Vastu Tips: ਪੈਸਿਆਂ ਦੀ ਤੰਗੀ ਤੋਂ ਹੋ ਪਰੇਸ਼ਾਨ ਤਾਂ ਲੌਂਗ ਨਾਲ ਕਰੋ ਇਹ ਉਪਾਅ

10/27/2025 10:09:28 AM

ਵੈੱਬ ਡੈਸਕ- ਕਈ ਲੋਕ ਵਾਸਤੂ ਸ਼ਾਸਤਰ 'ਤੇ ਪੂਰਾ ਭਰੋਸਾ ਕਰਦੇ ਹਨ। ਉਹ ਘਰ ਦਾ ਨਿਰਮਾਣ ਹੀ ਨਹੀਂ, ਸਗੋਂ ਇੱਥੇ ਰੱਖੀਆਂ ਚੀਜ਼ਾਂ ਦੀ ਸਜਾਵਟ ਵੀ ਵਾਸਤੂ ਨਿਯਮਾਂ ਅਨੁਸਾਰ ਹੀ ਕਰਦੇ ਹਨ। ਵਾਸਤੂ ਨਿਯਮਾਂ ਦੀ ਅਣਦੇਖੀ ਕਰਨ ਨਾਲ ਘਰ 'ਚ ਨਕਾਰਾਤਮਕ ਊਰਜਾ (Negative Energy) ਪੈਦਾ ਹੋ ਸਕਦੀ ਹੈ ਅਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਵਾਸਤੂ ਸ਼ਾਸਤਰ ਅਨੁਸਾਰ, ਲੌਂਗ (Clove) ਅਤੇ ਕਪੂਰ (Camphor) ਨਾਲ ਕੀਤੇ ਕੁਝ ਸਧਾਰਣ ਉਪਾਅ ਇਨ੍ਹਾਂ ਸਮੱਸਿਆਵਾਂ ਤੋਂ ਮੁਕਤੀ ਦੇ ਸਕਦੇ ਹਨ।

ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ

ਧਨ ਹਾਨੀ ਤੋਂ ਮਿਲੇਗਾ ਛੁਟਕਾਰਾ

ਜੇ ਤੁਸੀਂ ਪੈਸੇ ਦੇ ਨੁਕਸਾਨ ਤੋਂ ਤੰਗ ਹੋ, ਤਾਂ ਇਹ ਉਪਾਅ ਕਰੋ — ਇਕ ਕਟੋਰੀ 'ਚ 2 ਲੌਂਗ ਅਤੇ ਇਕ ਕਪੂਰ ਰੱਖੋ ਤੇ ਇਸ ਨੂੰ ਰਸੋਈ ਦੇ ਬਾਹਰ ਸਾੜ ਦਿਓ। ਇਸ ਤਰੀਕੇ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ ਅਤੇ ਆਰਥਿਕ ਤੰਗੀ ਘਟਦੀ ਹੈ।

ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ

ਆਰਥਿਕ ਤੰਗੀ ਹੋਵੇਗੀ ਦੂਰ

ਸ਼ਨੀਵਾਰ ਦੇ ਦਿਨ ਨਹਾਉਣ ਵਾਲੇ ਪਾਣੀ 'ਚ ਇਕ ਕਪੂਰ ਮਿਲਾ ਕੇ ਇਸ਼ਨਾਨ ਕਰੋ। ਵਾਸਤੂ ਅਨੁਸਾਰ, ਇਸ ਤਰੀਕੇ ਨਾਲ ਘਰ 'ਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਧਨ ਦੀ ਆਵਾਜਾਈ ਸੁਧਰਦੀ ਹੈ।

ਮਾਂ ਲਕਸ਼ਮੀ ਹੋਵੇਗੀ ਖੁਸ਼

ਸ਼ਾਮ ਦੇ ਸਮੇਂ ਰੋਜ਼ਾਨਾ ਕਪੂਰ ਸਾੜ ਕੇ ਆਰਤੀ ਕਰੋ। ਇਹ ਉਪਾਅ ਕਰਨ ਨਾਲ ਮਾਂ ਲਕਸ਼ਮੀ ਖੁਸ਼ ਹੁੰਦੀ ਹੈ, ਘਰ ਦੇ ਵਾਸਤੁ ਦੋਸ਼ ਦੂਰ ਹੁੰਦੇ ਹਨ ਅਤੇ ਘਰ 'ਚ ਖੁਸ਼ਹਾਲੀ ਆਉਂਦੀ ਹੈ।

ਰੁਕਿਆ ਪੈਸਾ ਮਿਲੇਗਾ ਵਾਪਸ

ਜੇ ਤੁਹਾਡਾ ਪੈਸਾ ਕਿਸੇ ਕੋਲ ਅਟਕਿਆ ਹੋਇਆ ਹੈ, ਤਾਂ ਇਹ ਉਪਾਅ ਕਰੋ — ਇਸ਼ਨਾਨ ਕਰਨ ਤੋਂ ਬਾਅਦ ਇਕ ਲਾਲ ਗੁਲਾਬ ਦਾ ਫੁੱਲ, ਦੋ ਲੌਂਗ ਅਤੇ ਕਪੂਰ ਮਾਂ ਲਕਸ਼ਮੀ ਦੇ ਚਰਣਾਂ 'ਚ ਅਰਪਿਤ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਰੁਕਿਆ ਪੈਸਾ ਵਾਪਸ ਮਿਲ ਜਾਂਦਾ ਹੈ।

ਘਰ 'ਚ ਆਵੇਗੀ ਖੁਸ਼ਹਾਲੀ

ਵਾਸਤੂ ਸ਼ਾਸਤਰ ਅਨੁਸਾਰ, ਘਰ ਦੇ ਪੂਜਾ ਸਥਾਨ ਦੇ ਨੇੜੇ ਸਰ੍ਹੋਂ ਦੇ ਤੇਲ 'ਚ ਲੌਂਗ ਪਾ ਕੇ ਸਾੜਨਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਤਰੀਕਾ ਮਾਂ ਲਕਸ਼ਮੀ ਨੂੰ ਘਰ 'ਚ ਆਕਰਸ਼ਿਤ ਕਰਦਾ ਹੈ ਅਤੇ ਖੁਸ਼ਹਾਲੀ ਦਾ ਵਾਸ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha