ਵਾਸਤੂ ਸ਼ਾਸਤਰ : ਕਰਜ਼ੇ ਤੋਂ ਛੁਟਕਾਰਾ ਅਤੇ ਪੈਸਾ ਦੀ ਪ੍ਰਾਪਤੀ ਲਈ ਘਰ ਦੀਆਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
10/12/2021 5:42:01 PM
ਜਲੰਧਰ (ਬਿਊਰੋ) - ਤੁਸੀਂ ਹਮੇਸ਼ਾਂ ਲੋਕਾਂ ਨੂੰ ਇਹ ਕਹਿੰਦੇ ਹੋਏ ਜ਼ਰੂਰ ਸੁਣਿਆ ਹੋਵੇਗਾ ਕਿ ਉਹ ਕਮਾਈ ਬਹੁਤ ਕਰਦੇ ਹਨ ਪਰ ਬਚਤ ਕੋਈ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰਾਂ ਲੋਕਾਂ ਤੋਂ ਕਰਜ਼ਾ ਲੈਣਾ ਪੈਂਦਾ ਹੈ। ਲਗਾਤਾਰ ਹੋ ਰਹੀ ਪੈਸੇ ਦੀ ਤੰਗੀ ਅਤੇ ਕਰਜ਼ੇ ਦਾ ਕਾਰਨ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੇ ਘਰ ’ਚ ਕੁਝ ਤਬਦੀਲੀਆਂ ਕਰਕ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਹਿੰਦੂ ਧਰਮ ਵਿਚ ਵਾਸਤੂ ਦਾ ਬਹੁਤ ਮਹੱਤਵ ਹੈ। ਇਸ ਨੂੰ ਅਪਣਾਉਣ ਨਾਲ ਘਰ ਵਿਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਵਾਸਤੂ ਅਨੁਸਾਰ ਕੁਝ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਅਤੇ ਕੁਝ ਉਪਾਅ ਕਰਕੇ ਤੁਸੀਂ ਕਰਜ਼ੇ ਅਤੇ ਹੋਰ ਮੁਸੀਬਤਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਘਰ ਦੀ ਅਤੇ ਕੋਨਿਆਂ ਦੀ ਸਾਫ਼-ਸਫ਼ਾਈ ਦਾ ਰੱਖੋ ਧਿਆਨ
ਘਰ ਦੀਆਂ ਕੰਧਾਂ ਘਰ ਵਿਚ ਰਹਿਣ ਵਾਲੇ ਵਿਅਕਤੀ ਦੀ ਸ਼ਖਸੀਅਤ ਨੂੰ ਦੱਸਦੀਆਂ ਹਨ, ਇਸ ਲਈ ਘਰ ਦੀਆਂ ਕੰਧਾਂ ਹਮੇਸ਼ਾ ਸਾਫ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਧਿਆਨ ਰੱਖੋ ਕਿ ਘਰ ਦੇ ਕੋਨਿਆਂ ਵਿੱਚ ਕੋਈ ਜਾਲ ਨਾ ਹੋਵੇ। ਇਸਦੇ ਲਈ, ਜਾਲਾਂ ਦੀ ਸਫਾਈ ਹਫਤੇ ਵਿੱਚ 2 ਤੋਂ 3 ਵਾਰ ਰੱਖਣੀ ਚਾਹੀਦੀ ਹੈ। ਇਸ ਨਾਲ ਤੁਹਾਡੇ ਘਰ ਵਿਚ ਧਨ-ਦੌਲਤ ਦੀ ਕੋਈ ਘਾਟ ਨਹੀਂ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - Health Tips: ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੜ੍ਹੀ ਪੱਤੇ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਵੇਗਾ ਫ਼ਾਇਦਾ
ਉੱਤਰ-ਪੂਰਬ ਦਿਸ਼ਾ ’ਚ ਸ਼ੀਸ਼ੇ ਦੀ ਖਿੜਕੀ ਲਗਵਾਓ
ਜੇ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਘਰ ਅਤੇ ਦੁਕਾਨ ਦੀ ਉੱਤਰ-ਪੂਰਬ ਦਿਸ਼ਾ ਵਿਚ ਇਕ ਸ਼ੀਸ਼ੇ ਦੀ ਖਿੜਕੀ ਲਗਵਾਓ। ਅਜਿਹਾ ਕਰਨ ਨਾਲ ਤੁਹਾਨੂੰ ਕਰਜ਼ੇ ਤੋਂ ਰਾਹਤ ਮਿਲਦੀ ਹੈ। ਜੇ ਘਰ ਵਿਚ ਭਾਰੀ ਸਮਾਨ ਹੈ ਤਾਂ ਕਰਜ਼ੇ ਦਾ ਭਾਰ ਵਿਅਕਤੀ 'ਤੇ ਵੱਧਦਾ ਹੈ। ਇਸ ਲਈ ਘਰ ਦੀ ਪੂਰਬੀ ਅਤੇ ਉੱਤਰ ਦਿਸ਼ਾ ਵਿਚ ਕੋਈ ਭਾਰੀ ਚੀਜ਼ਾਂ ਨਾ ਰੱਖੋ।
ਸ਼ਾਮ ਨੂੰ ਤੁਲਸੀ ਦੇ ਪੱਤੇ ਕਦੇ ਨਾ ਤੋੜੋ
ਵੈਸੇ ਤਾਂ ਸ਼ਾਮ ਨੂੰ ਰੁੱਖ ਅਤੇ ਪੌਦਿਆਂ ਨੂੰ ਤੋੜਨਾ ਵਰਜਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਪੌਦੇ ਸ਼ਾਮ ਨੂੰ ਆਰਾਮ ਕਰਦੇ ਹਨ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਸ਼ਾਮ ਨੂੰ ਤੁਲਸੀ ਦੇ ਪੱਤੇ ਤੋੜਨਾ ਬਿਲਕੁਲ ਵਰਜਿਤ ਹੈ। ਅਜਿਹਾ ਕਰਨ ਵਾਲੇ ਵਿਅਕਤੀ ਨੂੰ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ, ਸ਼ਾਮ ਨੂੰ ਤੁਲਸੀ ਦੇ ਪੱਤੇ ਤੋੜਨ ਤੋਂ ਬਚੋ।
ਪੜ੍ਹੋ ਇਹ ਵੀ ਖ਼ਬਰ - Health Tips:ਡਾਈਨਿੰਗ ਟੇਬਲ ਨੂੰ ਛੱਡ ਜ਼ਮੀਨ ’ਤੇ ਬੈਠ ਕੇ ਖਾਓ ਖਾਣਾ, ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ
ਦੱਖਣ ਦਿਸ਼ਾ ’ਚ ਰੱਖੋ ਲਾਕਰ
ਆਪਣੇ ਲਾਕਰ ਨੂੰ ਹਮੇਸ਼ਾ ਦੱਖਣ ਦਿਸ਼ਾ ਵਿਚ ਰੱਖੋ। ਇਸਦਾ ਮੂੰਹ ਉੱਤਰ ਦਿਸ਼ਾ ਵਿੱਚ ਖੋਲ੍ਹਣਾ ਚਾਹੀਦਾ ਹੈ। ਇਸ ਨਾਲ ਕਰਜ਼ੇ ਦਾ ਬੋਝ ਨਹੀਂ ਪੈਂਦਾ ਅਤੇ ਪੈਸਾ ਰੁਕ ਜਾਂਦਾ ਹੈ।
ਸੋਮਵਾਰ ਅਤੇ ਬੁੱਧਵਾਰ ਨੂੰ ਨਾ ਲਓ ਕਰਜ਼ਾ
ਸੋਮਵਾਰ ਜਾਂ ਬੁੱਧਵਾਰ ਨੂੰ ਪੈਸੇ ਦਾ ਆਦਾਨ-ਪ੍ਰਦਾਨ ਕਰਨਾ ਬਿਹਤਰ ਮੰਨਿਆ ਜਾਂਦਾ ਹੈ। ਇਸ ਦਿਨ ਕਰਜ਼ੇ ਲੈਣ ਤੋਂ ਪ੍ਰਹੇਜ ਕਰੋ, ਨਹੀਂ ਤਾਂ ਕਰਜ਼ਾ ਵੱਧ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਦੇ ਸਮੇਂ ਭੁੱਲ ਕੇ ‘ਫਾਸਟ ਫੂਡ’ ਸਣੇ ਕਦੇ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਸਿਹਤ ਨੂੰ ਨੁਕਸਾਨ
ਸ਼ਾਮ ਨੂੰ ਸੌਣ ਤੋਂ ਕਰੋ ਪਰਹੇਜ਼
ਸੋਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਸ਼ਾਮ ਨੂੰ ਸੌਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਸੌਣਾ ਘਰ ਵਿੱਚ ਗਰੀਬੀ ਲਿਆਉਂਦਾ ਹੈ। ਇਸ ਲਈ, ਸ਼ਾਮ ਦਾ ਸਮਾਂ ਪ੍ਰਭੂ ਦੀ ਪੂਜਾ ਕਰਨ ਵਿਚ ਬਿਤਾਉਣਾ ਚਾਹੀਦਾ ਹੈ। ਇਸ ਸਮੇਂ ਪੂਜਾ ਕਰਨ ਦੁਆਰਾ ਸ਼ੁਭ ਫਲ ਪ੍ਰਾਪਤ ਹੁੰਦੇ ਹਨ।