵਲ ਅਤੇ ਰੱਖੜੀ ਰੱਖ ਕੇ ਸਜਾਓ।
. ਸਹੀ ਤਰੀਕੇ ਨਾਲ ਪ੍ਰਮਾਤਮਾ ਦੀ ਪੂਜਾ ਕਰੋ ਅਤੇ ਪ੍ਰਮਾਤਮਾ ਤੋਂ ਆਸ਼ੀਰਵਾਦ ਲਵੋਂ। 
. ਇਸ ਤੋਂ ਬਾਅਦ ਆਪਣੇ ਭਰਾ ਦੇ ਸੱਜੇ ਹੱਥ ਦੇ ਗੁੱਟ 'ਤੇ ਰੱਖੜੀ ਬੰਨ੍ਹੋ ਅਤੇ ਉਸ ਨੂੰ ਮਠਿਆਈਆਂ ਖਿਲਾਓ। ਉਸ ਤੋਂ ਬਾਅਦ ਉਸ ਦੀ ਲੰਬੀ ਉਮਰ ਲਈ ਅਰਦਾਸ ਵੀ ਕਰੋ।

ਪੜ੍ਹੋ ਇਹ ਵੀ ਖ਼ਬਰ: Raksha Bandhan: ਰੱਖੜੀ ਦੇ ਤਿਉਹਾਰ ’ਤੇ ਭਰਾ ਆਪਣੀ ਭੈਣ ਨੂੰ ਜ਼ਰੂਰ ਦੇਣ ਅਜਿਹੇ ਯੂਨੀਕ ਤੋਹਫ਼ੇ


rajwinder kaur

Content Editor rajwinder kaur