ਵਾਸਤੂ ਮੁਤਾਬਕ ਇਕ ਚੁਟਕੀ ਨਮਕ ਤੁਹਾਨੂੰ ਕਰ ਸਕਦਾ ਹੈ ਮਾਲਾਮਾਲ

3/5/2020 1:34:43 PM

ਨਵੀਂ ਦਿੱਲੀ(ਬਿਊਰੋ)— ਨਮਕ ਦੀ ਵਰਤੋਂ ਭੋਜਨ 'ਚ ਤਾਂ ਹੁੰਦੀ ਹੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਵਾਸਤੂ ਮੁਤਾਬਕ ਨਮਕ ਦੀ ਵਰਤੋਂ ਘਰ 'ਚ ਸਾਕਾਰਾਤਮਕ ਊਰਜਾ ਦਾ ਸੰਚਾਰ ਕਰਨ ਲਈ ਵੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਨਮਕ ਦੀ ਵਰਤੋਂ ਨਜ਼ਰ ਦੋਸ਼ ਉਤਾਰਣ ਲਈ ਵੀ ਕੀਤੀ ਜਾਂਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ 'ਚ ਪਾਜੀਟਿਵ ਦੀ ਥਾਂ ਨੈਗੇਟਿਵ ਐਨਰਜੀ ਦਾ ਵਾਧਾ ਹੋ ਰਿਹਾ ਹੈ ਤਾਂ ਸਾਡੇ ਦੱਸੇ ਗਏ ਉਪਾਅ ਤੁਹਾਡੇ ਲਈ ਲਾਭਕਾਰੀ ਹੋਣਗੇ।
— ਜੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਜ਼ਰ ਲੱਗੀ ਹੋਵੇ ਤਾਂ ਚੁਟਕੀ ਇਕ ਨਮਕ ਲੈ ਕੇ ਤਿੰਨ ਵਾਰ ਉਸ ਤੋਂ ਘੁੰਮਾ ਕੇ ਬਾਹਰ ਸੁੱਟ ਦਿਓ। ਕਹਿੰਦੇ ਹਨ ਕਿ ਇਸ ਨਾਲ ਨਜ਼ਰ ਦੋਸ਼ ਖਤਮ ਹੋ ਜਾਂਦਾ ਹੈ।
— ਵਾਸਤੂ ਵਿਗਿਆਨ ਮੁਤਾਬਕ ਸ਼ੀਸ਼ੇ ਦੀ ਕੋਲੀ 'ਚ ਨਮਕ ਭਰ ਕੇ ਬਾਥਰੂਮ 'ਚ ਰੱਖਣਾ ਚਾਹੀਦਾ ਹੈ। ਇਸ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਨਮਕ ਅਤੇ ਸ਼ੀਸ਼ਾ ਦੋਹੇ ਹੀ ਰਾਹੁ ਦੀਆਂ ਚੀਜ਼ਾਂ ਹਨ ਅਤੇ ਰਾਹੁ ਦੇ ਨਕਾਰਾਤਮਕ ਪ੍ਰਭਾਵ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਰਾਹੁ ਨਕਾਰਾਤਮਕ ਊਰਜਾ ਅਤੇ ਕੀਟ-ਕੀਟਾਣੁਆਂ ਦਾ ਵੀ ਕਾਰਕ ਮੰਨਿਆ ਗਿਆ ਹੈ ਜਿਸ ਨਾਲ ਘਰ 'ਚ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ।
— ਸ਼ੀਸ਼ੇ ਦੇ ਭਾਂਡਿਆਂ 'ਚ ਨਮਕ ਭਰ ਕੇ ਕਿਸੇ ਕੋਨੇ 'ਚ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਰਾਹੁ ਕੇਤੁ ਦੀ ਦਸ਼ਾ ਚਲ ਰਹੀ ਹੋਵੇ ਤਾਂ ਜਦੋਂ ਮਨ 'ਚ ਮਾੜੇ-ਮਾੜੇ ਵਿਚਾਰ ਪੈਦਾ ਹੋ ਰਹੇ ਹੋਣ ਤਾਂ ਉਦੋਂ ਇਸ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ।
— ਡਲੀ ਵਾਲਾ ਨਮਕ ਲਾਲ ਰੰਗ ਦੇ ਕੱਪੜੇ 'ਚ ਬੰਨ ਕੇ ਮੁੱਖ ਦੁਆਰ 'ਤੇ ਲਟਕਾਉਣ ਇਸ ਨਾਲ ਘਰ 'ਚ ਕਿਸੇ ਵੀ ਮਾੜੀ ਤਾਕਤ ਦਾ ਪ੍ਰਵੇਸ਼ ਨਹੀਂ ਹੁੰਦਾ। ਕਾਰੋਬਾਰ 'ਚ ਉਨਤੀ ਲਈ ਆਪਣੇ ਵਪਾਰ ਅਤੇ ਘਰ ਦੀ ਤਿਜੌਰੀ 'ਤੇ ਇਸ ਨੂੰ ਲਟਕਾਉਣਾ ਲਾਭਕਾਰੀ ਹੁੰਦਾ ਹੈ।
— ਰਾਤ ਨੂੰ ਸੌਂਦੇ ਸਮੇਂ ਪਾਣੀ 'ਚ ਇਕ ਚੁਟਕੀ ਨਮਕ ਮਿਲਾ ਕੇ ਹੱਥ-ਪੈਰ ਧੋਂਣ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ।
—  ਘਰ ਦੀਆਂ ਖੁਸ਼ੀਆਂ ਬੱਚਿਆਂ ਨਾਲ ਹੁੰਦੀਆਂ ਹਨ ਜੇ ਬੱਚੇ ਬੀਮਾਰ ਹੋ ਜਾਣ ਤਾਂ ਪੂਰਾ ਘਰ ਪ੍ਰੇਸ਼ਾਨ ਹੋ ਜਾਂਦਾ ਹੈ। ਆਪਣੀ ਇਸ ਖੁਸ਼ੀ ਨੂੰ ਹਮੇਸ਼ਾ ਬਣਾਈ ਰੱਖਣ ਲਈ ਹਫਤੇ 'ਚ ਇਕ ਦਿਨ ਪਾਣੀ 'ਚ ਚੁਟਕੀ ਇਕ ਨਮਕ ਮਿਲਾ ਕੇ ਬੱਚਿਆਂ ਨੂੰ ਨਹਿਲਾਓ ਜਿਸ ਨਾਲ ਬੱਚੇ ਨਜ਼ਰ ਦੋਸ਼ ਤੋਂ ਬਚੇ ਰਹਿੰਦੇ ਹਨ।

 

ਇਹ ਵੀ ਪੜ੍ਹੋ: ਦਿਸ਼ਾ ਅਨੁਸਾਰ ਬਣਵਾਓ ਰਸੋਈ, ਘਰ 'ਚ ਆਵੇਗੀ ਖੁਸ਼ਹਾਲੀ


manju bala

Edited By manju bala