Vastu Tips : ਭੁੱਲ ਕੇ ਵੀ ਘਰ 'ਚ ਨਾ ਰੱਖੋ ਇਹ ਚੀਜ਼ਾਂ, ਖੋਹ ਲੈਣਗੀਆਂ ਸੁੱਖ-ਚੈਨ, ਖ਼ੁਸ਼ੀਆਂ ਤੇ ਪੈਸਾ

4/15/2022 1:37:16 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਮੁਤਾਬਕ ਘਰ ਵਿੱਚ ਰੱਖੀ ਹਰ ਚੀਜ਼ ਦਾ ਪਰਿਵਾਰ ਉੱਤੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਚਾਹੇ ਉਹ ਫਰਨੀਚਰ ਹੋਵੇ, ਘੜੀ ਹੋਵੇ ਜਾਂ ਕੰਧ 'ਤੇ ਲੱਗੀ ਹੋਈ ਤਸਵੀਰ ਹੀ ਕਿਉਂ ਨਾ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਬਣਾਈ ਰੱਖਦੀਆਂ ਹਨ। ਇਸ ਦੇ ਨਾਲ ਹੀ ਇਹ ਚੀਜ਼ਾਂ ਘਰ 'ਚ ਸਿਹਤ ਸਮੱਸਿਆਵਾਂ, ਕਲੇਸ਼, ਆਰਥਿਕ ਸੰਕਟ ਵੀ ਲਿਆ ਸਕਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਵਾਸਤੂ 'ਚ ਵਿਸ਼ਵਾਸ ਰੱਖਦੇ ਹੋ ਤਾਂ ਅੱਜ ਹੀ ਘਰ 'ਚੋਂ ਕੱਢ ਦਿਓ ਇਨ੍ਹਾਂ ਚੀਜ਼ਾਂ ਨੂੰ।

ਇਹ ਵੀ ਪੜ੍ਹੋ : Vastu Tips : ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਚਾਹੀਦੀ ਹੈ ਤਾਂ ਘਰ 'ਚ ਲਿਆਓ ਇਹ 5 ਚੀਜ਼ਾਂ

ਡੁੱਬਦੇ ਸੂਰਜ ਦੀ ਤਸਵੀਰ

ਡੁੱਬਦੇ ਸੂਰਜ ਦੀ ਤਸਵੀਰ ਕਦੇ ਵੀ ਘਰ ਵਿੱਚ ਨਾ ਰੱਖੋ ਅਤੇ ਨਾ ਹੀ ਕਿਸੇ ਕੰਧ ਉੱਤੇ ਲਗਾਓ ਕਿਉਂਕਿ ਅਜਿਹੀ ਤਸਵੀਰ ਨਕਾਰਾਤਮਕਤਾ ਫੈਲਾਉਂਦੀ ਹੈ। ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਡੁੱਬਦਾ ਸੂਰਜ ਤਰੱਕੀ ਨੂੰ ਰੋਕਦਾ ਹੈ। ਇਸ ਦੀ ਬਜਾਏ ਘਰ 'ਚ ਚੜ੍ਹਦੇ ਸੂਰਜ ਦੀ ਤਸਵੀਰ ਰੱਖੋ। ਇਸ ਨਾਲ ਘਰ 'ਚ ਸਕਾਰਾਤਮਕਤਾ ਆਵੇਗੀ।

ਨਟਰਾਜ ਦੀ ਮੂਰਤੀ ਜਾਂ ਫੋਟੋ

ਨਟਰਾਜ ਭਗਵਾਨ ਸ਼ਿਵ ਦਾ ਅਵਤਾਰ ਹੈ ਪਰ ਅਜਿਹੀ ਮੂਰਤੀ ਘਰ 'ਚ ਨਹੀਂ ਰੱਖਣੀ ਚਾਹੀਦੀ। ਦਰਅਸਲ, ਜਦੋਂ ਭਗਵਾਨ ਸ਼ਿਵ ਨਾਰਾਜ਼ ਹੁੰਦੇ ਸਨ ਤਾਂ ਉਹ ਨਟਰਾਜ ਦਾ ਰੂਪ ਧਾਰਨ ਕਰਦੇ ਸਨ। ਅਜਿਹੀ ਸਥਿਤੀ ਵਿੱਚ ਇਹ ਮੂਰਤੀ ਗੁੱਸੇ ਨੂੰ ਦਰਸਾਉਂਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹੀ ਮੂਰਤੀ ਘਰ ਵਿੱਚ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਹੈ।

ਜੰਗ ਦੀਆਂ ਤਸਵੀਰਾਂ

ਘਰ ਵਿੱਚ ਕਦੇ ਵੀ ਯੁੱਧ ਦੀਆਂ ਤਸਵੀਰਾਂ ਨਾ ਲਗਾਓ। ਇਸ ਕਾਰਨ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਲੜਾਈ-ਝਗੜੇ ਹੁੰਦੇ ਹਨ, ਖ਼ਾਸ ਕਰਕੇ ਜੋੜੇ ਬੈੱਡਰੂਮ ਵਿਚ ਅਜਿਹੀਆਂ ਤਸਵੀਰਾਂ ਬਿਲਕੁਲ ਵੀ ਨਾ ਲਗਾਉਣ।

ਇਹ ਵੀ ਪੜ੍ਹੋ : ‘ਸੱਚ ਅਤੇ ਅਹਿੰਸਾ’ ਦੇ ਅਵਤਾਰ ਭਗਵਾਨ ਮਹਾਵੀਰ ਸਵਾਮੀ

ਕੰਢੇਦਾਰ ਫੁੱਲ

ਘਰ ਵਿੱਚ ਕਦੇ ਵੀ ਕੰਢੇਦਾਰ ਫੁੱਲ ਜਾਂ ਪੌਦੇ ਨਾ ਲਗਾਓ। ਲੋਕ ਅਕਸਰ ਆਪਣੇ ਘਰਾਂ ਵਿੱਚ ਕੈਕਟਸ ਦਾ ਪੌਦਾ ਲਗਾਉਂਦੇ ਹਨ। ਵਾਸਤੂ ਅਨੁਸਾਰ ਅਜਿਹੇ ਪੌਦੇ ਘਰ ਵਿੱਚ ਨਕਾਰਾਤਮਕ ਊਰਜਾ ਵਧਾਉਂਦੇ ਹਨ।

ਤਾਜਮਹਿਲ ਦੀ ਮੂਰਤੀ ਜਾਂ ਫੋਟੋ

ਆਪਣੇ ਘਰ ਤਾਜਮਹਿਲ ਦੀ ਮੂਰਤੀ ਕਦੇ ਵੀ ਨਾ ਲਗਾਓ। ਅਜਿਹਾ ਕਰਨ ਨਾਲ ਘਰ ਵਿਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਸ ਦੇ ਨਾਲ ਦੀ ਵਿਆਹੁਤਾ ਜੋੜੇ ਨੂੰ ਆਪਣੇ ਬੈੱਡਰੂਮ ਵਿਚ ਇਸ ਦੀ ਤਸਵੀਰ ਵੀ ਨਹੀਂ ਲਗਾਉਣੀ ਚਾਹੀਦੀ।

ਟੁੱਟਿਆ ਹੋਇਆ ਫ਼ਰਨੀਚਰ

ਘਰ ਵਿਚ ਵਰਤੋਂ ਲਈ ਰੱਖਿਆ ਹੋਇਆ ਫਰਨੀਚਰ ਸਹੀ ਹਾਲਤ ਵਿਚ ਹੋਣਾ ਚਾਹੀਦਾ ਹੈ। ਘਰ ਵਿਚ ਟੁੱਟਿਆ ਹੋਇਆ ਫ਼ਰਨੀਚਰ ਵਾਸਤੂ ਦੋਸ਼ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਇਸ ਕਾਰਨ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਮਹਿਮਾ ‘ਰਾਮ ਨਾਮ’ ਰੂਪੀ ਅੰਮਿ੍ਰਤ ਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur