Vastu Tips: ਘਰ ''ਚ ਵਾਸਤੂ ਦੋਸ਼ ਪੈਦਾ ਕਰਦੀਆਂ ਨੇ ਇਹ ਛੋਟੀਆਂ-ਛੋਟੀਆਂ ਗਲਤੀਆਂ
7/23/2024 12:58:59 PM
ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿਚ ਕਈ ਅਜਿਹੇ ਉਪਾਅ ਦੱਸੇ ਗਏ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਦੇ ਹੋ। ਕਈ ਵਾਰ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਦੇ ਕਾਰਨ ਘਰ ਵਿਚ ਵਾਸਤੂ ਦੋਸ਼ ਪੈਦਾ ਹੁੰਦੇ ਹਨ ਜਿਨ੍ਹਾਂ ਦਾ ਨਕਾਰਾਤਮਕ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ। ਜਿਹੜੇ ਘਰ ਦੇ ਲੋਕ ਵਾਰ-ਵਾਰ ਬੀਮਾਰ ਹੁੰਦੇ ਹਨ ਉਨ੍ਹਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਵਾਸਤੂ ਅਨੁਸਾਰ ਕਦੇ ਵੀ ਪੁਰਾਣੀਆਂ ਅਤੇ ਬੇਕਾਰ ਚੀਜ਼ਾਂ ਨੂੰ ਆਪਣੇ ਸੌਣ ਵਾਲੇ ਕਮਰੇ ਵਿਚ ਨਾ ਰੱਖੋ ਕਿਉਂਕਿ ਇਹ ਤੁਹਾਡੇ ਘਰ ਵਿਚ ਨਕਾਰਾਤਮਕ ਊਰਜਾ ਪੈਦਾ ਕਰਦੀਆਂ ਹਨ ਜਿਸਦੇ ਕਾਰਨ ਵਾਇਰਸ ਜਾਂ ਬੈਕਟੀਰੀਆ ਪੈਦਾ ਹੁੰਦੇ ਹਨ ਅਤੇ ਬਿਮਾਰੀ ਦਾ ਕਾਰਨ ਬਣਦੇ ਹਨ।
ਬੈੱਡਰੂਮ ਕਦੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਹੋਣਾ ਚਾਹੀਦਾ।
ਬੈੱਡਰੂਮ ਵਿਚ ਕਦੇ ਵੀ ਪਲੰਘ ਦੇ ਸਾਹਮਣੇ ਸ਼ੀਸ਼ਾ ਨਹੀਂ ਲੱਗਾ ਹੋਣਾ ਚਾਹੀਦਾ।
ਮਾਨਸਿਕ ਪਰੇਸ਼ਾਨੀ ਤੋਂ ਬਚਣ ਲ਼ਈ ਕਦੇ ਵੀ ਬੀਮ ਦੇ ਹੇਠਾਂ ਨਹੀਂ ਸੌਣਾ ਚਾਹੀਦਾ
ਸੌਣ ਵਾਲੇ ਕਮਰੇ ਵਿਚ ਕਦੇ ਵੀ ਕਿਸੇ ਵੀ ਭਗਵਾਨ ਦੀ ਤਸਵੀਰ ਨਾ ਲਗਾਓ
ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕੋਈ ਗੱਢਾ ਜਾਂ ਚਿੱਕੜ ਨਹੀਂ ਪਿਆ ਹੋਣਾ ਚਾਹੀਦਾ। ਇਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਜਲਦੀ ਤੋਂ ਜਲਦੀ ਸਾਫ ਕਰਵਾ ਲੈਣਾ ਚਾਹੀਦਾ ਹੈ।
ਭੋਜਨ ਕਰਦੇ ਸਮੇਂ ਆਪਣਾ ਮੂੰਹ ਪੂਰਬ ਜਾਂ ਉੱਤਰ ਦਿਸ਼ਾ ਵੱਲ ਰੱਖੋ। ਇਸ ਨਾਲ ਪਾਚਣ ਸ਼ਕਤੀ ਵਧੀਆ ਰਹੇਗੀ ਅਤੇ ਸਿਹਤ ਬਿਹਤਰ ਹੋਵੇਗੀ।
ਜੇਕਰ ਘਰ ਦੇ ਸਾਹਮਣੇ ਕੋਈ ਵੱਡਾ ਦਰੱਖਤ ਜਾਂ ਖੰਭਾ ਹੈ ਅਤੇ ਉਸ ਦਾ ਪਰਛਾਵਾਂ ਘਰ ਉੱਤੇ ਪੈਂਦਾ ਹੈ ਤਾਂ ਇਸ ਵਾਸਤੂ ਦੋਸ਼ ਨੂੰ ਖ਼ਤਮ ਕਰਨ ਲਈ ਧਰ ਦੇ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਸਵਾਸਤਿਕ ਦਾ ਚਿੰਨ੍ਹ ਬਣਾਓ।
ਘਰ ਦੀ ਦੱਖਣ-ਪੂਰਬ ਦਿਸ਼ਾ ਵਿਚ ਰੋਜ਼ਾਨਾ ਲਾਲ ਰੰਗ ਦਾ ਬਲਬ ਜਾਂ ਲਾਲ ਰੰਗ ਦੀ ਮੋਮਬੱਤੀ ਜਗਾਓ। ਇਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਉੱਤੇ ਸਕਾਰਾਤਮਕ ਅਸਰ ਪੈਂਦਾ ਹੈ।