ਪੈਸਿਆਂ ਦੀ ਤੰਗੀ ਤੋਂ ਨਿਜ਼ਾਤ ਪਾਉਣ ਲਈ ਸ਼ਨੀਵਾਰ ਨੂੰ ਜ਼ਰੂਰ ਕਰੋ ਇਹ ਉਪਾਅ
4/16/2022 11:03:16 AM
ਜਲੰਧਰ (ਬਿਊਰੋ)— ਜੋਤਿਸ਼ ਸ਼ਾਸਤਰ ਅਨੁਸਾਰ ਮੰਗਲਵਾਰ ਅਤੇ ਸ਼ਨੀਵਾਰ ਦੇ ਦਿਨ ਸ਼ਿਵ ਦੇ ਰੂਦਰ ਰੂਪ ਬਜਰੰਗਬਲੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਹਨੂਮਾਨ ਜੀ ਇਕ ਅਜਿਹੇ ਦੇਵਤਾ ਹਨ ਜੋ ਥੋੜ੍ਹੀ ਜਿਹੀ ਅਰਦਾਸ ਅਤੇ ਪੂਜਾ ਨਾਲ ਜਲਦੀ ਖੁਸ਼ ਹੋ ਜਾਂਦੇ ਹਨ। ਸ਼ਨੀਵਾਰ ਅਤੇ ਮੰਗਲਵਾਰ ਦੇ ਦਿਨ ਜਿੱਥੇ ਬਜਰੰਗਬਲੀ ਦੇ ਕੁਝ ਉਪਾਅ ਕਰਨ ਨਾਲ ਜ਼ਿੰਦਗੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਉਥੇ ਹੀ ਇਸ ਦਿਨ ਕੁਝ ਛੋਟੀਆਂ-ਛੋਟੀਆਂ ਗਲਤੀਆਂ ਵਿਅਕਤੀ ਤੇ ਭਾਰੀ ਵੀ ਪੈ ਸਕਦੀਆਂ ਹਨ।
ਆਓ ਜਾਣਦੇ ਹਨ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।
ਕੀ ਕਰੋ—
— ਸ਼ਨੀਵਾਰ ਦੇ ਦਿਨ ਹਨੂਮਾਨ ਜੀ ਦੇ ਮੰਦਰ ਜਾ ਕੇ, ਉਨ੍ਹਾਂ ਦੇ ਮੋਢਿਆਂ ਉੱਤੋਂ ਸਿੰਦੂਰ ਲਿਆ ਕੇ ਨਜ਼ਰ ਲੱਗੇ ਵਿਅਕਤੀ ਨੂੰ ਲਗਾਓ ਤਾਂ ਨਜ਼ਰ ਦਾ ਪ੍ਰਭਾਵ ਖ਼ਤਮ ਹੋ ਜਾਂਦਾ ਹੈ।
— ਮੰਗਲਵਾਰ ਦੇ ਦਿਨ ਵਰਤ ਕਰੋ ਅਤੇ ਸ਼ਾਮ ਦੇ ਸਮੇਂ ਬੂੰਦੀ ਦਾ ਪ੍ਰਸਾਦ ਵੰਡੋ। ਅਜਿਹਾ ਕਰਨ ਨਾਲ ਪੈਸਿਆਂ ਦੀ ਤੰਗੀ ਦੂਰ ਹੋ ਜਾਂਦੀ ਹੈ।
— ਮੰਗਲਵਾਰ ਅਤੇ ਸ਼ਨੀਵਾਰ ਨੂੰ ਹਨੂਮਾਨ ਜੀ ਦੇ ਮੰਦਰ ਜਾ ਕੇ ਉਨ੍ਹਾਂ ਸਾਹਮਣੇ 11 ਵਾਰ ਹਨੂਮਾਨ ਚਾਲੀਸਾ ਦਾ ਪਾਠ ਕਰੋ।
— ਇਸ ਦਿਨ ਹਨੂਮਾਨ ਜੀ ਨੂੰ ਭੋਗ ਲਗਾਓ ਅਤੇ ਕੋਸ਼ਿਸ਼ ਕਰੋ ਕਿ ਉਹ ਪ੍ਰਸ਼ਾਦ ਗਰੀਬਾਂ ਨੂੰ ਵੰਡੋ।
— ਪੈਸਿਆਂ ਦੀ ਤੰਗੀ ਨੂੰ ਦੂਰ ਕਰਨ ਲਈ ਹਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਪਿੱਪਲ ਦੇ 11 ਪੱਤਿਆਂ ਨੂੰ ਤੋੜ ਕੇ ਸਾਫ ਪਾਣੀ 'ਚ ਸਿੰਧੂਰ ਜਾਂ ਚੰਦਨ ਮਿਲਾ ਕੇ ਇਸ ਨਾਲ ਸ਼੍ਰੀਰਾਮ ਲਿਖੋ ਅਤੇ ਨਾਲ ਹੀ ਹਨੂਮਾਨ ਚਾਲੀਸਾ ਦਾ ਪਾਠ ਕਰੋ, ਰਾਮ ਨਾਮ ਲਿਖਣ ਤੋਂ ਬਾਅਦ ਇਨ੍ਹਾਂ ਪੱਤਿਆਂ ਦੀ ਮਾਲਾ ਬਣਾਓ। ਇਸ ਮਾਲਾ ਨੂੰ ਕਿਸੇ ਵੀ ਹਨੂਮਾਨ ਜੀ ਦੇ ਮੰਦਰ ਜਾ ਕੇ ਉੱਥੇ ਹਨੂਮਾਨ ਜੀ ਨੂੰ ਅਰਪਿਤ ਕਰੋ। ਕੁਝ ਸਮੇਂ ਬਾਅਦ ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।
ਇਹ ਨਾ ਕਰੋ
— ਮੰਗਲਵਾਰ ਨੂੰ ਆਪਣੇ ਵਾਲ ਨਾ ਕੱਟੋ ਅਤੇ ਨਾਲ ਹੀ ਔਰਤਾਂ ਵੀ ਸਿਰ ਨਹੀਂ ਧੋਣਾ ਚਾਹੀਦਾ।
— ਮੰਗਲਵਾਰ ਨੂੰ ਤੇਜ਼ ਧਾਰ ਵਾਲੀਆਂ ਚੀਜ਼ਾਂ ਜਿਵੇਂ ਚਾਕੂ, ਕੈਂਚੀ ਆਦਿ ਨਾ ਖਰੀਦੋ।